ਜਗਰਾਉਂ, 27 ਮਈ (ਸ਼ਮਸ਼ੇਰ ਸਿੰਘ ਗਾਲਿਬ)-ਬੀਤੇ ਕੱਲ੍ਹ 26 ਮਈ ਨੂੰ ਜਗਰਾਉਂ ਨਗਰ ਕੌਂਸਲ ਚੋਣਾਂ ਦੌਰਾਨ ਸ਼ਹਿਰ ਦੇ 23 ਵਾਰਡਾਂ 'ਚ ਕੁੱਲ 63.67 ਫ਼ੀਸਦੀ ਵੋਟਾਂ ਪੋਲ ਹੋਈ | ਨਗਰ ਕੌਂਸਲ ਜਗਰਾਉਂ ਅਧੀਨ ਕੁੱਲ 47605 ਵੋਟਾਂ 'ਚੋਂ 16050 ਮਰਦ ਅਤੇ 14260 ਔਰਤਾਂ, ਇਕ ਹੋਰ ਵੋਟ (ਕੁੱਲ 30311) ਵੋਟਾਂ ਪੋਲ ਹੋਈਆਂ | ਇਸ ਸਬੰਧੀ ਜਾਣਕਾਰੀ ਦਿੰਦਿਆਂ ਰਿਟਰਨਿੰਗ ਅਫ਼ਸਰ ਰਵੀ ਕੁਮਾਰ ਚੋਪੜਾ ਨੇ ਦੱਸਿਆ ਕਿ ਵਾਰਡ ਨੰਬਰ-1 ਕੁੱਲ 2220 ਵੋਟਾਂ 'ਚੋਂ 632 ਮਰਦ, 596 ਔਰਤਾਂ, ਵਾਰਡ ਨੰਬਰ-2 'ਚ ਕੁੱਲ 2457 ਵੋਟਾਂ 'ਚੋਂ 641 ਮਰਦ, 639 ਔਰਤਾਂ, ਵਾਰਡ ਨੰਬਰ-3 'ਚ ਕੁੱਲ 1934 ਵੋਟਾਂ 'ਚੋਂ 686 ਮਰਦ, 694 ਔਰਤਾਂ, ਵਾਰਡ ਨੰਬਰ-4 'ਚ ਕੁੱਲ 1589 ਵੋਟਾਂ 'ਚੋਂ ਮਰਦ 630, ਔਰਤਾਂ 569, ਵਾਰਡ ਨੰਬਰ-5 'ਚ ਕੁੱਲ 2875 ਵੋਟਾਂ 'ਚੋਂ ਮਰਦ 1046, ਔਰਤਾਂ 929, ਵਾਰਡ ਨੰਬਰ-6 'ਚ ਕੁੱਲ 2028 ਵੋਟਾਂ 'ਚੋਂ 700 ਮਰਦ, 615 ਔਰਤਾਂ, ਵਾਰਡ ਨੰਬਰ-7 'ਚ ਕੁੱਲ 2994 ਵੋਟਾਂ 'ਚੋਂ 1013 ਮਰਦ, 911 ਔਰਤਾਂ, ਵਾਰਡ ਨੰਬਰ-8 'ਚ ਕੁੱਲ ਵੋਟਰ 588 'ਚੋਂ 221 ਮਰਦ, 236 ਔਰਤਾਂ, ਵਾਰਡ ਨੰਬਰ-9 'ਚ ਕੁੱਲ 1940 ਵੋਟਾਂ 'ਚੋਂ 700 ਮਰਦ, 554 ਔਰਤਾਂ, ਵਾਰਡ ਨੰਬਰ-10 'ਚ 2007 ਵੋਟਾਂ 'ਚੋਂ 647 ਮਰਦ, 573 ਔਰਤਾਂ, ਵਾਰਡ ਨੰਬਰ-11 'ਚ ਕੁੱਲ 1946 ਵੋਟਾਂ 'ਚੋਂ 724 ਮਰਦ, 586 ਔਰਤਾਂ, ਵਾਰਡ ਨੰਬਰ 12 'ਚ 2154 ਵੋਟਾਂ 'ਚੋਂ 785 ਮਰਦ, 663 ਔਰਤਾਂ, ਵਾਰਡ ਨੰਬਰ-13 'ਚ 1318 ਵੋਟਰਾਂ 'ਚੋਂ 550 ਮਰਦ, 446 ਔਰਤਾਂ, ਵਾਰਡ ਨੰਬਰ-14 'ਚ 1797 ਕੁੱਲ ਵੋਟਰਾਂ 'ਚੋਂ 642 ਮਰਦ, 569 ਔਰਤਾਂ, ਵਾਰਡ ਨੰਬਰ 15 'ਚੋਂ 2493 ਵੋਟਾਂ 'ਚੋਂ 977 ਮਰਦ, 803 ਔਰਤਾਂ, ਵਾਰਡ ਨੰਬਰ-16 'ਚ 2260 ਵੋਟਾਂ 'ਚੋਂ 798 ਮਰਦ, 703 ਔਰਤਾਂ, ਵਾਰਡ ਨੰਬਰ-17 'ਚ 1368 ਕੁੱਲ ਵੋਟਾਂ 'ਚੋਂ 528 ਮਰਦ, 470 ਔਰਤਾਂ, ਵਾਰਡ ਨੰਬਰ-18 'ਚ 2024 ਕੁੱਲ ਵੋਟਾਂ 'ਚੋਂ 671 ਮਰਦ, 581 ਔਰਤਾਂ, ਵਾਰਡ ਨੰਬਰ-19 'ਚ 1837 ਕੁੱਲ ਵੋਟਰਾਂ 'ਚੋਂ 612 ਮਰਦ, 526 ਔਰਤਾਂ, ਵਾਰਡ ਨੰਬਰ 20 'ਚੋਂ 2747 ਕੁੱਲ ਵੋਟਾਂ 'ਚੋਂ 893 ਮਰਦ, 814 ਔਰਤਾਂ, ਵਾਰਡ ਨੰਬਰ 21 'ਚ ਕੁੱਲ 3324 ਵੋਟਾਂ 'ਚੋਂ 921 ਮਰਦ, 816 ਔਰਤਾਂ, ਵਾਰਡ ਨੰਬਰ-22 'ਚ 1985 ਕੁੱਲ ਵੋਟਾਂ 'ਚੋਂ 581 ਮਰਦ, 415 ਔਰਤਾਂ, ਵਾਰਡ ਨੰਬਰ-23 'ਚ ਕੁੱਲ 1720 ਵੋਟਰਾਂ 'ਚੋਂ 452 ਮਰਦ ਅਤੇ 452 ਔਰਤਾਂ ਨੇ ਆਪਣੀ ਵੋਟਿੰਗ ਕੀਤੀ | ਦੱਸਣਯੋਗ ਹੈ ਕਿ ਜਗਰਾਉਂ ਦੇ 23 ਵਾਰਡਾਂ 'ਚੋਂ 1 ਵਾਰਡ 'ਚ ਸਭ ਤੋਂ ਵੱਧ ਚਾਰ ਬੂਥ ਅਤੇ 2 ਵਾਰਡਾਂ 'ਚ ਸਿਰਫ਼ ਇਕ-ਇਕ ਬੂਥ ਲਗਾਇਆ ਗਿਆ ਸੀ |