30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਪਿੰਡ ਰਸੂਲਪੁਰ ਦੇ ਇਕ ਦਰਜਨ ਘਰਾਂ ਨੂੰ ਬਿਜਲੀ ਸਪਲਾਈ ਪਿੰਡ ਬਾਹਰੀ ਫੀਡਰ ਤੋਂ ਆਉਣ ਕਾਰਨ ਲੋਕ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 26-05-2026
ਹਠੂਰ, 25 ਮਈ (ਜਸਵਿੰਦਰ ਸਿੰਘ ਛਿੰਦਾ)-ਪਿੰਡ ਰਸੂਲਪੁਰ ਦੇ ਕੁਝ ਘਰ ਅਜਿਹੇ ਹਨ ਜਿੱਥੇ ਪਿੰਡ ਨਾਲੋਂ ਬਿਜਲੀ ਸਪਲਾਈ ਵੱਖ ਹੋਣ ਕਾਰਨ ਬਿਜਲੀ ਗੁੱਲ ਹੀ ਰਹਿੰਦੀ ਹੈ ਅਤੇ ਪਿਛਲੇ ਦਿਨਾਂ ਤੋਂ ਤਾਂ ਬਿਜਲੀ ਸਪਲਾਈ ਦਾ ਬੁਰਾ ਹਾਲ ਹੈ | ਇਸ ਸਬੰਧੀ 'ਅਜੀਤ' ਨਾਲ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਦਿਆਂ ਸਾਬਕਾ ਸਰਪੰਚ ਅਤੇ ਜ਼ਿਲ੍ਹਾ ਜਨਰਲ ਸਕੱਤਰ ਭਾਜਪਾ ਗੁਰਸਿਮਰਨ ਸਿੰਘ ਰਸੂਲਪੁਰ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ 66ਕੇ.ਵੀ. ਗਰਿੱਡ ਹੈ ਅਤੇ ਸਾਰੇ ਪਿੰਡ ਨੂੰ ਰਸੂਲਪੁਰ ਫੀਡਰ ਤੋਂ ਹੀ 24 ਘੰਟੇ ਬਿਜਲੀ ਸਪਲਾਈ ਜਾਂਦੀ ਹੈ, ਪਰ ਜਿਸ ਰਸਤੇ 'ਤੇ ਉਨ੍ਹਾਂ ਦਾ ਘਰ ਹੈ, ਉਸ ਦੇ 7-8 ਘਰਾਂ ਨੂੰ ਡੱਲਾ ਫੀਡਰ ਨਾਲ ਜੋੜਿਆ ਹੋਇਆ ਹੈ | ਜਿਸ ਕਰਕੇ ਉਨ੍ਹਾਂ ਨੂੰ ਲੰਮੇ ਸਮੇਂ ਤੋਂ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਜੇਕਰ ਉਕਤ ਫੀਡਰ 'ਤੇ ਜਾਂ ਉਕਤ ਪਿੰਡ 'ਚ ਕੋਈ ਨੁਕਸ ਪੈਂਦਾ ਹੈ ਤਾਂ ਉਨ੍ਹਾਂ ਦੇ ਘਰਾਂ ਦੀ ਬਿਜਲੀ ਸਪਲਾਈ ਵੀ ਬੰਦ ਹੋ ਜਾਂਦੀ ਹੈ, ਜਦਕਿ ਬਾਕੀ ਸਾਰੇ ਰਸੂਲਪੁਰ 'ਚ ਬਿਜਲੀ ਹੁੰਦੀ ਹੈ | ਉਨ੍ਹਾਂ ਦੱਸਿਆ ਕਿ ਹੁਣ ਵੀ ਪਿਛਲੇ ਦੋ ਹਫਤਿਆਂ ਤੋਂ ਉਹ ਇਹੀ ਸਮੱਸਿਆ ਦਾ ਸਾਹਮਣਾ ਕਰਦੇ ਆ ਰਹੇ ਹਨ | ਸਵੇਰੇ 10 ਵਜੇ ਬਿਜਲੀ ਸਪਲਾਈ ਕੱਟ ਲਈ ਜਾਂਦੀ ਹੈ ਅਤੇ ਸ਼ਾਮ 7 ਵਜੇ ਆਉਂਦੀ ਹੈ | ਇਸ ਸਬੰਧ 'ਚ ਜਦ ਐੱਸ.ਡੀ.ਓ. ਸਬ ਡਵੀਜ਼ਨ ਰੂਮੀ ਅਮਰਿੰਦਰ ਕੁਮਾਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਕਤ ਮਸਲਾ ਉਨ੍ਹਾਂ ਦੇ ਧਿਆਨ ਵਿਚ ਨਹੀਂ ਅਤੇ ਨਾ ਹੀ ਕਿਸੇ ਨੇ ਇਸ ਸਬੰਧੀ ਕੋਈ ਸ਼ਿਕਾਇਤ ਦਰਜ਼ ਕਰਵਾਈ ਹੈ | ਜਦ ਇਸ ਸਬੰਧੀ ਲਾਇਨਮੈਨ ਰਵਿੰਦਰ ਕੁਮਾਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਭਾਵੇਂ ਇਹ ਮਸਲਾ ਉਨ੍ਹਾਂ ਦੀ ਜੁਆਇੰਨਿਗ ਤੋਂ ਬਹੁਤ ਪਹਿਲਾਂ ਦਾ ਹੈ, ਪਰ ਮਸਲਾ ਇਹ ਹੈ ਕਿ ਉਕਤ ਘਰਾਂ ਵਾਲਿਆਂ ਨੂੰ ਵੋਲਟੇਜ਼ ਦੀ ਸਮੱਸਿਆ ਆਉਂਦੀ ਸੀ ਅਤੇ ਉਨ੍ਹਾਂ ਵਲੋਂ 11ਕੇ.ਵੀ. ਲਾਇਨ ਪਾ ਕੇ ਅੱਗੇ ਟਰਾਂਸਫਾਰਮਰ ਲਵਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ, ਪਰ ਉਕਤ ਰਸਤੇ 'ਤੇ ਘਰਾਂ ਵਾਲਿਆਂ ਨੇ ਇਸ 'ਤੇ ਇਤਰਾਜ਼ ਕੀਤਾ ਅਤੇ ਮਾਮਲਾ ਕੋਰਟ 'ਚ ਚਲਾ ਗਿਆ ਸੀ | ਸਾਬਕਾ ਸਰਪੰਚ ਗੁਰਸਿਮਰਨ ਸਿੰਘ ਰਸੂਲਪੁਰ ਨੇ ਕਿਹਾ ਕਿ ਮੌਜੂਦਾ ਸਮੇਂ ਜਦ ਹਰ ਘਰ ਨੂੰ ਬਿਜਲੀ ਸਪਲਾਈ ਦੀ ਅਤਿਅੰਤ ਲੋੜ ਹੈ ਅਤੇ ਪੰਜਾਬ ਸਰਕਾਰ ਬਿਜਲੀ ਦਾ ਵਿਸਥਾਰ ਕਰ ਹੀ ਹੈ ਤਾਂ ਅਜਿਹੇ ਵਿਚ ਕੁਝ ਲੋਕ ਬਿਜਲੀ ਮਹਿਕਮੇ ਦੇ ਕੰਮ 'ਚ ਕਿਵੇਂ ਰੁਕਾਵਟ ਬਣ ਸਕਦੇ ਹਨ | ਉਨ੍ਹਾਂ ਕਿਹਾ ਕਿ ਜੇਕਰ ਇਸ ਦਾ ਤੁਰੰਤ ਹੱਲ ਨਾ ਕੀਤਾ ਗਿਆ ਤਾਂ ਉਹ ਸੰਘਰਸ਼ ਕਰਨਗੇ |
Ad Position 22
No active advertisement
ਪਿਛਲੀ ਖ਼ਬਰ 'ਆਪ' ਦੀ ਸਰਕਾਰ ਦੌਰਾਨ ਪਿੰਡਾਂ-ਸ਼ਹਿਰਾਂ 'ਚ ਬਿਜਲੀ ਦੀ ਕੋਈ ਕਮੀ ਨਹੀਂ ਆਈ-ਸਰਪੰਚ ਗੁਰੂ ਅਗਲੀ ਖ਼ਬਰ ਫ਼ਿਲਮ ਚੜ੍ਹਦੀ ਕਲਾ ਦੀ ਟੀਮ ਨੇ ਦਿੱਤਾ ਚੜ੍ਹਦੀ ਕਲਾ ਦਾ ਸੁਨੇਹਾ
Ad Position 24