27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਤੇਲ ਕੀਮਤਾਂ 'ਚ ਨਿਰੰਤਰ ਵਾਧੇ ਖ਼ਿਲਾਫ਼ 2 ਜੂਨ ਨੂੰ ਡੀ.ਸੀ. ਦਫ਼ਤਰ ਦਾ ਘਿਰਾਓ

Ad Position 21
No active advertisement
ਅਜੀਤ ਡੈਸਕ 28-05-2026
ਜਗਰਾਉਂ, 27 ਮਈ (ਸ਼ਮਸ਼ੇਰ ਸਿੰਘ ਗਾਲਿਬ, ਗੁਰਦੀਪ ਸਿੰਘ ਮਲਕ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ 2 ਜੂਨ ਨੂੰ ਸਾਰੇ ਜ਼ਿਲਿ੍ਹਆਂ ਵਿਚ ਤੇਲ, ਗੈਸ ਕੀਮਤਾਂ 'ਚ ਨਿਰੰਤਰ ਜਾਰੀ ਵਾਧੇ ਖ਼ਿਲਾਫ਼ ਕਿਸਾਨ ਕੇਂਦਰ ਸਰਕਾਰ ਦਾ ਪਿੱਟ ਸਿਆਪਾ ਕਰਨਗੇ | ਇਸ ਸਬੰਧੀ ਡੀ.ਸੀ. ਦਫ਼ਤਰਾਂ ਦਾ ਘਿਰਾਓ ਕੀਤਾ ਜਾਵੇਗਾ | ਅੱਜ ਇੱਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਵਿਚ ਇਸ ਸਬੰਧੀ ਸਾਰੇ ਬਲਾਕਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ | ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਸੂਬਾ ਮੀਤ ਪ੍ਰਧਾਨ ਅਮਨਦੀਪ ਸਿੰਘ ਲਲਤੋਂ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਜ਼ਿਲ੍ਹਾ ਮੀਤ ਪ੍ਰਧਾਨ ਹਾਕਮ ਸਿੰਘ ਭੱਟੀਆਂ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੀਟਿੰਗ ਵਿਚ ਕੇਂਦਰ ਸਰਕਾਰ ਵਲੋਂ ਪੈਟਰੋਲ, ਡੀਜ਼ਲ, ਗੈਸ ਦੀਆਂ ਕੀਮਤਾਂ 'ਚ ਕੀਤਾ ਜਾ ਰਿਹਾ ਵਾਧਾ ਤੁਰੰਤ ਰੱਦ ਕਰਨ, ਪੰਜਾਬ ਦੀਆਂ ਸੁਸਾਇਟੀਆਂ 'ਚ ਹੱਦ ਕਰਜ਼ਾ ਵਧਾਉਣ, ਕਰਜ਼ਾ ਹਾਸਲ ਕਰਨ ਲਈ ਕਿਸਾਨੀ ਦੀ ਕੀਤੀ ਜਾ ਰਹੀ ਖੱਜਲ-ਖੁਆਰੀ ਰੋਕਣ, ਬੀ.ਬੀ.ਐੱਮ.ਬੀ. 'ਚ ਪੰਜਾਬ ਦੀ ਮੈਂਬਰੀ ਬਹਾਲ ਕਰਨ, ਨਵੀਂ ਖੇਤੀ ਨੀਤੀ ਲਾਗੂ ਕਰਨ, ਅਮਰੀਕਾ ਨਾਲ ਮੁਕਤ ਵਪਾਰ ਸਮਝੌਤਾ ਰੱਦ ਕਰਨ, ਯੂਰੀਆ ਖਾਦ ਦੀ ਸਾਉਣੀ ਸੀਜ਼ਨ ਦੀਆਂ ਲੋੜਾਂ ਦੇ ਮੱਦੇਨਜ਼ਰ ਪੂਰਾ ਕੋਟਾ ਜਾਰੀ ਕਰਨ, ਹੜ੍ਹ ਪੀੜਤ ਅਤੇ ਗੜੇਮਾਰੀ ਦਾ ਮੁਆਵਜ਼ਾ ਜਾਰੀ ਕਰਨ, ਬਿਜਲੀ ਸੋਧ ਬਿੱਲ ਰੱਦ ਕਰਨ, ਪ੍ਰਦੂਸ਼ਣ ਐਕਟ 'ਚੋਂ ਕਿਸਾਨੀ ਨੂੰ ਬਾਹਰ ਕੱਢਣ ਆਦਿ ਮੰਗਾਂ ਮੰਨਣ ਦੀ ਜ਼ੋਰਦਾਰ ਮੰਗ ਕੀਤੀ ਗਈ | ਮੀਟਿੰਗ ਵਿਚ ਨਿਰਮਲ ਸਿੰਘ ਭੰਮੀਪੁਰਾ, ਜਸਵਿੰਦਰ ਸਿੰਘ ਭੁਮਾਲ, ਗੁਰਚਰਨ ਸਿੰਘ ਗੁਰੂਸਰ, ਕੁਲਵੰਤ ਸਿੰਘ ਗਾਲਿਬ, ਰਜਿੰਦਰ ਸਿੰਘ ਭਨੋਹੜ, ਹਰਦੀਪ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਟ੍ਰੈਫ਼ਿਕ ਪੁਲਿਸ ਵਲੋਂ ਕਮਰਸ਼ੀਅਲ ਵਰਤੋਂ ਵਾਲੀਆਂ 5 ਟਰੈਕਟਰ-ਟਰਾਲੀਆਂ ਸਣੇ 15 ਵਾਹਨ ਚਾਲਕਾਂ ਦੇ ਕੱਟੇ ਚਲਾਨ ਅਗਲੀ ਖ਼ਬਰ ਚੇਅਰਮੈਨ ਹਰਸ਼ ਜੈਨ ਨੂੰ ਸਦਮਾ, ਮਾਤਾ ਦਾ ਦਿਹਾਂਤ
Ad Position 24