27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਚੇਅਰਮੈਨ ਹਰਸ਼ ਜੈਨ ਨੂੰ ਸਦਮਾ, ਮਾਤਾ ਦਾ ਦਿਹਾਂਤ

Ad Position 21
No active advertisement
ਅਜੀਤ ਡੈਸਕ 28-05-2026
ਹਲਵਾਰਾ, 27 ਮਈ (ਮਨਦੀਪ ਸਿੰਘ ਉੱਭੀ)-ਵਪਾਰ ਮੰਡਲ ਦੇ ਚੇਅਰਮੈਨ ਹਰਸ਼ ਜੈਨ ਨੂੰ ਉਸ ਸਮੇਂ ਸਦਮਾ ਪੁੱਜਾ, ਜਦ ਉਨ੍ਹਾਂ ਦੀ ਮਾਤਾ ਕਿਰਨ ਬਾਲਾ ਪਤਨੀ ਨਰੇਸ਼ ਕੁਮਾਰ ਜੈਨ ਲੰਬੀ ਬਿਮਾਰੀ ਉਪਰੰਤ ਬੀਤੀ ਰਾਤ ਸਵਾਸਾਂ ਦੀ ਪੂੰਜੀ ਭੋਗਦੇ ਹੋਏ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ, ਅੱਜ ਹਰਸ਼ ਜੈਨ ਦੀ ਮਾਤਾ ਕਿਰਨ ਬਾਲਾ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ | ਅੰਤਿਮ ਸੰਸਕਾਰ ਮੌਕੇ ਉਨ੍ਹਾਂ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਹਲਕਾ ਵਿਧਾਇਕ ਹਾਕਮ ਸਿੰਘ ਠੇਕੇਦਾਰ ਅਤੇ ਇਲਾਕੇ ਦੇ ਪੰਚਾਂ-ਸਰਪੰਚਾਂ ਸਮੇਤ ਭਾਰੀ ਗਿਣਤੀ ਵਿਚ ਲੋਕਾਂ ਨੇ ਹਾਜ਼ਰੀ ਭਰੀ | ਹਰਸ਼ ਜੈਨ ਦੇ ਚਾਚਾ ਰਮੇਸ਼ ਜੈਨ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ ਹੈ | ਰਮੇਸ਼ ਜੈਨ ਨੇ ਇਸ ਦੁੱਖ ਦੀ ਘੜੀ ਵਿਚ ਸ਼ਾਮਿਲ ਹੋਏ ਦੁਕਾਨਦਾਰਾਂ ਪੰਚਾਂ-ਸਰਪੰਚਾਂ ਦਾ ਧੰਨਵਾਦ ਕੀਤਾ ਜੋ ਪਰਿਵਾਰ ਨੂੰ ਦਿਲਾਸਾ ਦੇਣ ਆਏ | ਇਸ ਸਮੇ ਇੰਸਪੈਕਟਰ ਗੁਰਦੀਪ ਸਿੰਘ ਥਾਣਾ ਸੁਧਾਰ, ਗੁਰਵਿੰਦਰ ਲਾਡੀ ਮੁਨਸ਼ੀ, ਸਰਪੰਚ ਸੁਖਵਿੰਦਰ ਸਿੰਘ ਹਲਵਾਰਾ, ਸਾਬਕਾ ਸਰਪੰਚ ਹਰਮਿੰਦਰ ਸਿੰਘ ਪੱਪ ਸੁਧਾਰ, ਕੰਵਰਪਾਲ ਸਿੰਘ ਆਲੂਵਾਲੀਆ, ਜੱਸ ਹਲਵਾਰਾ, ਗੁਲਵਿੰਦਰ ਸਿੰਘ ਟੀਟੂ ਕੁਲਾਰ, ਇੰਦਰਪਾਲ ਸਿੰਘ ਕਾਕਾ ਬੁਰਜ ਲਿੱਟਾਂ, ਜਤਿੰਦਰ ਦਿਉਲ ਬੋਪਾਰਾਏ, ਗੁਰਵਿੰਦਰ ਸਿੰਘ ਗੈਰੀ ਸਹੌਲੀ, ਮੇਘਰਾਜ ਜੈਨ, ਸਰਪੰਚ ਭੁਪਿੰਦਰ ਸਿੰਘ ਘੁਮਾਣ, ਪਰਮਿੰਦਰ ਸਿੰਘ ਰੱਤੋਵਾਲ ਜ਼ਿਲ੍ਹਾ ਜੁਆਇੰਟ ਸਕੱਤਰ ਆਪ ਪਾਰਟੀ, ਬਲਾਕ ਸੰਮਤੀ ਮੈਂਬਰ ਗੁਰਮੁਖ ਸਿੰਘ ਘੁਮਾਣ, ਕਰਮਜੀਤ ਗੋਲਡੀ, ਹਰਜਿੰਦਰ ਸਿੰਘ ਆਹਲੂਵਾਲੀਆ, ਸੁਰੇਸ਼ ਕੁਮਾਰ, ਪ੍ਰੇਮ ਕੁਮਾਰ ਜਿੰਦਲ, ਸੰਦੀਪ ਸਿੰਘ ਸੀਪਾ, ਨਿਤੀਸ਼ ਕੌਟੀਨੈਂਟਲ, ਰਕੇਸ਼ ਜੈਨ, ਰਜਿੰਦਰ ਜੈਨ, ਬਾਲ ਕਿ੍ਸ਼ਨ ਗਰਗ, ਮਨੋਜ ਗੋਇਲ, ਸਾਰਿਕ ਖਾਨ, ਲੱਕੀ ਸ਼ਰਮਾ, ਦਿਲਬਾਗ ਰਾਏ ਜੈਨ ਦਿੱਲੀ ਵਾਲੇ, ਵਿਕਾਸ ਸ਼ਰਮਾ ਕੰਟੀਨੈਂਟਲ, ਬੁੱਧ ਸਿੰਘ ਬੁਢੇਲ, ਸੰਦੀਪ ਸਿੰਘ ਬੁਢੇਲ, ਵਿੱਕੀ ਅੱਬੂਵਾਲ, ਬਾਲ ਕਿ੍ਸ਼ਨ ਜੈਨ, ਸੋਮ ਪ੍ਰਕਾਸ਼ ਬਿੱਟੂ, ਪਿੰਕਾ ਜੈਨ, ਰਜੇਸ਼ ਜੈਨ, ਹਨੀ ਟੌਰ ਸੰਨਜ ਤੇ ਭਾਰੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਤੇਲ ਕੀਮਤਾਂ 'ਚ ਨਿਰੰਤਰ ਵਾਧੇ ਖ਼ਿਲਾਫ਼ 2 ਜੂਨ ਨੂੰ ਡੀ.ਸੀ. ਦਫ਼ਤਰ ਦਾ ਘਿਰਾਓ ਅਗਲੀ ਖ਼ਬਰ ਜਗਰਾਉਂ 'ਚ ਬਰਤਨ ਬੈਂਕ ਦੇ ਦਫ਼ਤਰ ਦਾ ਹੋਇਆ ਉਦਘਾਟਨ
Ad Position 24