28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਮੰਡੀ ਮੁੱਲਾਂਪੁਰ ਦੀਆਂ ਸੜਕਾਂ ਸੀਵਰੇਜ ਦੇ ਗੰਦੇ ਪਾਣੀ ਨਾਲ ਢਕੀਆਂ!

Ad Position 21
No active advertisement
ਅਜੀਤ ਡੈਸਕ 28-05-2026
ਮੁੱਲਾਂਪੁਰ-ਦਾਖਾ, 27 ਮਈ (ਨਿਰਮਲ ਸਿੰਘ ਧਾਲੀਵਾਲ)-ਮੁੱਲਾਂਪੁਰ-ਦਾਖਾ ਨਗਰ ਕੌਂਸਲ ਦੇ ਕਰਮਚਾਰੀ, ਸਫ਼ਾਈ ਸੇਵਕ ਇਕ ਪਾਸੇ ਮਲੇਰੀਏ ਦੀ ਰੋਕਥਾਮ ਲਈ ਦਵਾਈ ਦਾ ਛਿੜਕਾਅ ਕਰਵਾ ਕਰ ਰਹੇ ਹਨ, ਦੂਜੇ ਪਾਸੇ ਸ਼ਹਿਰ 'ਚ ਸੀਵਰੇਜ ਦੇ ਗੰਦੇ ਪਾਣੀ ਨਾਲ ਸਰਵਿਸ ਲੇਨ ਸੜਕਾਂ ਢਕੀਆਂ ਪਈਆਂ | ਕੌਂਸਲ ਦੇ ਸਫ਼ਾਈ ਸੇਵਕ ਜਿੰਨ੍ਹਾਂ ਕੁ ਮੱਛਰ ਮਾਰਦੇ ਹੋਣਗੇ, ਇਸ ਗੰਦੇ ਪਾਣੀ 'ਤੇ ਉਸ ਨਾਲੋਂ ਵੀ ਵੱਧ ਰਫ਼ਤਾਰ ਨਾਲ ਮੱਛਰ ਵਧ ਫੁੱਲ ਰਿਹਾ | ਆਮ ਆਦਮੀ ਪਾਰਟੀ ਦੀ ਸਰਕਾਰ ਹੁੰਦਿਆਂ ਪਿਛਲੇ ਕਈ ਵਰਿ੍ਹਆਂ ਤੋਂ ਸ਼ਹਿਰ ਅੰਦਰ ਨਾ ਤਾਂ ਸੀਵਰੇਜ ਵਾਲੇ ਨਾਲਿਆਂ ਦੀ ਮੁਕੰਮਲ ਸਫ਼ਾਈ ਹੋਈ, ਨਾ ਹੀ ਮੁਰੰਮਤ, ਅਜਿਹੇ ਹਾਲਾਤਾਂ 'ਚ ਸੀਵਰੇਜ ਅਕਸਰ ਬਲੋਅ ਮਾਰ ਜਾਂਦਾ, ਜਿਸ ਦਾ ਲੀਕੇਜ਼ ਪਾਣੀ ਸੜਕਾਂ 'ਤੇ ਘੁੰਮਦਾ ਰਹਿੰਦਾ ਹੈ | ਮੰਡੀ ਮੁੱਲਾਂਪੁਰ ਦੀਆਂ ਸੜਕਾਂ ਸੀਵਰੇਜ ਦੇ ਗੰਦੇ ਪਾਣੀ ਨਾਲ ਢਕੀਆਂ ਪਈਆਂ, ਕੌਂਸਲ ਦਫ਼ਤਰ ਜਾਈਏ ਤਾਂ ਜਵਾਬ ਹੁੰਦਾ ਅੱਜ ਚੋਣ ਡਿਊਟੀ, ਕੱਲ੍ਹ ਬਕਰੀਦ ਛੁੱਟੀ, ਅੱਗੇ ਸਨਿੱਚਰਵਾਰ-ਐਤਵਾਰ ਅਗਲੇ ਹਫ਼ਤੇ ਕੰਮ ਕਰਵਾਉਨੇ ਆਂ! ਸ਼ਹਿਰ ਦੇ ਕਈ ਵਾਰਡਾਂ 'ਚ ਲੋਕਾਂ ਨੂੰ ਪੀਣ ਵਾਲਾ ਪਾਣੀ ਨਹੀਂ ਮਿਲ ਰਿਹਾ, ਅਗਲੇ ਵਾਰਡਾਂ 'ਚ ਸਫ਼ਾਈ ਨਹੀਂ ਹੋ ਰਹੀ | ਪਿਛਲੇ 2 ਹਫਤੇ ਨਗਰ ਕੌਂਸਲ ਨਾਲ ਸਬੰਧਿਤ ਸਫ਼ਾਈ ਸੇਵਕ ਅਤੇ ਸੀਵਰਮੈਨ ਆਪਣੀਆਂ ਹੱਕੀ ਮੰਗਾਂ ਲਈ ਹੜਤਾਲ 'ਤੇ ਹੋਣ ਕਾਰਨ ਸ਼ਹਿਰ ਦਾ ਮਾੜਾ ਹਾਲ ਹੋਇਆ ਪਿਆ | ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾਖਾ ਦੇ ਪੈਦਲ ਆਉਣ ਵਾਲੇ ਵਿਦਿਆਰਥੀਆਂ ਨੂੰ ਕਿਤੇ ਨਾ ਕਿਤੇ ਸੀਵਰੇਜ ਦੇ ਇਸ ਗੰਦੇ ਪਾਣੀ 'ਚੋਂ ਲੰਘਣਾ ਪੈਂਦਾ |
Ad Position 22
No active advertisement
ਪਿਛਲੀ ਖ਼ਬਰ ਕਬਾੜ ਦੀ ਦੁਕਾਨ 'ਚ ਅਚਾਨਕ ਅੱਗ ਲੱਗਣ ਕਾਰਨ ਦੁਕਾਨ 'ਚ ਪਿਆ ਸਾਮਾਨ ਸੜ ਕੇ ਸੁਆਹ ਅਗਲੀ ਖ਼ਬਰ ਨੌਜਵਾਨ ਕਲੱਬ ਹੰਬੜਾਂ ਨੇ ਤਾਸ਼ ਸੀਪ ਟੂਰਨਾਮੈਂਟ ਕਰਵਾਇਆ
Ad Position 24