27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਜਗਰਾਉਂ 'ਚ ਬਰਤਨ ਬੈਂਕ ਦੇ ਦਫ਼ਤਰ ਦਾ ਹੋਇਆ ਉਦਘਾਟਨ

Ad Position 21
No active advertisement
ਅਜੀਤ ਡੈਸਕ 28-05-2026
ਜਗਰਾਉਂ, 27 ਮਈ (ਸ਼ਮਸ਼ੇਰ ਸਿੰਘ ਗਾਲਿਬ, ਵਿਨੋਦ ਕੁਮਾਰ)-ਡਿਸਪੋਜ਼ਲ ਤੋਂ ਹੋਣ ਵਾਲੇ ਨੁਕਸਾਨਾਂ ਤੋਂ ਦੂਰ ਰੱਖਣ ਦੇ ਮਕਸਦ ਨਾਲ ਬਰਤਨ ਬੈਂਕ ਜਗਰਾਉਂ ਦਾ ਸ਼ੁੱਭ ਉਦਘਾਟਨ ਭੁਵਨ ਗੋਇਲ, ਮੋਹਿਤ ਗੁਪਤਾ, ਰਾਜਿੰਦਰ ਜੈਨ ਕਾਕਾ ਅਤੇ ਕੈਪਟਨ ਨਰੇਸ਼ ਵਰਮਾ ਦੀ ਅਗਵਾਈ ਵਿਚ ਸਥਾਨਕ ਡਿਸਪੋਜ਼ਲ ਰੋਡ 'ਤੇ ਹੋਇਆ | ਇਸ ਮੌਕੇ ਆੜ੍ਹਤੀਆ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਭੱਲਾ ਦੇ ਸਹਿਯੋਗ ਨਾਲ ਪੂਜਾ ਅਰਚਨਾ ਹੋਈ ਅਤੇ ਹਵਨ ਯੱਗ ਕਰਵਾਇਆ ਗਿਆ | ਇਸ ਮੌਕੇ ਹੋਏ ਸਮਾਗਮ ਦੌਰਾਨ ਦਫ਼ਤਰ ਦਾ ਉਦਘਾਟਨ ਪੀ.ਡੀ. ਜੈਨ ਚੈਰੀਟੇਬਲ ਟਰੱਸਟ ਜਗਰਾਉਂ ਦੇ ਚੇਅਰਮੈਨ ਰਾਜਿੰਦਰ ਜੈਨ ਨੇ ਕੀਤਾ | ਇਸ ਮੌਕੇ ਮੋਹਿਤ ਗੁਪਤਾ ਅਤੇ ਕੈਪਟਨ ਨਰੇਸ਼ ਨੇ ਦੱਸਿਆ ਕਿ ਬੈਂਕ ਕੋਲ 2500 ਦੇ ਕਰੀਬ ਸਟੀਲ ਦੇ ਬਰਤਨਾਂ ਦਾ ਸੈਟ ਬਣ ਚੁੱਕਿਆ ਹੈ ਜਿਸਦੀ ਕਿ ਹਰ ਖੁਸ਼ੀ ਅਤੇ ਗਮੀ ਦੇ ਮੌਕੇ 'ਤੇ ਮੁਫ਼ਤ ਸੇਵਾ ਕੀਤੀ ਜਾਂਦੀ ਹੈ ਤਾਂ ਕਿ ਡਿਸਪੋਸਲ ਭਾਂਡਿਆਂ ਦੀ ਘੱਟ ਵਰਤੋਂ ਹੋ ਸਕੇ | ਇਸ ਮੌਕੇ ਨਵੀਨ ਗੋਇਲ, ਰਾਜਿੰਦਰ ਜੈਨ ਕਾਕਾ, ਬਲਰਾਮ ਬਾਂਸਲ, ਰੌਕੀ ਚਾਵਲਾ, ਡਾ: ਬੀ.ਬੀ. ਸਿੰਗਲਾ, ਮੋਹਿਤ ਜੈਨ, ਸੋਨੂ ਜੈਨ, ਕਿ੍ਸ਼ਨ ਕੁਮਾਰ, ਡਾ: ਨਰਿੰਦਰ ਸਿੰਘ, ਪ੍ਰਲਹਾਦ ਯਾਦਵ, ਵਿਸ਼ਾਲ ਸ਼ਰਮਾ, ਸੁਨੀਲ ਬਜਾਜ, ਪ੍ਰਵੀਨ ਕੁਮਾਰ, ਜਵਾਹਰ ਲਾਲ ਵਰਮਾ, ਪ੍ਰੋਫੈਸਰ ਸੁਭਾਸ਼ ਚੰਦਰ ਸ਼ਰਮਾ, ਰਾਜਨ ਖੁਰਾਣਾ, ਸੋਨੂੰ ਮੱਕੜ, ਕਾਕਾ ਜੀ, ਨੀਰਜ ਕਟਾਰੀਆ ਅਤੇ ਹੋਰ ਪਤਵੰਤੇ ਸੱਜਣਾ ਨੇ ਬਰਤਨ ਬੈਂਕ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ | ਸਭ ਨੇ ਸਾਰੇ ਸ਼ਹਿਰ ਵਾਸੀਆਂ ਨੂੰ ਆਪਣੇ ਸਮਾਗਮਾਂ 'ਚ ਸਟੀਲ ਦੇ ਬਰਤਨਾਂ ਦਾ ਪ੍ਰਯੋਗ ਕਰਨ ਦੀ ਅਪੀਲ ਕੀਤੀ ਤਾਂ ਕਿ ਜਗਰਾਉਂ ਸ਼ਹਿਰ ਕੂੜਾ ਮੁਕਤ ਹੋ ਸਕੇ |
Ad Position 22
No active advertisement
ਪਿਛਲੀ ਖ਼ਬਰ ਚੇਅਰਮੈਨ ਹਰਸ਼ ਜੈਨ ਨੂੰ ਸਦਮਾ, ਮਾਤਾ ਦਾ ਦਿਹਾਂਤ ਅਗਲੀ ਖ਼ਬਰ ਨਿਊ ਜੀ.ਐੱਮ.ਟੀ. ਪਬਲਿਕ ਸਕੂਲ ਭੱਠਾਧੂਹਾ ਵਿਖੇ ਇਨਵੈਸਚਰ ਸਮਾਰੋਹ ਕਰਵਾਇਆ
Ad Position 24