ਜਗਰਾਉਂ, 27 ਮਈ (ਸ਼ਮਸ਼ੇਰ ਸਿੰਘ ਗਾਲਿਬ)-26 ਮਈ ਨੂੰ ਹੋਈਆਂ ਜਗਰਾਉਂ ਨਗਰ ਕੌਂਸਲ ਚੋਣਾਂ ਦੇ ਨਤੀਜੇ ਕੱਲ੍ਹ 29 ਮਈ ਨੂੰ ਆਉਣਗੇ | ਇਸ ਸਬੰਧੀ ਬੈਲਟ ਬਾਕਸ ਡੱਬਿਆਂ ਨੂੰ ਸਖ਼ਤ ਸੁਰੱਖਿਆ ਅਤੇ ਕੈਮਰਿਆਂ ਦੀ ਨਿਗਰਾਨੀ ਹੇਠ ਰੱਖਿਆ ਗਿਆ ਹੈ | ਇਸ ਸਬੰਧੀ ਜਾਣਕਾਰੀ ਜਾਣਕਾਰੀ ਦਿੰਦਿਆਂ ਰਿਟਰਨਿੰਗ ਅਫ਼ਸਰ ਰਵੀ ਕੁਮਾਰ ਚੋਪੜਾ ਨੇ ਕਿਹਾ ਕਿ ਵੋਟਾਂ ਦੀ ਗਿਣਤੀ 8 ਵਜੇ ਸ਼ੁਰੂ ਹੋਵੇਗੀ ਅਤੇ ਸਾਰੇ ਉਮੀਦਵਾਰ ਆਪਣਾ ਇਕ-ਇਕ ਏਜੰਟ ਲੈ ਕੇ ਪਹੁੰਚਣ | ਉਨ੍ਹਾਂ ਕਿਹਾ ਕਿ ਸਾਰੇ ਉਮੀਦਵਾਰਾਂ ਦੀ ਹਾਜ਼ਰੀ 'ਚ ਸਟਰਾਂਗ ਰੂਮ ਖੋਲਿ੍ਹਆ ਜਾਵੇਗਾ | ਉਨ੍ਹਾਂ ਦੱਸਿਆ ਦੀ ਗਿਣਤੀ ਸਬੰਧੀ 14 ਟੇਬਲ ਲਗਾਏ ਗਏ ਹਨ | ਬੂਥ ਵਾਈਜ਼ ਗਿਣਤੀ ਚਾਰ ਰਾਊਾਡਾਂ 'ਚ ਹੋਵੇਗੀ | ਹਰ ਰਾਊਾਡ ਬਾਅਦ ਨਤੀਜਾ ਡਿਸਪਲੇ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਹਰੇਕ ਟੇਬਲ 'ਤੇ ਹਰੇਕ ਉਮੀਦਵਾਰ ਦਾ ਇਕ ਕਾਊਾਟਿੰਗ ਏਜੰਟ ਅਤੇ ਤਿੰਨ ਸਹਾਇਕ ਏਜੰਟ ਹੋਣਗੇ | ਇਸ ਸਮੇਂ ਆਰ.ਓ. ਨੇ ਕਿਹਾ ਕਿ ਹਰ ਉਮੀਦਵਾਰ ਨਤੀਜਿਆਂ ਦੌਰਾਨ ਹਾਜ਼ਰ ਹੋਣ ਵਾਲੇ ਏਜੰਟਾਂ ਦੇ ਕਾਰਡ ਅੱਜ 28 ਤਰੀਕ ਨੂੰ ਐੱਸ.ਡੀ.ਐੱਮ. ਦਫ਼ਤਰ ਜਗਰਾਉਂ ਤੋਂ ਬਣਵਾ ਸਕਣਗੇ | ਉਨ੍ਹਾਂ ਸਾਰਿਆਂ ਮੁਲਾਜ਼ਮਾਂ ਅਤੇ ਸਟਾਫ਼ ਦਾ ਧੰਨਵਾਦ ਕਰਦਿਆਂ ਕਿਹਾ ਜਿੰਨ੍ਹਾਂ ਭਾਈਚਾਰਕ ਸਾਂਝ ਕਾਇਮ ਰੱਖਦਿਆਂ ਵੋਟਾਂ ਦੌਰਾਨ ਆਪਣੀ-ਆਪਣੀ ਜ਼ਿੰਮੇਵਾਰੀ ਸਮਝੀ |