ਜਗਰਾਉਂ, 25 ਮਈ (ਵਿਨੋਦ ਕੁਮਾਰ)-ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜਗਰਾਉਂ ਵਿਖੇ ਪਿ੍ੰਸੀਪਲ ਮੈਡਮ ਸੁਪਿ੍ਆ ਖੁਰਾਨਾ ਦੀ ਅਗਵਾਈ ਹੇਠ ਵਿਦਿਆਰਥੀ ਕੌਂਸਲ 2026-27 ਦਾ ਗਠਨ ਕੀਤਾ ਗਿਆ | ਇਸ ਕੌਂਸਲ 'ਚ ਕੁੱਲ 34 ਵਿਦਿਆਰਥੀ ਸ਼ਾਮਿਲ ਹਨ ਜਿਨ੍ਹਾਂ ਦਾ ਮੂਲ ਉਦੇਸ਼ ਵਿਦਿਆਰਥੀਆਂ ਵਿਚ ਅਤੇ ਸਕੂਲ ਵਿਚ ਅਨੁਸ਼ਾਸਨ ਕਾਇਮ ਕਰਨਾ ਅਤੇ ਵਿਦਿਆਰਥੀਆਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਕਰਵਾਉਣਾ ਹੈ | ਇਸ ਕੌਂਸਲ 'ਚ ਹੈੱਡ ਬੁਆਏ ਇਮਰਾਨਜੋਤ ਸਿੰਘ ਰਾਏ ਅਤੇ ਹੈੱਡ ਗਰਲ ਤਰਨਪ੍ਰੀਤ ਕੌਰ ਨੂੰ ਚੁਣਿਆ ਗਿਆ | ਸਕੂਲ ਦੇ ਚਾਰ ਸਦਨ ਗਲੈਕਸੀ ਹਾਊਸ, ਰੈਨਬੋ ਹਾਊਸ, ਸ਼ਾਈਨਿੰਗ ਸਟਾਰ ਹਾਊਸ ਤੇ ਵੀਨਸ ਹਾਊਸ ਸਨ ਜਿੰਨ੍ਹਾਂ ਦਾ ਪ੍ਰਧਾਨ ਸਨੀ ਪਾਸੀ ਤੇ ਅਨੁਸ਼ਾਸਨ ਵਿਭਾਗ ਦੇ ਮੁਖੀ ਸਰਬਜੀਤ ਸਿੰਘ ਧਾਲੀਵਾਲ ਨੂੰ ਅਹੁਦੇਦਾਰ ਚੁਣੇ ਗਏ | ਗਲੈਕਸੀ ਹਾਊਸ ਦੇ ਹੈੱਡ ਇੰਚਾਰਜ ਮਲਕੀਤ ਕੌਰ, ਅਸਿਸਟੈਂਟ ਇੰਚਾਰਜ ਪਰਮਿੰਦਰ ਕੌਰ ਬਾਵਾ, ਅਸਿਸਟੈਂਟ ਹੈੱਡ ਬੁਆਏ ਇੰਦਰਜੋਤ ਸਿੰਘ, ਅਸਿਸਟੈਂਟ ਹੈੱਡ ਗਰਲ ਸਿਮਰਤ ਕੌਰ, ਕਪਤਾਨ ਗੁਰਲੀਨ ਕੌਰ ਉੱਪ ਕਪਤਾਨ ਗੁਰਨੂਰ ਕੌਰ, ਕਪਤਾਨ ਬੁਆਏ ਤਨਵੀਰ ਸਿੰਘ, ਉੱਪ ਕਪਤਾਨ ਜਸਕਰਨ ਸਿੰਘ, ਪ੍ਰੀਫੈਕਟ ਬੁਆਏ ਤਨੀਸ਼ਾ ਅਰੋੜਾ, ਪ੍ਰੀਫੈਕਟ ਗਰਲ ਜਸਮੀਤ ਕੌਰ ਚੁਣੇ ਗਏ | ਰੈਂਨਬੋ ਹਾਊਸ ਦੇ ਇੰਚਾਰਜ ਕੁਲਦੀਪ ਕੌਰ, ਅਸਿਸਟੈਂਟ ਪ੍ਰਭਜੋਤ ਕੌਰ, ਅਸਿਸਟੈਂਟ ਹੈੱਡ ਬੁਆਏ ਚਿਰਾਗ ਮਲਹੋਤਰਾ, ਅਸਿਸਟੈਂਟ ਹੈੱਡ ਗਰਲ ਆਰਤੀ, ਕਪਤਾਨ ਜਸ਼ਨਪ੍ਰੀਤ ਕੌਰ, ਉੱਪ ਕਪਤਾਨ ਵੰਸ਼ਿਕਾ, ਕਪਤਾਨ ਚਰਨਜੀਤ ਸਿੰਘ, ਉੱਪ ਕਪਤਾਨ ਹਰਸ਼ਦੀਪ ਸਿੰਘ, ਪ੍ਰੀਫੈਕਟ ਬੁਆਏ ਨਵਰਾਜ ਸਿੰਘ ਅਤੇ ਪ੍ਰੀਫੈਕਟ ਗਰਲ ਸੁਖਮਨਪ੍ਰੀਤ ਕੌਰ ਨੂੰ ਚੁਣਿਆ ਗਿਆ | ਸ਼ਾਈਨਿੰਗ ਸਟਾਰ ਹਾਊਸ ਦੇ ਇੰਚਾਰਜ ਨਰਿੰਦਰ ਕੌਰ ਅਤੇ ਅਸਿਸਟੈਂਟ ਆਸ਼ੀਮਾਂ ਗੁਪਤਾ, ਅਸਿਸਟੈਂਟ ਹੈੱਡ ਬੁਆਏ ਨਵਦੀਪ ਸਿੰਘ, ਅਸਿਸਟੈਂਟ ਗਰਲ ਸਹਿਜਲੀਨ ਕੌਰ, ਕਪਤਾਨ ਬ੍ਰਹਮਜੋਤ ਸਿੰਘ, ਉੱਪ ਕਪਤਾਨ ਦੁਪਿੰਦਰ ਸਿੰਘ, ਕਪਤਾਨ ਸੁਖਮਨਪ੍ਰੀਤ ਕੌਰ, ਉੱਪ ਕਪਤਾਨ ਮੁਸਕਾਨਜੋਤ ਕੌਰ, ਪ੍ਰੀਫੈਕਟ ਬੁਆਏ ਕੁਲਦੀਪ ਸਿੰਘ ਤੇ ਪ੍ਰੀਫੈਕਟ ਗਰਲ ਪ੍ਰੀਆਂਸ਼ੀ ਚੁਣੇ ਗਏ | ਵੀਨਸ ਹਾਊਸ ਦੇ ਇੰਚਾਰਜ ਅਨੀਤਾ ਸ਼ਰਮਾ ਅਸਿਸਟੈਂਟ ਨੀਰੂ ਵਿੱਜ, ਅਸਿਸਟੈਂਟ ਹੈੱਡ ਬੁਆਏ ਮਨਵੀਰ ਸਿੰਘ, ਅਸਿਸਟੈਂਟ ਗਰਲ ਹਰਸ਼ਿਤਾ, ਕਪਤਾਨ ਏਕਮਜੋਤ ਕੌਰ, ਉੱਪ ਕਪਤਾਨ ਇਸ਼ਵਪ੍ਰੀਤ ਕੌਰ, ਕਪਤਾਨ ਯੁਵਰਾਜ ਸਿੰਘ, ਉੱਪ ਕਪਤਾਨ ਦੇ ਦੀਪਆਂਸ਼ੂ ਮੋਰੀਆ, ਪ੍ਰੀਫੈਕਟ ਬੁਆਏ ਹਰਮਨਜੀਤ ਸਿੰਘ ਤੇ ਪ੍ਰੀਫੈਕਟ ਗਰਲ ਪਵਨ ਕੌਰ ਉੱਪਲ ਨੂੰ ਚੁਣਿਆ ਗਿਆ | ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਮੇਸ਼ ਜੈਨ, ਸੈਕਟਰੀ ਮਹਾਂਵੀਰ ਜੈਨ, ਪਿ੍ੰਸੀਪਲ ਮੈਡਮ ਸੁਪਿ੍ਆ ਖੁਰਾਣਾ ਨੇ ਚੁਣੇ ਗਏ ਬੱਚਿਆਂ ਦਾ ਮੂੰਹ ਮਿੱਠਾ ਕਰਵਾਇਆ |