ਰਾਏਕੋਟ, 25 ਮਈ (ਬਲਵਿੰਦਰ ਸਿੰਘ ਲਿੱਤਰ)-ਪਿੰਡ ਨੂਰਪੁਰਾ ਵਿਖੇ ਬਾਬੇ ਸ਼ਹੀਦ ਸਿੰਘਾਂ ਦੇ ਅਸਥਾਨ 'ਤੇ ਨਗਰ ਨਿਵਾਸੀਆਂ, ਗ੍ਰਾਮ ਪੰਚਾਇਤ ਅਤੇ ਐੱਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਸਾਲਾਨਾ ਧਾਰਮਿਕ ਸਮਾਗਮ ਕਰਵਾਇਆ ਗਿਆ | ਮੁੱਖ ਸੇਵਾਦਾਰ ਸੋਹਣ ਸਿੰਘ ਕਲਸੀ ਨੇ ਦੱਸਿਆ ਕਿ ਸਾਲਾਨਾ ਸਮਾਗਮ ਦੌਰਾਨ ਸਵੇਰੇ 9:30 ਵਜੇ ਤੋਂ 11 ਵਜੇ ਤੱਕ ਵਿਸ਼ਵਕਰਮਾ ਸੁਖਮਨੀ ਸਾਹਿਬ ਸੇਵਾ ਸੁਸਾਇਟੀ (ਬੀਬੀਆਂ ਰਾਏਕੋਟ) ਵਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਗਏ, ਉਪਰੰਤ ਇੰਟਰਨੈਸ਼ਨਲ ਢਾਡੀ ਗਿਆਨੀ ਕਰਨੈਲ ਸਿੰਘ ਸੋਢਾ (ਛਾਪੇ ਵਾਲੇ) ਅਤੇ ਢਾਡੀ ਭਾਈ ਜਗਦੇਵ ਸਿੰਘ ਹਲਵਾਰਾ ਦੇ ਜੱਥਿਆਂ ਵਲੋਂ ਸ਼ਹੀਦ ਸਿੰਘਾਂ-ਸਿੰਘਣੀਆਂ ਦੀ ਵਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਪ੍ਰਬੰਧਕਾਂ ਵਲੋਂ ਪੁੱਜੇ ਢਾਡੀ ਜੱਥਿਆਂ ਨੂੰ ਸਿਰੋਪਾਓ ਬਖਸ਼ਿਸ਼ ਕੀਤੇ ਗਏ | ਇਸ ਮੌਕੇ ਸਾਬਕਾ ਸਰਪੰਚ ਦਰਸ਼ਨ ਸਿੰਘ ਗਰੇਵਾਲ, ਸਰਪੰਚ ਰਣਜੀਤ ਸਿੰਘ, ਪੰਚ ਸੁਖਜਿੰਦਰ ਸਿੰਘ ਗਰੇਵਾਲ, ਪੰਚ ਬੇਅੰਤ ਸਿੰਘ ਸਿੱਧੂ, ਪੰਚ ਸੁਖਵਿੰਦਰ ਸਿੰਘ ਗਿੱਲ, ਪੰਚ ਸੇਵਾ ਸਿੰਘ, ਹਰਬੰਸ ਸਿੰਘ ਗਰੇਵਾਲ, ਚਮਕੌਰ ਸਿੰਘ ਮੈਂਬਰ, ਡਾ. ਸੁਖਦੇਵ ਸਿੰਘ, ਸਾਬਕਾ ਪੰਚ ਗੁਰਜੀਤ ਸਿੰਘ ਗਿੱਲ, ਸ਼ਿੰਗਾਰਾ ਸਿੰਘ ਗਰੇਵਾਲ, ਅੰਗਰੇਜ਼ ਸਿੰਘ, ਮੁਸ਼ਿੰਦਰ ਸਿੰਘ ਸੇਖੋਂ, ਬਲਵੀਰ ਸਿੰਘ ਗਿੱਲ, ਸਾਬਕਾ ਪੰਚ ਬਹਾਦਰ ਸਿੰਘ ਆਦਿ ਹਾਜ਼ਰ ਸਨ |