ਰਾਏਕੋਟ, 31 ਮਈ (ਬਲਵਿੰਦਰ ਸਿੰਘ ਲਿੱਤਰ)-ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ‘ਮੇਰਾ ਘਰ ਮੇਰੀ ਰਸੋਈ’ ਯੋਜਨਾ ਤਹਿਤ ਹਲਕਾ ਰਾਏਕੋਟ ਦੇ ਵਿਧਾਇਕ ਹਾਕਮ ਸਿੰਘ ਵੱਲੋਂ ਅੱਜ ਪਿੰਡ ਬਿੰਜਲ ਵਿਖੇ ਲੋੜਵੰਦ ਪਰਿਵਾਰਾਂ ਨੂੰ ਫੂਡ ਕਿੱਟਾਂ ਵੰਡੀਆਂ ਗਈਆਂ | ਇਸ ਮੌਕੇ ਲਾਭਪਾਤਰੀਆਂ ਨੂੰ ਕਿੱਟਾਂ ਸੌਂਪਦਿਆਂ ਵਿਧਾਇਕ ਠੇਕੇਦਾਰ ਹਾਕਮ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦਾ ਸੁਪਨਾ ਹੈ ਕਿ ਪੰਜਾਬ ‘ਚ ਕੋਈ ਵੀ ਪਰਿਵਾਰ ਭੁੱਖਾ ਨਾ ਸੌਵੇ ਅਤੇ ‘ਮੇਰਾ ਘਰ ਮੇਰੀ ਰਸੋਈ’ ਯੋਜਨਾ ਇਸੇ ਸੋਚ ਦਾ ਨਤੀਜਾ ਹੈ | ਵਿਧਾਇਕ ਠੇਕੇਦਾਰ ਨੇ ਦੱਸਿਆ ਕਿ ਹਰੇਕ ਫੂਡ ਕਿੱਟ ‘ਚ ਆਟਾ, ਦਾਲ, ਖੰਡ, ਸਰੋਂ ਦਾ ਤੇਲ, ਨਮਕ, ਚਾਹ ਪੱਤੀ ਅਤੇ ਹੋਰ ਰੋਜ਼ਾਨਾ ਵਰਤੋਂ ਵਾਲੀਆਂ ਰਸਦਾਂ ਸ਼ਾਮਿਲ ਹਨ, ਉੱਥੇ ਹੀ ਇਹ ਫੂਡ ਕਿੱਟ ਇੱਕ ਪਰਿਵਾਰ ਲਈ ਲਗਭਗ ਇੱਕ ਮਹੀਨੇ ਦਾ ਰਾਸ਼ਨ ਪੂਰਾ ਕਰੇਗੀ | ਉਨ੍ਹਾਂ ਦੱਸਿਆ ਕਿ ਹਲਕੇ ਦੇ ਸਮੁੱਚੇ ਪਿੰਡਾਂ ਵਿੱਚ ਲੋੜਵੰਦ ਪਰਿਵਾਰਾਂ ਨੂੰ ਇਸ ਸਕੀਮ ਦਾ ਲਾਭ ਪਹੁੰਚਾਇਆ ਜਾਵੇਗਾ ਤਾਂ ਜੋ ਲੋਕਾਂ ਨੂੰ ਕੁਝ ਰਾਹਿਤ ਮਿਲ ਸਕੇ | ਇਸ ਮੌਕੇ ਪਿੰਡ ਬਿੰਜਲ ਦੇ ਲੋੜਵੰਦ ਪਰਿਵਾਰਾਂ ਨੇ ਫੂਡ ਕਿੱਟਾਂ ਪ੍ਰਾਪਤ ਕਰਦਿਆਂ ਪੰਜਾਬ ਸਰਕਾਰ ਤੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਦਾ ਧੰਨਵਾਦ ਕੀਤਾ, ਜਿੰਨ੍ਹਾਂ ਦੀ ਬਦੌਲਤ ਉਨ੍ਹਾਂ ਨੂੰ ਵੱਡਾ ਸਹਾਰਾ ਮਿਲਿਆ ਹੈ | ਇਸ ਮੌਕੇ ਸਰਪੰਚ ਰਾਜਿੰਦਰ ਕੌਰ ਢਿੱਲੋਂ, ਗੁਰਸੇਵਲ ਸਿੰਘ ਬਿੰਜਲ ਬਲਾਕ ਕੋਆਰਡੀਨੇਟਰ ਨਸ਼ਾ ਮੁਕਤੀ ਮੋਰਚਾ, ਪੰਚ ਸੁਰਿੰਦਰ ਕੌਰ ਢਿੱਲੋਂ, ਪੰਚ ਲਖਵਿੰਦਰ ਕੌਰ ਉੱਪਲ, ਪੰਚ ਹਾਕਮ ਸਿੰਘ ਕਰੀ, ਪੰਚ ਬਲਜਿੰਦਰ ਕੌਰ ਥਿੰਦ, ਪੰਚ ਮਾ.ਹਰਮੇਲ ਸਿੰਘ ਥਿੰਦ, ਪੰਚ ਜਗਸੀਰ ਸਿੰਘ, ਪੰਚ ਬੇਅੰਤ ਸਿੰਘ �ਲਖ, ਪ੍ਰਧਾਨ ਸੁਖਦੇਵ ਸਿੰਘ, ਹਰਦੀਪ ਸਿੰਘ ਢਿੱਲੋਂ, ਸਾਬਕਾ ਪੰਚ ਸੁਖਦੀਪ ਸਿੰਘ ਥਿੰਦ, ਦਵਿੰਦਰ ਸਿੰਘ ਅੋਲਖ, ਜੱਸ ਸਿੰਘ ਹਲਵਾਰਾ, ਮਨਿੰਦਰ ਸਿੰਘ ਰਾਏਕੋਟ ਆਦਿ ਹਾਜ਼ਰ ਸਨ |