31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਦੀਪ ਮਾਂਗਟ ਦੇ ਹੱਕ 'ਚ ਯੂਥ ਆਗੂ ਗੁਰਦੇਵ ਸਿੰਘ ਬਾਵਾ ਵਲੋਂ ਘਰ-ਘਰ ਚੋਣ ਪ੍ਰਚਾਰ

Ad Position 21
No active advertisement
ਅਜੀਤ ਡੈਸਕ 26-05-2026
ਰਾਏਕੋਟ, 25 ਮਈ (ਬਲਵਿੰਦਰ ਸਿੰਘ ਲਿੱਤਰ)-ਰਾਏਕੋਟ ਨਗਰ ਕੌਂਸਲ ਚੋਣਾਂ-2026 ਦੇ ਸੰਬੰਧ 'ਚ ਚੋਣ ਪ੍ਰਚਾਰ ਦੇ ਅਖ਼ੀਰਲੇ ਦਿਨ ਆਮ ਆਦਮੀ ਪਾਰਟੀ ਦੇ ਸੀਨੀਅਰ ਯੂਥ ਆਗੂ ਗੁਰਦੇਵ ਸਿੰਘ ਬਾਵਾ ਵਲੋਂ ਵਾਰਡ ਨੰਬਰ-04 ਤੋਂ 'ਆਪ' ਉਮੀਦਵਾਰ ਅਮਨਦੀਪ ਸਿੰਘ ਮਾਂਗਟ ਦੇ ਹੱਕ 'ਚ ਘਰ-ਘਰ ਚੋਣ ਪ੍ਰਚਾਰ ਕੀਤਾ ਅਤੇ ਵੋਟਰਾਂ ਨੂੰ 'ਝਾੜੂ' 'ਤੇ ਮੋਹਰ ਲਗਾਉਣ ਦੀ ਅਪੀਲ ਕੀਤੀ | ਇਸ ਮੌਕੇ ਯੂਥ ਆਗੂ ਗੁਰਦੇਵ ਸਿੰਘ ਬਾਵਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ 'ਆਪ' ਸਰਕਾਰ ਨੇ ਪੰਜਾਬ ਵਿਚ ਭਿ੍ਸ਼ਟਾਚਾਰ ਰਹਿਤ ਵਿਕਾਸ ਦੀ ਨਵੀਂ ਮਿਸਾਲ ਕਾਇਮ ਕੀਤੀ ਹੈ | ਉਨ੍ਹਾਂ ਕਿਹਾ ਕਿ ਅਮਨਦੀਪ ਸਿੰਘ ਮਾਂਗਟ ਇਕ ਇਮਾਨਦਾਰ, ਮਿਹਨਤੀ ਅਤੇ ਨੌਜਵਾਨ ਚਿਹਰਾ ਹੈ, ਜੋ ਵਾਰਡ ਦੀਆਂ ਸਮੱਸਿਆਵਾਂ ਨੂੰ ਜੜ੍ਹੋਂ ਖ਼ਤਮ ਕਰਨ ਦੀ ਤਾਕਤ ਰੱਖਦਾ ਹੈ | ਇਸ ਮੌਕੇ ਅਮਨਦੀਪ ਸਿੰਘ ਮਾਂਗਟ ਨੇ ਵੋਟਰਾਂ ਨਾਲ ਵਾਅਦਾ ਕੀਤਾ ਕਿ ਜਿੱਤ ਦੇ ਬਾਅਦ ਵਾਰਡ ਵਿੱਚ ਟੁੱਟੀਆਂ ਸੜਕਾਂ, ਸੀਵਰੇਜ ਦੀ ਸਮੱਸਿਆ, ਪੀਣ ਵਾਲੇ ਸਾਫ਼ ਪਾਣੀ, ਸਟਰੀਟ ਲਾਈਟਾਂ ਅਤੇ ਸਫ਼ਾਈ ਵਿਵਸਥਾ ਦੇ ਕੰਮ ਪਹਿਲ ਦੇ ਆਧਾਰ 'ਤੇ ਕਰਵਾਏ ਜਾਣਗੇ, ਉੱਥੇ ਹੀ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾ ਕੇ ਖੇਡਾਂ ਨਾਲ ਜੋੜ੍ਹਨਾ ਅਤੇ ਮਹਿਲਾਵਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਉਨ੍ਹਾਂ ਦੀ ਮੁੱਖ ਮਕਸਦ ਹੈ | ਇਸ ਮੌਕੇ ਗੁਰਦੇਵ ਸਿੰਘ ਬਾਵਾ ਨੇ 26 ਮਈ ਨੂੰ ਹੋਣ ਵਾਲੀਆਂ ਨਗਰ ਕੌਂਸਲ ਚੋਣਾਂ ਲਈ ਵਾਰਡ ਨੰਬਰ-04 ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਚੋਣ ਨਿਸ਼ਾਨ 'ਝਾੜੂ' 'ਤੇ ਇਕ-ਇਕ ਕੀਮਤੀ ਵੋਟ ਪਾ ਕੇ ਅਮਨਦੀਪ ਮਾਂਗਟ ਨੂੰ ਭਾਰੀ ਬਹੁਮਤ ਨਾਲ ਜਿਤਾਇਆ ਜਾਵੇ | ਇਸ ਮੌਕੇ ਬਿੰਦਰਜੀਤ ਸਿੰਘ ਗਿੱਲ ਪ੍ਰਧਾਨ ਟਰੱਕ ਯੂਨੀਅਨ ਰਾਏਕੋਟ, ਬਲਵੰਤ ਸਿੰਘ ਜੰਟਾ, ਗੁਰਜੀਤ ਸਿੰਘ ਗਿੱਲ, ਬੱਬੂ ਰਾਏਕੋਟ, ਨਰਿੰਦਰ ਢੰਡਾ, ਰਵਿੰਦਰ ਸਿੰਘ ਰਵੀ, ਅਮਨਾ ਸਿੰਘ ਗਰੇਵਾਲ, ਅਮਨਾ ਸਿੰਘ ਗਿੱਲ, ਕੁਲਜਿੰਦਰ ਸਿੰਘ ਗਿੱਲ, ਮਨਪ੍ਰੀਤ ਸਿੰਘ ਖੰਗੂੜਾ, ਜਗਦੀਪ ਸਿੰਘ ਛਾਪਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਾਰਡ ਨੰਬਰ 19 'ਚ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਲਲਿਤਾ ਦੇ ਹੱਕ 'ਚ ਘਰ-ਘਰ ਵੋਟਾਂ ਮੰਗੀਆਂ ਅਗਲੀ ਖ਼ਬਰ ਰਾਏਕੋਟ ਸ਼ਹਿਰ ਦੇ 15 ਵਾਰਡਾਂ ਲਈ 20596 ਵੋਟਰ ਕਰਨਗੇ 56 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ
Ad Position 24