ਮੁੱਲਾਂਪੁਰ-ਦਾਖਾ, 30 ਮਈ (ਨਿਰਮਲ ਸਿੰਘ ਧਾਲੀਵਾਲ)-ਮੁੱਲਾਂਪੁਰ ਦਾਖਾ ਨਗਰ ਕੌਂਸਲ ਦੇ ਸਾਬਕਾ ਕੌਂਸਲਰ, ਦਾਣਾ ਮੰਡੀ ਦੇ ਉੱਘੇ ਵਪਾਰੀ ਸਜਨ ਕੁਮਾਰ ਬਾਂਸਲ, ਮੈਡਮ ਮੋਨਿਕਾ ਬਾਂਸਲ ਵਲੋਂ ਹਰਿਆਵਲ ਤਹਿਤ ਬੂਟੇ ਲਗਾਉਣ ਦੀ ਨਿਰੰਤਰ ਮੁਹਿੰਮ ਦੇ ਨਾਲ ਜਾਨਵਰਾਂ ਲਈ ਪਿੰਜਰੇ ਲਗਾਏ ਜਾ ਰਹੇ ਹਨ | ਹਲਕਾ ਦਾਖਾ ਐੱਮ.ਐੱਲ.ਏ. ਮਨਪ੍ਰੀਤ ਸਿੰਘ ਇਯਾਲੀ ਦੇ ਬੇਹੱਦ ਕਰੀਬੀ ਸਜਨ ਬਾਂਸਲ ਵਲੋਂ ਉਪਰੋਕਤ ਸੇਵਾਵਾਂ ਦੇ ਨਾਲ ਜਨਤਕ ਥਾਵਾਂ 'ਤੇ ਆਮ ਲੋਕਾਂ ਨੂੰ ਠੰਡੇ ਪਾਣੀ ਲਈ ਵਾਟਰ ਕੂਲਰਾਂ ਦੀ ਸੇਵਾ ਵੀ ਹੋ ਰਹੀ ਹੈ | ਲੁਧਿਆਣਾ ਦਿਹਾਤੀ ਪੁਲਿਸ ਜ਼ਿਲ੍ਹਾ ਥਾਣਾ ਦਾਖਾ ਵਿਖੇ ਸਜਨ ਬਾਂਸਲ, ਮੋਨਿਕਾ ਬਾਂਸਲ ਦੰਪਤੀ ਵਲੋਂ ਆਪਣੇ ਮਾਤਾ-ਪਿਤਾ ਦੀ ਯਾਦ 'ਚ ਦਾਨ ਵਾਟਰ ਕੂਲਰ ਦਾਨ ਦਿੱਤੇ ਜਾਣ ਸਮੇਂ ਡੀ.ਐੱਸ.ਪੀ. ਕਰਨ ਸਿੰਘ ਸੰਧੂ, ਐੱਸ.ਐੱਚ.ਓ. ਕੁਲਜਿੰਦਰ ਸਿੰਘ, ਕੌਂਸਲਰ ਬਲਬੀਰ ਬੰਦ ਬੀਰਾ, ਕੌਂਸਲਰ ਬਲਵਿੰਦਰ ਸਿੰਘ ਬੱਸਣ, ਡਾ: ਭੁਪਿੰਦਰ ਸਿੰਘ ਮੌਜੂਦ ਰਹੇ | ਇਸ ਸਮੇਂ ਡੀ.ਐੱਸ.ਪੀ. ਸੰਧੂ ਬਾਂਸਲ ਦੰਪਤੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹਰਿਆਵਲ ਤਹਿਤ ਪੌਦੇ ਲਗਾਉਣਾ ਬੜੀ ਅਹਿਮ ਜਿੰਮੇਵਾਰੀ ਹੈ | ਉਨ੍ਹਾਂ ਕਿਹਾ ਕਿ ਵੱਧ ਰਹੀ ਗਰਮੀ ਦੀ ਤਪਸ਼ ਰੋਕਣ ਅਤੇ ਪ੍ਰਦੂਸ਼ਣ ਰੋਕਣ ਲਈ ਦਰੱਖ਼ਤਾਂ ਦਾ ਹੋਣਾ ਲਾਜ਼ਮੀ ਹੈ | ਡੀ.ਐੱਸ.ਪੀ. ਕਿਹਾ ਕਿ ਗਰਮੀ ਦਿਨਾਂ 'ਚ ਲੋੜਵੰਦਾਂ ਲਈ ਵਾਟਰ ਕੂਲਰ ਸਜਨ ਬਾਂਸਲ ਦੀ ਵੱਡੀ ਸੇਵਾ ਹੈ | ਸਜਨ ਬਾਂਸਲ ਦੱਸਿਆ ਕਿ ਗਰਮੀ ਘਟਣ ਅਤੇ ਬਰਸਾਤਾਂ ਸ਼ੁਰੂ ਹੁੰਦਿਆਂ ਹੀ ਸਾਡੀ ਟੀਮ ਵਲੋਂ ਸਕੂਲ ਕੈਂਪਸ ਦੀਆਂ ਗਰਾਊਾਡਾਂ 'ਚ ਬੂਟੇ ਲਗਾਏ ਜਾਣਗੇ |