27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਗ੍ਰਾਮ ਪੰਚਾਇਤ ਹੰਬੜਾਂ ਨੇ ਐੱਮ.ਪੀ. ਕੋਟੇ 'ਚੋਂ ਲਾਈਟਾਂ ਲਗਵਾਈਆਂ

Ad Position 21
No active advertisement
ਅਜੀਤ ਡੈਸਕ 28-05-2026
ਹੰਬੜਾਂ, 27 ਮਈ (ਹਰਵਿੰਦਰ ਸਿੰਘ ਮੱਕੜ)-ਗ੍ਰਾਮ ਪੰਚਾਇਤ ਹੰਬੜਾਂ ਦੇ ਨੌਜਵਾਨ ਸਰਪੰਚ ਚਰਨ ਸਿੰਘ ਗੁਰੂ ਵਲੋਂ ਆਪਣੇ ਪੰਚਾਇਤ ਮੈਂਬਰਾਂ ਦੇ ਸਹਿਯੋਗ ਨਾਲ ਪਿੰਡ ਦੇ ਸਾਰੇ ਵਾਰਡਾਂ 'ਚ ਵਿਕਾਸ ਕਾਰਜ ਪਾਰਟੀਬਾਜ਼ੀ ਤੋਂ ਉੱਪਰ ਉਠ ਕੇ ਕਰਨ ਦੇ ਯਤਨ ਕੀਤੇ ਜਾ ਰਹੇ ਹਨ, ਜਿਸ ਨਾਲ ਪੰਚਾਇਤ ਦੀ ਹਰ ਪਾਸਿਓਾ ਪ੍ਰਸੰਸਾ ਹੋ ਰਹੀ ਹੈ | ਇਸੇ ਤਰ੍ਹਾਂ ਹੁਣ ਸਰਪੰਚ ਗੁਰੂ ਵਲੋਂ ਲੋਕ ਸਭਾ ਮੈਂਬਰ ਲੁਧਿਆਣਾ ਰਾਜਾ ਵੜਿੰਗ ਦੇ ਕੋਟੇ 'ਚੋਂ ਲਿਆਂਦੀਆਂ ਸੋਲਰ ਲਾਈਟਾਂ ਦਸਮੇਸ਼ ਨਗਰ ਤੇ ਧਾਲੀਵਾਲ ਨਗਰ ਦੀਆਂ ਗਲੀਆਂ ਵਿਚ ਲਗਵਾਈਆਂ ਗਈਆਂ | ਇਸ ਕਰਵਾਏ ਗਏ ਕੰਮ ਲਈ ਧਾਲੀਵਾਲ ਨਗਰ ਦੇ ਪ੍ਰਧਾਨ ਹਰਜੀਤ ਸਿੰਘ ਧਾਲੀਵਾਲ ਦੀ ਅਗਵਾਈ 'ਚ ਇਕੱਠੇ ਹੋ ਕੇ ਸਮੂਹ ਮੁਹੱਲਾ ਨਿਵਾਸੀਆਂ ਵਲੋਂ ਗ੍ਰਾਮ ਪੰਚਾਇਤ ਨੂੰ ਸਨਮਾਨਿਤ ਕੀਤਾ ਗਿਆ | ਧੰਨਵਾਦ ਕਰਦਿਆਂ ਪ੍ਰਧਾਨ ਧਾਲੀਵਾਲ ਨੇ ਕਿਹਾ ਕਿ ਇਸ ਨੌਜਵਾਨ ਦੇ ਸਰਪੰਚ ਬਣ ਜਾਣ ਨਾਲ ਸਾਨੂੰ ਸਾਡੇ ਮੁਹੱਲੇ ਵਿਚ ਵਿਕਾਸ ਹੋਣ ਦੀ ਬੜੀ ਉਮੀਦ ਜਾਗੀ ਹੈ | ਇਸ ਸਮੇਂ ਪੰਚ ਅਜੀਤ ਸਿੰਘ ਢਿੱਲੋਂ, ਪੰਚ ਗੁਰਚਰਨ ਸਿੰਘ ਬਾਠ, ਪੰਚ ਖੁਸ਼ਪ੍ਰੀਤ ਸਿੰਘ ਬਾਠ, ਪੰਚ ਕੁਲਵਿੰਦਰ ਸਹੋਤਾ, ਸਤੀਸ਼ ਬਾਂਸਲ, ਲਾਲੀ ਧਾਲੀਵਾਲ, ਦਲਜੀਤ ਸਿੰਘ ਸਾਹਨੀ, ਗੋਬਿੰਦ ਸਿੰਘ, ਤੇ ਹੋਰ ਮੁਹੱਲਾ ਵਾਸੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਕੇਂਦਰ ਸਰਕਾਰ ਪੈਟਰੋਲਅਮ ਕੀਮਤਾਂ 'ਚ ਵਾਧੇ ਨੂੰ ਤੁਰੰਤ ਵਾਪਸ ਲਵੇ-ਤਲਵੰਡੀ/ਲਲਤੋਂ ਅਗਲੀ ਖ਼ਬਰ ਪਿੰਡ ਜੰਡੀ ਵਿਖੇ 'ਆਪ' ਦੇ ਬਲਾਕ ਪ੍ਰਧਾਨ ਦੀ ਅਗਵਾਈ ਹੇਠ ਲੋਕਾਂ ਨੂੰ ਰਸੋਈ ਕਿੱਟਾਂ ਵੰਡੀਆਂ
Ad Position 24