17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਬੀ.ਕੇ.ਯੂ. ਉਗਰਾਹਾਂ ਜਥੇਬੰਦੀ ਨੇ ਏਜੰਟ ਤੋਂ 13 ਲੱਖ ਰੁਪਏ ਵਾਪਿਸ ਕਰਵਾਏ

Ad Position 21
No active advertisement
ਅਜੀਤ ਡੈਸਕ 31-05-2026
ਜਗਰਾਉਂ, 30 ਮਈ (ਸ਼ਮਸ਼ੇਰ ਸਿੰਘ ਗਾਲਿਬ)-ਬੀ.ਕੇ.ਯੂ. ਉਗਰਾਹਾਂ ਜਥੇਬੰਦੀ ਵਲੋਂ ਆਸਟ੍ਰੇਲੀਆ ਵਰਕ ਪਰਮਿਟ 'ਤੇ ਭੇਜਣ ਦੀ ਆੜ੍ਹ 'ਚ ਮਾਰੀ ਠੱਗੀ ਦੇ 13 ਲੱਖ ਰੁਪਏ ਪਰਿਵਾਰ ਨੂੰ ਵਾਪਿਸ ਕਰਵਾਏ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਸਤਪਾਲ ਸਿੰਘ ਲਾਡੀ, ਗੁਰਦੀਪ ਸਿੰਘ ਵਿਰਕ, ਜਸਪਾਲ ਸਿੰਘ ਵਿਰਕ ਅਤੇ ਪੰਮਾ ਸਿੰਘ ਛੀਨਾ ਨੇ ਦੱਸਿਆ ਕਿ ਸਾਡੇ ਕੋਲ ਇਕ ਲਿਖਤੀ ਸ਼ਿਕਾਇਤ ਆਈ ਸੀ ਕਿ ਕਿਸ਼ਨਪੁਰੇ ਪਿੰਡ ਦੀ ਲੜਕੀ ਜੋ ਮੋਗਾ ਵਿਖੇ ਵਿਆਹੀ ਹੋਈ ਹੈ, ਇਸ ਲੜਕੀ ਨੇ ਆਸਟ੍ਰੇਲੀਆ ਵਰਕ ਪਰਮਿਟ 'ਤੇ ਜਾਣ ਲਈ ਮੁਹਾਲੀ ਦੇ ਇਕ ਏਜੰਟ ਨੂੰ 13 ਲੱਖ ਰੁਪਏ ਦਿੱਤੇ ਸਨ | ਏਜੰਟ ਨੇ ਨਾ ਹੀ ਲੜਕੀ ਨੂੰ ਆਸਟ੍ਰੇਲੀਆ ਭੇਜਿਆ ਅਤੇ ਨਾ ਹੀ ਪੈਸੇ ਵਾਪਿਸ ਕੀਤੇ | ਜਥੇਬੰਦੀ ਵਲੋਂ ਸਰਗਰਮੀ ਦਿਖਾਉਣ ਅਤੇ ਪਰਿਵਾਰ ਨੂੰ ਇਨਸਾਫ਼ ਨੂੰ ਦਿਵਾਉਣ ਲਈ ਜਦੋਂ ਏਜੰਟ ਨਾਲ ਰਾਬਤਾ ਕੀਤਾ ਤਾਂ ਏਜੰਟ ਵਲੋਂ ਜਥੇਬੰਦੀ ਦੇ ਦਬਾਅ ਕਾਰਨ ਪਰਿਵਾਰ ਨੂੰ ਇਹ ਪੈਸੇ ਦੇਣੇ ਪਏ | ਜਥੇਬੰਦੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਭਰੋਸੇਯੋਗ ਏਜੰਟਾਂ ਰਾਹੀਂ ਹੀ ਕੇਸ ਅਪਲਾਈ ਕੀਤੇ ਜਾਣ |
Ad Position 22
No active advertisement
ਪਿਛਲੀ ਖ਼ਬਰ ਸੁਖਬੀਰ ਬਾਦਲ ਵਲੋਂ ਰਾਏਕੋਟ ਨੂੰ ਨਜ਼ਰਅੰਦਾਜ਼ ਕਰਨਾ ਪਿਆ ਮਹਿੰਗਾ, ਅਕਾਲੀ ਦਲ ਦੀ ਹੋਈ ਨਾਮੋਸ਼ੀ ਭਰੀ ਹਾਰ ਅਗਲੀ ਖ਼ਬਰ ਸਵਾਮੀ ਮਹੇਸ਼ ਮੁਨੀ ਬੋਰੇ ਵਾਲਿਆਂ ਦੇ ਜਨਮ ਦਿਹਾੜੇ ਮੌਕੇ ਪੰਛੀਆਂ ਲਈ ਆਲ੍ਹਣੇ ਲਾਏ
Ad Position 24