31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਰਾਏਕੋਟ ਸ਼ਹਿਰ ਦੇ 15 ਵਾਰਡਾਂ ਲਈ 20596 ਵੋਟਰ ਕਰਨਗੇ 56 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ

Ad Position 21
No active advertisement
ਚੋਣ ਰਿਟਰਨਿੰਗ ਅਫ਼ਸਰ ਆਦੇਸ਼ ਗੁਪਤਾ ਗੱਲਬਾਤ ਕਰਦੇ ਹੋਏ | ਤਸਵੀਰ: ਬਲਵਿੰਦਰ ਸਿੰਘ ਲਿੱਤਰ <br/> 26-05-2026
ਰਾਏਕੋਟ, 25 ਮਈ (ਬਲਵਿੰਦਰ ਸਿੰਘ ਲਿੱਤਰ)-ਰਾਏਕੋਟ ਸ਼ਹਿਰ ਦੇ 15 ਵਾਰਡਾਂ ਲਈ ਹੋਣ ਵਾਲੀ ਚੋਣ ਦੇ ਮੱਦੇਨਜ਼ਰ ਪੁਲਿਸ ਤੇ ਪ੍ਰਸ਼ਾਸਨ ਵਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ | ਸ਼ਹਿਰ ਦੇ 15 ਵਾਰਡਾਂ ਲਈ ਕੁੱਲ 56 ਉਮੀਦਵਾਰ ਮੈਦਾਨ 'ਚ ਹਨ, ਜਿੰਨ੍ਹਾਂ ਦੀ ਕਿਸਮਤ ਦਾ ਫ਼ੈਸਲਾ 20596 ਵੋਟਰਾਂ ਵਲੋਂ ਕੀਤਾ ਜਾਵੇਗਾ, ਜਿੰਨ੍ਹਾਂ ਵਿਚ 10712 ਪੁਰਸ਼ ਵੋਟਰ ਅਤੇ 9884 ਮਹਿਲਾਵਾਂ ਵੋਟਰ ਸ਼ਾਮਿਲ ਹਨ | ਪੋਲਿੰਗ ਸੁਚਾਰੂ ਢੰਗ ਨਾਲ ਕਰਵਾਉਣ ਲਈ ਸ਼ਹਿਰ 'ਚ 27 ਪੋਲਿੰਗ ਬੂਥ ਬਣਾਏ ਗਏ ਹਨ | ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਰਾਏਕੋਟ ਦੇ ਚੋਣ ਰਿਟਰਨਿੰਗ ਅਫ਼ਸਰ ਆਦੇਸ਼ ਗੁਪਤਾ ਨੇ ਦੱਸਿਆ ਕਿ ਵਾਰਡ ਨੰਬਰ-01 ਵਿਚ 1376 ਵੋਟਰ, ਵਾਰਡ ਨੰਬਰ-02 ਵਿਚ 1655 ਵੋਟਰ, ਵਾਰਡ ਨੰਬਰ-03 ਵਿਚ 1134 ਵੋਟਰ, ਵਾਰਡ ਨੰਬਰ-04 ਵਿਚ 1651 ਵੋਟਰ, ਵਾਰਡ ਨੰਬਰ-05 ਵਿਚ 1675 ਵੋਟਰ, ਵਾਰਡ ਨੰਬਰ-06 ਵਿਚ 1476 ਵੋਟਰ, ਵਾਰਡ ਨੰਬਰ-07 ਵਿਚ 1777 ਵੋਟਰ, ਵਾਰਡ ਨੰਬਰ-08 ਵਿਚ 1128 ਵੋਟਰ, ਵਾਰਡ ਨੰਬਰ-09 ਵਿਚ 1547 ਵੋਟਰ, ਵਾਰਡ ਨੰਬਰ-10 ਵਿਚ 1687 ਵੋਟਰ, ਵਾਰਡ ਨੰਬਰ-11 ਵਿਚ 1334 ਵੋਟਰ, ਵਾਰਡ ਨੰਬਰ-12 ਵਿਚ 1122, ਵਾਰਡ ਨੰਬਰ-13 ਵਿਚ 512, ਵਾਰਡ ਨੰਬਰ-14 ਵਿਚ 1076, ਵਾਰਡ ਨੰਬਰ-15 ਵਿਚ 1446 ਵੋਟਰ ਆਪਣੇ ਨਵੇਂ ਕੌਂਸਲਰ ਚੁਣਨ ਲਈ ਆਪਣੀ ਵੋਟ ਦਾ ਇਸਤੇਮਾਲ ਕਰਨਗੇ | ਉਨ੍ਹਾਂ ਦੱਸਿਆ ਕਿ ਵੋਟਿੰਗ ਦਾ ਸਮਾਂ ਸਵੇਰੇ 8 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ 5 ਵਜੇ ਤੱਕ ਦਾ ਹੋਵੇਗਾ | ਉਨ੍ਹਾਂ ਦੱਸਿਆ ਕਿ ਕੁੱਲ 27 ਬੂਥਾਂ ਵਿਚੋਂ 10 ਬੂਥ ਸੰਵੇਦਨਸ਼ੀਲ ਬੂਥ ਹਨ, ਜਿੰਨ੍ਹਾਂ ਵਿਚ ਬੂਥ ਨੰਬਰ-03 ਤੇ 04 ਪ੍ਰਾਇਮਰੀ ਸਕੂਲ ਕੁੱਲਾਪੱਤੀ, ਬੂਥ ਨੰਬਰ-08 ਤੇ 09 ਆਂਗਣਵਾੜੀ ਸੈਂਟਰ ਜੌਹਲਾਂ ਰੋਡ, ਬੂਥ ਨੰਬਰ-12 ਤੇ 13 ਦਫ਼ਤਰ ਨਗਰ ਕੌਂਸਲ ਰਾਏਕੋਟ, ਬੂਥ ਨੰਬਰ-20 ਤੇ 21 ਸਰਕਾਰੀ ਵੈਟਨਰੀ ਹਸਪਤਾਲ, ਬੂਥ ਨੰਬਰ-24 ਤੇ 25 ਭਗਵਾਨ ਮਹਾਂਵੀਰ ਸੀਨੀਅਰ ਸੈਕੰਡਰੀ ਸਕੂਲ ਸ਼ਾਮਿਲ ਹਨ | ਇਸ ਤੋਂ ਇਲਾਵਾ ਚੋਣ ਪ੍ਰਕਿਰਿਆ ਸ਼ਾਂਤੀਪੂਰਵਕ ਤਰੀਕੇ ਨਾਲ ਨੇਪਰੇ ਚਾੜ੍ਹਨ ਲਈ ਪੁਲਿਸ ਫੋਰਸ ਦੇ ਵੀ ਪੁਖਤਾ ਪ੍ਰਬੰਧ ਕੀਤੇ ਗਏ ਹਨ | ਵੋਟਾਂ ਤੋਂ ਬਾਅਦ ਵੋਟ ਬੈਲਟ ਪੇਪਰਾਂ ਵਾਲੇ ਬਕਸਿਆਂ ਨੂੰ ਸੁਰੱਖਿਅਤ ਰੱਖਣ ਲਈ ਐਸ.ਜੀ.ਜੀ ਸਕੂਲ ਗੋਂਦਵਾਲ ਵਿਚ ਸਟਰਾਂਗ ਰੂਮ ਬਣਾਇਆ ਗਿਆ ਹੈ, ਜਿੱਥੇ ਇੰਨ੍ਹਾਂ ਬਕਸਿਆਂ ਦੀ ਸੁਰੱਖਿਆ ਲਈ ਪੁਲਿਸ ਫੋਰਸ ਵੀ ਤਾਇਨਾਤ ਕੀਤੀ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਵਾਰਡ ਨੰਬਰ-09 ਤੋਂ 'ਆਪ' ਉਮੀਦਵਾਰ ਅਮਨਜੋਤ ਕੌਰ ਕਹਿਲ ਦੀ ਪਕੜ੍ਹ ਮਜ਼ਬੂਤ ਨਜ਼ਰ ਆਈ ਅਗਲੀ ਖ਼ਬਰ ਵਾਰਡ ਨੰਬਰ 19 'ਚ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਲਲਿਤਾ ਦੇ ਹੱਕ 'ਚ ਘਰ-ਘਰ ਵੋਟਾਂ ਮੰਗੀਆਂ
Ad Position 24