ਚੌਂਕੀਮਾਨ, 27 ਮਈ (ਤੇਜਿੰਦਰ ਸਿੰਘ ਚੱਢਾ)-ਪਿੰਡ ਕੋਠੇ ਪੋਨਾ ਦੇ ਸਾਬਕਾ ਸਰਪੰਚ ਹਰਪਾਲ ਸਿੰਘ ਉੱਪਲ (ਸ਼੍ਰੋਮਣੀ ਅਕਾਲੀ ਦਲ (ਬ) ਦੇ ਸਰਕਲ ਪ੍ਰਧਾਨ) ਤੇ ਚੇਅਰਮੈਨ ਲਖਵਿੰਦਰ ਸਿੰਘ ਉੱਪਲ ਦੇ ਭਰਜਾਈ ਅਤੇ ਬੇਅੰਤ ਸਿੰਘ ਸੋਨੀ ਉੱਪਲ ਦੇ ਸਤਿਕਾਰਯੋਗ ਮਾਤਾ ਭੁਪਿੰਦਰ ਕੌਰ ਉੱਪਲ ਪਤਨੀ ਸਵ: ਮੁਖਤਿਆਰ ਸਿੰਘ ਉੱਪਲ ਇਸ ਫਾਨੀ ਸੰਸਾਰ ਅਲਵਿਦਾ ਕਹਿ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ | ਇਸ ਮੌਕੇ ਸਾਬਕਾ ਸਰਪੰਚ ਹਰਪਾਲ ਸਿੰਘ ਉੱਪਲ ਤੇ ਚੇਅਰਮੈਨ ਲਖਵਿੰਦਰ ਸਿੰਘ ਉੱਪਲ ਨਾਲ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਹਲਕਾ ਦਾਖਾ ਦੇ ਇੰਚਾਰਜ ਜਸਕਰਨ ਸਿੰਘ ਦਿਉਲ, ਹਲਕਾ ਜਗਰਾਉਂ ਦੇ ਇੰਚਾਰਜ ਸਾਬਕਾ ਵਿਧਾਇਕ ਐੱਸ.ਆਰ ਕਲੇਰ, ਸਾਬਕਾ ਪ੍ਰਧਨ ਕਰਨਜੀਤ ਸਿੰਘ ਸੋਨੀ ਗਾਲਿਬ, ਸ਼ਹਿਰੀ ਪ੍ਰਧਾਨ ਲੁਧਿਆਣਾ ਭੁਪਿੰਦਰ ਸਿੰਘ ਭਿੰਦਾ, ਲੁਧਿਆਣਾ ਦਿਹਾਤੀ ਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਚੰਦ ਸਿੰਘ ਡੱਲਾ, ਗੁਰਮੀਤ ਸਿੰਘ ਉੱਪਲ ਯੂ.ਐੱਸ.ਏ, ਸ਼੍ਰੋਮਣੀ ਕਮੇਟੀ ਮੈਂਬਰ ਗੁਰਚਰਨ ਸਿੰਘ ਗਰੇਵਾਲ, ਰਾਏਕੋਟ ਦੇ ਹਲਕਾ ਇੰਚਾਰਜ ਬਲਵਿੰਦਰ ਸਿੰਘ ਸੰਧੂ, ਸ਼੍ਰੋਮਣੀ ਕਮੇਟੀ ਮੈਂਬਰ ਜਗਜੀਤ ਸਿੰਘ ਤਲਵੰਡੀ, ਅਮਨਦੀਪ ਸਿੰਘ ਅਮਨਾ ਸਵੱਦੀ, ਡਾਇਰੈਕਟਰ ਦਵਿੰਦਰ ਸਿੰਘ ਤੂਰ, ਇੰਦਰਪਾਲ ਸਿੰਘ ਬਰਸਾਲ, ਸਾਬਕਾ ਸਰਪੰਚ ਨਿਰਭੈ ਸਿੰਘ ਅਲੀਗੜ੍ਹ, ਤਰਨਜੋਤ ਸਿੰਘ ਕੈਨੇਡਾ, ਚੇਅਰਮੈਨ ਤਰਸੇਮ ਸਿੰਘ ਚਚਰਾੜੀ, ਚੇਅਰਮੈਨ ਬਲਦੇਵ ਸਿੰਘ ਗਗੜਾ, ਪ੍ਰਧਾਨ ਸੁਰਜੀਤ ਸਿੰਘ, ਸਾਬਕਾ ਸਰਪੰਚ ਸਵਰਨ ਸਿੰਘ, ਚੇਅਰਮੈਨ ਦੀਦਾਰ ਸਿੰਘ ਮਲਕ, ਚਮਕੌਰ ਸਿੰਘ ਵਲੈਤੀਆ, ਗੁਰਿੰਦਰਜੀਤ ਸਿੰਘ ਰੂਮੀ, ਚੇਅਰਮੈਨ ਗੁਰਦੀਪ ਸਿੰਘ, ਸਾਬਕਾ ਚੇਅਰਮੈਨ ਜਗਦੀਸ ਸਿੰਘ, ਬਲਜੀਤ ਸਿੰਘ ਕੁਲਾਰ, ਪ੍ਰਧਾਨ ਸਤਵੰਤ ਸਿੰਘ ਮਲਸੀਹਾਂ, ਰਮਨਦੀਪ ਸਿੰਘ ਚੌਂਕੀਮਾਨ, ਨੰਬਰਦਾਰ ਮਨਦੀਪ ਸਿੰਘ, ਸਾਬਕਾ ਚੇਅਰਮੈਨ ਹਰਪ੍ਰੀਤ ਸਿੰਘ, ਸੁਰਿੰਾਦਰ ਸਿੰਘ ਲਤਾਲਾ ਨੇ ਦੁੱਖ ਸਾਂਝਾ ਕੀਤਾ | ਇਸ ਮੌਕੇ ਸਾਬਕਾ ਸਰਪੰਚ ਹਰਪਾਲ ਸਿੰਘ ਉੱਪਲ ਨੇ ਦੱਸਿਆ ਕਿ ਸਵ: ਭੁਪਿੰਦਰ ਕੌਰ ਪਤਨੀ ਸਵ: ਮੁਖਤਿਆਰ ਸਿੰਘ ਉੱਪਲ ਨਮਿਤ ਅੰਤਿਮ ਅਰਦਾਸ 31 ਮਈ 2026, ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਪਿੰਡ ਕੋਠੇ ਪੋਨਾ ਵਿਖੇ 12 ਤੋਂ 1 ਵਜੇ ਤੱਕ ਹੋਵੇਗੀ |