27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਕੇਂਦਰ ਸਰਕਾਰ ਪੈਟਰੋਲਅਮ ਕੀਮਤਾਂ 'ਚ ਵਾਧੇ ਨੂੰ ਤੁਰੰਤ ਵਾਪਸ ਲਵੇ-ਤਲਵੰਡੀ/ਲਲਤੋਂ

Ad Position 21
No active advertisement
ਤਲਵੰਡੀ ਕਲਾਂ ਵਿਖੇ ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ ਦੀ ਮੀਟਿੰਗ ਸਮੇਂ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ, ਜਸਦੇਵ ਸਿੰਘ ਲਲਤੋਂ, ਅਮਰੀਕ ਸਿੰਘ, ਜਥੇਦਾਰ ਗੁਰਮੇਲ ਸਿੰਘ ਤੇ ਹੋਰ | ਤਸਵੀਰ: ਕਿ੍ਪਾਲ ਹੰਬੜਾਂ <br/> 28-05-2026
ਮੁੱਲਾਂਪੁਰ-ਦਾਖਾ, 27 ਮਈ (ਨਿਰਮਲ ਸਿੰਘ ਧਾਲੀਵਾਲ)-ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ ਜ਼ਿਲ੍ਹਾ ਲੁਧਿਆਣਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਦੀ ਪ੍ਰਧਾਨਗੀ ਹੇਠ ਤਲਵੰਡੀ ਕਲਾਂ ਵਿਖੇ ਹੋਈ | ਮੀਟਿੰਗ ਸਮੇਂ ਕਿਸਾਨ ਆਗੂਆਂ ਨੇ ਪੈਟਰੋਲ, ਡੀਜ਼ਲ ਅਤੇ ਗੈਸ ਦੀਆਂ ਕੀਮਤਾਂ 'ਤੇ ਬੋਲਦਿਆਂ ਕਿਹਾ ਕਿ ਪਿਛਲੇ 11 ਦਿਨਾਂ 'ਚ ਪੈਟਰੋਲ-ਡੀਜ਼ਲ ਦੀ ਕੀਮਤ ਕਰੀਬ 8 ਰੁਪਏ ਪ੍ਰਤੀ ਲੀਟਰ ਦੇ ਵਾਧੇ ਨੂੰ ਵਾਪਸ ਲਿਆ ਜਾਵੇ | ਜਥੇਬੰਦੀ ਦੇ ਜ਼ਿਲ੍ਹਾ ਸਕੱਤਰ ਮਾ: ਜਸਦੇਵ ਸਿੰਘ ਲਲਤੋਂ ਕਿਹਾ ਕਿ ਜ਼ਰੂਰੀ ਵਸਤਾਂ ਦੀ ਢੋਆ-ਢੋਆਈ ਸਮੇਤ ਸਮੁੱਚੇ ਵਪਾਰ ਦੀ ਬੁਨਿਆਦ ਤੇਲ ਊਰਜਾ ਹੋਣ ਕਰਕੇ ਸਮੁੱਚੀ ਮਹਿੰਗਾਈ ਆਏ ਦਿਨ ਆਕਾਸ਼ ਵੱਲ ਨੂੰ ਜਾ ਰਹੀ ਹੈ, ਜਿਸ ਨੂੰ ਆਮ ਕਿਰਤੀ ਲਈ ਸਹਿਣਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ, ਜਦ ਕਿ ਖੇਤੀ ਖਾਦਾਂ ਤੇ ਸਪਰੇਆਂ ਦੀਆਂ ਕੀਮਤਾਂ 'ਚ ਭਾਰੀ ਵਾਧਾ ਵੀ ਸਿਰ 'ਤੇ ਖੜ੍ਹਾ ਹੈ | ਲਲਤੋਂ ਨੇ ਅੰਕੜਿਆਂ ਨਾਲ ਦੱਸਿਆ ਕਿ ਪਿਛਲੇ ਸਾਢੇ ਤਿੰਨ ਸਾਲਾਂ ਤੋਂ ਰੂਸ ਨੇ ਕੱਚੇ ਤੇਲ ਦੀਆਂ ਕੌਮਾਂਤਰੀ ਕੀਮਤਾਂ (65-70 ਡਾਲਰ ਪ੍ਰਤੀ ਬੈਰਲ) ਦੇ ਬਾਵਜੂਦ ਭਾਰਤ ਨੂੰ ਤਕਰੀਬਨ ਅੱਧੇ ਮੁੱਲ 'ਤੇ ਕੱਚਾ ਤੇਲ ਸਪਲਾਈ ਕੀਤਾ ਹੈ, ਜੋ ਕਿ ਤੇਲ ਦੀ ਕੁੱਲ ਵਿਦੇਸ਼ੀ ਦਰਾਮਦ ਦਾ 70 ਪ੍ਰਤੀਸ਼ਤ ਦੇ ਕਰੀਬ ਬਣਦਾ ਹੈ, ਪ੍ਰੰਤੂ ਨਿੱਜੀ ਅਤੇ ਸਰਕਾਰੀ ਤੇਲ ਕੰਪਨੀਆਂ ਨੇ ਆਮ ਲੋਕਾਂ ਨੂੰ ਵੇਚੇ ਤੇਲ ਦਾ ਧੇਲਾ ਵੀ ਘੱਟ ਨਹੀਂ ਕੀਤਾ | ਉਨ੍ਹਾਂ ਕਿਹਾ ਕਿ ਕੌਮਾਂਤਰੀ ਤੇਲ ਕੀਮਤਾਂ 'ਚ ਥੋੜਾ ਵਾਧਾ ਹੋਣ 'ਤੇ ਆਮ ਲੋਕਾਂ ਸਿਰ ਵੱਡਾ ਬੋਝ ਪਾ ਦਿੱਤਾ ਹੈ | ਉਨ੍ਹਾਂ ਕਿਹਾ ਕਿ ਤੇਲ ਕਾਰਪੋਰੇਟਾਂ ਲਈ ਅੰਨੇ ਮੁਨਾਫ਼ੇ ਯਕੀਨੀ ਬਣਾਉਣ ਵਾਲਾ ਅਤੇ ਆਮ ਲੋਕਾਂ ਦੀਆਂ ਜੇਬਾਂ ਕੱਟਣ ਵਾਲਾ ਤੇਲ ਕੀਮਤਾਂ ਵਾਲਾ ਵਾਧਾ ਫੌਰੀ ਵਾਪਸ ਲਿਆ ਜਾਵੇ | ਕਿਸਾਨ ਆਗੂਆਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਅਮਰੀਕੀ ਸਾਮਰਾਜਵਾਦ ਅਤੇ ਇਜਰਾਇਲ ਤੋਂ ਦੂਰ ਰਹਿ ਕੇ ਰੂਸ ਤੇ ਇਰਾਨ ਨਾਲ ਬਰਾਬਰੀ ਦੇ ਅਧਾਰ 'ਤੇ ਦੋਸਤਾਨਾ ਸੰਬੰਧ ਸਥਾਪਿਤ ਕਰਕੇ ਉਪਲੱਬਧ ਸਸਤੇ ਕੱਚੇ ਪੈਟਰੋਲੀਅਮ ਅਤੇ ਗੈਸ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਵੇ | ਕਿਸਾਨ ਜਥੇਬੰਦੀ ਦੇ ਆਗੂਆਂ ਕਿਸਾਨ-ਮਜ਼ਦੂਰ ਮੋਰਚਾ ਪੰਜਾਬ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਸਮੂਹ ਕਿਸਾਨ ਮੋਰਚਿਆਂ ਤੇ ਸਾਰੇ ਮਜ਼ਦੂਰ, ਮੁਲਾਜ਼ਮ, ਵਿਦਿਆਰਥੀ ਨੌਜਵਾਨ ਜਥੇਬੰਦੀਆਂ ਦਾ ਵਿਸ਼ਾਲ ਸਾਂਝਾ ਪਲੇਟਫਾਰਮ ਉਸਾਰ ਕੇ ਇਸ ਲੋਕ ਮਾਰੂ ਆਰਥਿਕ ਹਮਲੇ ਵਿਰੁੱਧ ਵਿਸ਼ਾਲ ਅਤੇ ਤਿੱਖੀ ਲੋਕ ਲਹਿਰ ਦੀ ਉਸਾਰੀ ਯਕੀਨੀ ਬਣਾਵੇ | ਮੀਟਿੰਗ ਸਮੇਂ ਜ਼ਿਲ੍ਹਾ ਖ਼ਜ਼ਾਨਚੀ ਅਮਰੀਕ ਸਿੰਘ ਤਲਵੰਡੀ, ਜਥੇਦਾਰ ਗੁਰਮੇਲ ਸਿੰਘ ਢੱਟ, ਜਸਵੰਤ ਸਿੰਘ ਮਾਨ, ਰਣਜੀਤ ਸਿੰਘ ਗੁੜੇ, ਨਿਰਭੈ ਸਿੰਘ ਤਲਵੰਡੀ, ਸੋਹਣ ਸਿੰਘ ਸਵੱਦੀ, ਲਛਮਣ ਸਿੰਘ ਸਿੱਧਵਾਂ, ਗੁਰਦੇਵ ਸਿੰਘ ਢੱਟ ਤੇਜਿੰਦਰ ਸਿੰਘ ਵਿਰਕ, ਪਿ੍ਤਪਾਲ ਸਿੰਘ ਪੰਡੋਰੀ, ਅਮਰਜੀਤ ਸਿੰਘ ਖੰਜਰਵਾਲ ਤੇ ਹੋਰ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨਾਲ ਲੋਕਾਂ ਅਤੇ ਕਿਸਾਨਾਂ 'ਤੇ ਵਧ ਰਿਹਾ ਆਰਥਿਕ ਬੋਝ-ਸੰਧੂ/ਈਸੇਵਾਲ/ਸੇਖੋਂ ਅਗਲੀ ਖ਼ਬਰ ਗ੍ਰਾਮ ਪੰਚਾਇਤ ਹੰਬੜਾਂ ਨੇ ਐੱਮ.ਪੀ. ਕੋਟੇ 'ਚੋਂ ਲਾਈਟਾਂ ਲਗਵਾਈਆਂ
Ad Position 24