30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

'ਆਪ' ਦੀ ਸਰਕਾਰ ਦੌਰਾਨ ਪਿੰਡਾਂ-ਸ਼ਹਿਰਾਂ 'ਚ ਬਿਜਲੀ ਦੀ ਕੋਈ ਕਮੀ ਨਹੀਂ ਆਈ-ਸਰਪੰਚ ਗੁਰੂ

Ad Position 21
No active advertisement
ਅਜੀਤ ਡੈਸਕ 26-05-2026
ਹੰਬੜਾਂ, 25 ਮਈ (ਹਰਵਿੰਦਰ ਸਿੰਘ ਮੱਕੜ)-ਹੰਬੜਾਂ ਦੇ ਵਾਰਡ ਨੰਬਰ-1 ਵਿਚ ਹਲਕਾ ਗਿੱਲ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਦੀ ਅਗਵਾਈ ਹੇਠ ਸਰਪੰਚ ਚਰਨ ਸਿੰਘ ਗੁਰੂ ਅਤੇ ਪੰਚਾਇਤ ਮੈਂਬਰਾਂ ਵਲੋਂ ਵੱਧਦੀ ਗਰਮੀ ਨੂੰ ਦੇਖਦਿਆਂ ਲੋਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਪਹੁੰਚਾਉਣ ਦੇ ਮੰਤਵ ਨਾਲ ਨਵਾਂ ਟਰਾਂਸਫਾਰਮਰ ਰਖਾਇਆ ਗਿਆ, ਜਿਸ ਲਈ ਵਾਰਡ ਵਾਸੀਆਂ ਵਲੋਂ ਗ੍ਰਾਮ ਪੰਚਾਇਤ ਤੇ ਵਿਧਾਇਕ ਸੰਗੋਵਾਲ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ | ਇਸ ਮੌਕੇ ਸਰਪੰਚ ਗੁਰੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ਵਲੋਂ ਪਿੰਡਾਂ ਅਤੇ ਸ਼ਹਿਰਾਂ ਵਿਚ ਬਿਜਲੀ ਦੀ ਕਮੀ ਨਹੀਂ ਆਉਣ ਦਿੱਤੀ ਗਈ, ਜਿਸ ਨਾਲ ਸੂਬੇ ਦੇ ਲੋਕਾਂ ਦਾ ਪਾਰਟੀ ਪ੍ਰਤੀ ਹੋਰ ਦਿ੍ੜ ਵਿਸ਼ਵਾਸ ਪੈਦਾ ਹੋਇਆ ਹੈ | ਇਸ ਸਮੇਂ ਪੰਚ ਗੁਰਚਰਨ ਸਿੰਘ ਬਾਠ, ਪੰਚ ਕੁਲਵਿੰਦਰ ਸਹੋਤਾ, ਪੰਚ ਅਜੀਤ ਸਿੰਘ ਢਿੱਲੋਂ, ਪੰਚ ਸੁਖਜੀਤ ਸਿੰਘ ਬਾਠ, ਯੂਥ ਆਗੂ ਸੁਖਦੀਪ ਸਿੰਘ, ਲਖਵੀਰ ਸਿੰਘ ਧਾਲੀਵਾਲ, ਮੰਗਲ ਸਿੰਘ, ਲਵਲੀ ਸ਼ਰਮਾ, ਜਸਪ੍ਰੀਤ ਸਿੰਘ, ਗੌਰਵ ਸਿੰਘ ਤੇ ਹੋਰ ਪਿੰਡ ਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਰਾਏਕੋਟ ਸ਼ਹਿਰ ਦੀ ਤਰੱਕੀ ਅਤੇ ਵਿਕਾਸ ਲਈ ਕਾਂਗਰਸ ਦੇ ਹੱਕ 'ਚ ਫਤਵਾ ਦਿਓ-ਕਾਮਿਲ ਅਮਰ ਸਿੰਘ ਅਗਲੀ ਖ਼ਬਰ ਪਿੰਡ ਰਸੂਲਪੁਰ ਦੇ ਇਕ ਦਰਜਨ ਘਰਾਂ ਨੂੰ ਬਿਜਲੀ ਸਪਲਾਈ ਪਿੰਡ ਬਾਹਰੀ ਫੀਡਰ ਤੋਂ ਆਉਣ ਕਾਰਨ ਲੋਕ ਪ੍ਰੇਸ਼ਾਨ
Ad Position 24