28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਪੱਤਰਕਾਰ ਦੇ ਘਰ 'ਤੇ ਪੁਲਿਸ ਛਾਪੇਮਾਰੀ ਦੀ ਨਿੰਦਾ

Ad Position 21
No active advertisement
ਅਜੀਤ ਡੈਸਕ 28-05-2026
ਮੁੱਲਾਂਪੁਰ-ਦਾਖਾ, 27 ਮਈ (ਨਿਰਮਲ ਸਿੰਘ ਧਾਲੀਵਾਲ)-ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਚੇਅਰਮੈਨ ਬਲਬੀਰ ਸਿੰਘ ਜੰਡੂ, ਪ੍ਰਧਾਨ ਜੈ ਸਿੰਘ ਛਿੱਬਰ ਅਤੇ ਸਕੱਤਰ ਜਨਰਲ ਸੰਤੋਖ ਗਿੱਲ ਵਲੋਂ ਪੱਤਰਕਾਰ ਰਤਨਦੀਪ ਸਿੰਘ ਧਾਲੀਵਾਲ ਦੇ ਘਰ ਵੱਖ-ਵੱਖ ਜ਼ਿਲਿ੍ਹਆਂ ਦੀ ਪੁਲਿਸ ਵਲੋਂ ਛਾਪੇ ਮਾਰਨ ਦੀ ਨਿੰਦਾ ਕਰਦਿਆਂ ਇਸ ਨੂੰ ਪ੍ਰੈੱਸ ਦੀ ਆਜ਼ਾਦੀ ਉੱਪਰ ਹਮਲਾ ਦੱਸਿਆ ਹੈ | ਆਗੂਆਂ ਨੇ ਕਿਹਾ ਕਿ ਹੁਕਮਰਾਨ ਆਮ ਆਦਮੀ ਪਾਰਟੀ ਦੇ ਕਿਸੇ ਵਿਧਾਇਕ ਜਾਂ ਸਰਕਾਰ ਨੂੰ ਪੱਤਰਕਾਰ ਦੀ ਖ਼ਬਰ ਬਾਰੇ ਕੋਈ ਇਤਰਾਜ਼ ਹੋਵੇ ਤਾਂ ਤੱਥਾਂ ਸਮੇਤ ਖ਼ਬਰ ਨੂੰ ਝੂਠਾ ਕਰਦਿਆਂ ਪੱਤਰਕਾਰ ਨੂੰ ਸੋਧ ਲਗਾਉਣ ਬਾਰੇ ਵੀ ਕਿਹਾ ਜਾ ਸਕਦਾ ਹੈ | ਕਿਸੇ ਪੱਤਰਕਾਰ ਦੀ ਕਿਰਦਾਰਕੁਸ਼ੀ ਅਤੇ ਧਮਕਾਉਣ ਲਈ ਪੁਲਿਸ ਛਾਪੇਮਾਰੀ ਜਾਇਜ਼ ਨਹੀਂ ਠਹਿਰਾਈ ਜਾ ਸਕਦੀ | ਮੁੱਲਾਂਪੁਰ-ਦਾਖਾ ਦੇ ਸਮੁੱਚੇ ਪੱਤਰਕਾਰਾਂ ਵਲੋਂ ਵੀ ਉਕਤ ਕਾਰਵਾਈ ਦੀ ਪੁਰਜ਼ੋਰ ਨਿੰਦਾ ਕਰਦਿਆਂ ਅਗਾਂਹੂ ਕਿਸੇ ਵੀ ਪੱਤਰਕਾਰ ਨੂੰ ਡਰਾਉਣ-ਧਮਕਾਉਣ ਵਾਲੀ ਕਾਰਵਾਈ ਰੋਕੇ ਜਾਣ ਦੀ ਅਪੀਲ ਕੀਤੀ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਠੇਕੇਦਾਰ ਤੇ ਚੇਅਰਮੈਨ ਗਿੱਲ ਨੇ ਥਾਣਾ ਰੋਡ ਸੁਧਾਰ 'ਤੇ ਪ੍ਰੀਮਿਕਸ ਪਵਾਉਣ ਦਾ ਕੰਮ ਸ਼ੁਰੂ ਕਰਵਾਇਆ ਅਗਲੀ ਖ਼ਬਰ ਮੈਕਰੋ ਗਲੋਬਲ ਦੀ ਮੁੱਲਾਂਪੁਰ ਬ੍ਰਾਂਚ ਰਾਹੀਂ ਕੋਮਲਪ੍ਰੀਤ ਕੌਰ ਨੇ ਆਇਲਟਸ 'ਚ 7.5 ਬੈਂਡ ਲਏ
Ad Position 24