27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਸਵਾਮੀ ਰੂਪ ਚੰਦ ਜੈਨ ਸਕੂਲ ਦੇ ਵਿਦਿਆਰਥੀਆਂ ਨੇ ਓਪਨ ਜ਼ਿਲ੍ਹਾ ਵੁਸ਼ੂ ਚੈਂਪੀਅਨਸ਼ਿਪ 'ਚ ਲਹਿਰਾਇਆ ਜਿੱਤ ਦਾ ਝੰਡਾ

Ad Position 21
No active advertisement
ਅਜੀਤ ਡੈਸਕ 28-05-2026
ਜਗਰਾਉਂ, 27 ਮਈ (ਵਿਨੋਦ ਕੁਮਾਰ)-ਸਵਾਮੀ ਰੂਪ ਚੰਦ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦੇ ਪਿ੍ੰਸੀਪਲ ਰਾਜਪਾਲ ਕੌਰ ਦੀ ਅਗਵਾਈ ਅਤੇ ਸਮੂਹ ਮੈਨੇਜਮੈਂਟ ਦੇ ਸਹਿਯੋਗ ਸਦਕਾ ਵਿਦਿਆਰਥੀਆਂ ਨੇ ਓਪਨ ਜ਼ਿਲ੍ਹਾ ਵੁਸ਼ੂ ਚੈਂਪੀਅਨਸ਼ਿਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਂਅ ਜ਼ਿਲ੍ਹਾ ਪੱਧਰ 'ਤੇ ਰੌਸ਼ਨ ਕੀਤਾ | ਵਿਦਿਆਰਥੀਆਂ ਨੇ ਆਪਣੇ ਹੁਨਰ, ਅਨੁਸ਼ਾਸਨ ਅਤੇ ਕਰੜੀ ਮਿਹਨਤ ਦੇ ਬਲ 'ਤੇ ਆਪਣੀ ਕਲਾ ਦੇ ਜੌਹਰ ਦਿਖਾਉਂਦੇ ਹੋਏ 1 ਸੋਨੇ, 1 ਚਾਂਦੀ ਅਤੇ 2 ਕਾਂਸੀ ਦੇ ਤਗਮੇ ਜਿੱਤ ਕੇ ਸਕੂਲ ਲਈ ਮਾਣ ਵਾਲੀ ਉਪਲਬਧੀ ਹਾਸਲ ਕੀਤੀ | ਪਿ੍ੰਸੀਪਲ ਰਾਜਪਾਲ ਕੌਰ ਅਤੇ ਸਮੂਹ ਮੈਨਜਮੈਂਟ ਨੇ ਜੇਤੂ ਵਿਦਿਆਰਥੀਆਂ ਅਤੇ ਕੋਚ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਵਿਦਿਆਰਥੀਆਂ ਦੀ ਇਹ ਕਾਮਯਾਬੀ ਸਕੂਲ ਦੀ ਗੁਣਵੱਤਾ ਭਰੀ ਸਿੱਖਿਆ ਖੇਡਾਂ ਪ੍ਰਤੀ ਸਮਰਪਣ ਅਤੇ ਅਨੁਸ਼ਾਸਿਤ ਵਾਤਾਵਰਨ ਨੂੰ ਦਰਸਾਉਂਦੀ ਹੈ | ਪਿ੍ੰਸੀਪਲ ਰਾਜਪਾਲ ਕੌਰ ਨੇ ਵਿਦਿਆਰਥੀਆਂ 'ਤੇ ਮਾਣ ਮਹਿਸੂਸ ਕਰਦਿਆਂ ਦੱਸਿਆ ਕਿ ਯੂਥ ਕੈਟੇਗਰੀ ਵਿਚ ਗਿਆਰ੍ਹਵੀਂ ਕਾਮਰਸ ਦੇ ਵਿਦਿਆਰਥੀ ਪਿਯੂਸ਼ ਸੋਨੀ ਨੇ 48 ਕਿਲੋਗ੍ਰਾਮ ਭਾਰ ਵਰਗ ਵਿਚ ਸੋਨ ਤਗਮਾ, ਦਸਵੀਂ ਜਮਾਤ ਦੇ ਹਰਮਨਪ੍ਰੀਤ ਸਿੰਘ ਨੇ 52 ਕਿਲੋਗ੍ਰਾਮ ਭਾਰ ਵਰਗ ਵਿਚ ਕਾਂਸੀ ਦਾ ਤਗਮਾ, ਗਿਆਰ੍ਹਵੀਂ ਕਾਮਰਸ ਦੇ ਨੈਤਿਕ ਗਰੋਵਰ ਨੇ 60 ਕਿਲੋਗ੍ਰਾਮ ਭਾਰ ਵਰਗ ਵਿਚ ਕਾਂਸੀ ਦਾ ਤਗਮਾ, ਸੀਨੀਅਰ ਕੈਟਾਗਿਰੀ ਵਿਚ ਗਿਆਰ੍ਹਵੀਂ ਆਰਟਸ ਦੇ ਵਿਦਿਆਰਥੀ ਆਦਿਤਿਆ ਅਰੋੜਾ ਨੇ 57 ਕਿਲੋਗ੍ਰਾਮ ਭਾਰ ਵਰਗ ਵਿਚ ਚਾਂਦੀ ਦਾ ਤਗਮਾ ਜਿੱਤਿਆ |
Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਚੋਣਾਂ ਦੇ ਨਤੀਜੇ ਕੱਲ੍ਹ-ਆਰ.ਓ. ਚੋਪੜਾ ਅਗਲੀ ਖ਼ਬਰ ਕਈ ਨਾਮੁਰਾਦ ਬਿਮਾਰੀਆਂ ਨੂੰ ਜਨਮ ਦੇ ਰਿਹਾ ਸਤਲੁਜ ਦਾ ਪ੍ਰਦੂਸ਼ਿਤ ਪਾਣੀ <br/>
Ad Position 24