28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਮੈਕਰੋ ਗਲੋਬਲ ਦੀ ਮੁੱਲਾਂਪੁਰ ਬ੍ਰਾਂਚ ਰਾਹੀਂ ਕੋਮਲਪ੍ਰੀਤ ਕੌਰ ਨੇ ਆਇਲਟਸ 'ਚ 7.5 ਬੈਂਡ ਲਏ

Ad Position 21
No active advertisement
ਅਜੀਤ ਡੈਸਕ 28-05-2026
ਮੁੱਲਾਂਪੁਰ-ਦਾਖਾ, 27 ਮਈ (ਨਿਰਮਲ ਸਿੰਘ ਧਾਲੀਵਾਲ)-ਵਿਦੇਸ਼ ਪੜ੍ਹਾਈ ਲਈ ਵਿਦਿਆਰਥੀਆਂ ਨੂੰ ਆਈਲੈਟਸ ਦੇ ਚੰਗੇ ਬੈਂਡ ਸਕੋਰ ਪ੍ਰਾਪਤ ਕਰਨ ਦੀ ਕੋਚਿੰਗ ਦੇ ਰਹੇ ਮਾਲਵੇ ਦੇ ਨਾਮਵਰ ਮੈਕਰੋ ਗਲੋਬਲ ਗਰੁੱਪ ਆਫ ਇੰਸਟੀਚਿਊਟਸ ਦੀ ਮੁੱਲਾਂਪੁਰ ਬ੍ਰਾਂਚ ਅੰਦਰ ਤਜਰਬੇਕਾਰ ਆਈਲੈਟਸ ਟ੍ਰੇਨਰਾਂ ਦੁਆਰਾ ਕੋਚਿੰਗ ਲੈਣ ਵਾਲੇ ਵਿਦਿਆਰਥੀਆਂ ਦੀ ਭੀੜ ਮੁੱਲਾਂਪੁਰ ਮੈਕਰੋ ਗਲੋਬਲ 'ਚ ਆਈਲੈਟਸ ਦੀ ਤਿਆਰੀ ਲਈ ਜੁੜਨੀ ਸ਼ੁਰੂ ਹੋ ਗਈ | ਅੱਤ ਦੀ ਗਰਮੀ 'ਚ ਵਿਦਿਆਰਥੀ ਚੰਗੇਰੇ ਭਵਿੱਖ ਆਈਲੈਟਸ ਦੀ ਤਿਆਰੀ ਲਈ ਮਾਡਲ ਥਾਣਾ ਦਾਖਾ ਨਜ਼ਦੀਕ ਮੈਕਰੋ ਗਲੋਬਲ ਇੰਸਟੀਚਿਊਟ ਰਾਹੀਂ ਕੋਚਿੰਗ ਲੈ ਰਹੇ ਹਨ | ਮੈਕਰੋ ਗਲੋਬਲ ਦੀ ਮੁੱਲਾਂਪੁਰ ਬ੍ਰਾਂਚ ਰਾਹੀਂ ਆਈਲੈਟਸ ਕੋਚਿੰਗ ਲੈ ਕੇ ਟੈਸਟ ਦੇਣ ਵਾਲੀ ਕੋਮਲਪ੍ਰੀਤ ਕੌਰ ਪਿੰਡ ਮੰਡਿਆਣੀ ਨੇ ਲਿਸਨਿੰਗ-8.5, ਰੀਡਿੰਗ-7.5, ਰਾਈਟਿੰਗ-6.5, ਸਪੀਕਿੰਗ-6.5, ਆਲਓਵਰ 7.5 ਬੈਂਡ ਪ੍ਰਾਪਤ ਕਰਕੇ ਵਿਦੇਸ਼ ਪੜ੍ਹਾਈ ਲਈ ਆਪਣਾ ਰਾਹ ਪੱਧਰਾ ਕਰ ਲਿਆ | ਆਈਲੈਟਸ ਦੇ ਖੇਤਰ ਵਿਚ ਪੰਜਾਬ ਦੀ ਮੋਹਰੀ ਸੰਸਥਾ ਵਜੋਂ ਜਾਣੇ ਜਾਂਦੇ ਮੈਕਰੋ ਗਲੋਬਲ ਇੰਸਟੀਚਿਊਟਸ ਦੇ ਐੱਮ.ਡੀ ਗੁਰਮਿਲਾਪ ਸਿੰਘ ਡੱਲਾ ਦੀ ਅਗਵਾਈ ਹੇਠ ਮੈਕਰੋ ਗਲੋਬਲ ਸੈਂਟਰ ਅੰਦਰ ਮਾਹਿਰ ਟ੍ਰੇਨਰਾਂ ਵਲੋਂ ਯੂਨੀਕ ਢੰਗ ਨਾਲ ਵਿਦਿਆਰਥੀਆਂ ਨੂੰ ਪੜ੍ਹਾਈ ਕਰਵਾਈ ਜਾਂਦੀ ਹੈ | ਸੈਂਟਰ ਵਿਚ ਇੰਮੀਗ੍ਰੇਸ਼ਨ ਸਰਵਿਸ ਅਸਰਦਾਰ ਬਣਾਈ ਰੱਖਣ ਲਈ ਵਿਦੇਸ਼ਾਂ ਵਿਚ ਇੰਮੀਗ੍ਰੇਸ਼ਨ ਦੇ ਕਾਨੂੰਨ ਬਾਰੇ ਜਾਣੂ ਸਟਾਫ਼ ਵਲੋਂ ਇੰਮੀਗ੍ਰੇਸ਼ਨ ਫਾਈਲ ਪ੍ਰਕਿਰਿਆ ਪੂਰੀ ਕੀਤੀ ਜਾਂਦੀ ਹੈ | ਆਈਲੈਟਸ ਅਤੇ ਇੰਮੀਗ੍ਰੇਸ਼ਨ ਦੇ ਖੇਤਰ ਵਿਚ ਸ਼ਾਨਦਾਰ ਸੇਵਾਵਾਂ ਕਰਕੇ ਮੈਕਰੋ ਗਲੋਬਲ ਦੀ ਮੁੱਲਾਂਪੁਰ ਬ੍ਰਾਂਚ ਸ਼ਹਿਰੀ-ਦਿਹਾਤੀ ਖੇਤਰ ਦੇ ਵਿਦਿਆਰਥੀਆਂ ਲਈ ਮਾਣ ਬਣੀ ਹੋਈ ਹੈ |
Ad Position 22
No active advertisement
ਪਿਛਲੀ ਖ਼ਬਰ ਪੱਤਰਕਾਰ ਦੇ ਘਰ 'ਤੇ ਪੁਲਿਸ ਛਾਪੇਮਾਰੀ ਦੀ ਨਿੰਦਾ ਅਗਲੀ ਖ਼ਬਰ ਪੰਜਾਬੀ 'ਵਰਸਿਟੀ ਵਿਖੇ ਲੋਕਪੱਖੀ ਗੀਤ-ਸੰਗੀਤ ਨੂੰ ਚੁਣੌਤੀਆਂ' ਵਿਸ਼ੇ 'ਤੇ ਵਿਚਾਰ-ਚਰਚਾ ਕਰਵਾਈ
Ad Position 24