16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਮੁਲਾਜ਼ਮਾਂ ਦਾ 18 ਪ੍ਰਤੀਸ਼ਤ ਡੀ.ਏ. ਤੇ ਪੁਰਾਣੀ ਪੈਨਸ਼ਨ ਦਾ ਹੱਕ ਦੱਬੀ ਬੈਠੀ ‘ਆਪ’ ਸਰਕਾਰ ਖਿਲਾਫ਼ ਲੜਾਈ ਜਾਰੀ ਰਹੇਗੀ-ਸੰਧੂ/ਬਾਸੀਆਂ

Ad Position 21
repet_subhas-goyals [Copy P29]
ਅਜੀਤ ਡੈਸਕ 01-06-2026
ਹੰਬੜਾਂ, 31 ਮਈ (ਮੇਜਰ ਹੰਬੜਾਂ)-ਸੂਬੇ ਦੀ ਭਗਵੰਤ ਮਾਨ ਸਰਕਾਰ ਵਿਰੁੱਧ ਅਧਿਆਪਕਾਂ ਵਲੋਂ ਮੋਰਚਾ ਖੋਲਦਿਆਂ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ, ਜਿਸ ਵਿਚ ਪੁਰਾਣੇ ਸਕੇਲ, ਪੁਰਾਣੀ ਪੈਨਸ਼ਨ ਤੇ ਭੱਤੇ ਬਹਾਲੀ ਮੋਰਚਾ ਪੰਜਾਬ ਵੱਲੋਂ ਅੱਜ 31 ਮਈ ਦੀ ਮੋਹਾਲੀ ਰੈਲੀ ਲਈ ਜ਼ਿਲ੍ਹਾ ਪ੍ਰਧਾਨ ਡੈਮੋਕ੍ਰੇਟਿਕ ਟੀਚਰਜ ਫਰੰਟ ਪੰਜਾਬ ਰਮਨਜੀਤ ਸਿੰਘ ਸੰਧੂ, ਰੁਪਿੰਦਰਪਾਲ ਸਿੰਘ ਗਿੱਲ ਸਕੱਤਰ ਤੇ ਉੱਪ ਪ੍ਰਧਾਨ ਬਲਵੀਰ ਸਿੰਘ ਬਾਸੀਆਂ ਦੀ ਅਗਵਾਈ ਹੇਠ ਵੱਖ-ਵੱਖ ਬਲਾਕਾਂ ਤੋਂ ਜੱਥਿਆਂ ਨੇ ਭਰਵੀ ਸ਼ਮੂਲੀਅਤ ਕੀਤੀ | ਮੋਹਾਲੀ ਮੋਰਚੇ’ਚ ਸ਼ਮੂਲਅਤ ਕਰਨ ਲਈ ਰਵਾਨਾਂ ਹੋਣ ਸਮੇਂ ਮੁਲਾਜਮ ਆਗੂ ਰਮਨਦੀਪ ਸੰਧੂ ਅਤੇ ਬਲਵੀਰ ਬਾਸੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਸਕੀਮ ਤੇ 18 ਪ੍ਰਤੀਸ਼ਤ ਡੀ.ਏ ਸਮੇਤ ਪੇਂਡੂ ਭੱਤਾ ਅਤੇ ਹੋਰ 37 ਕਿਸਮ ਦੇ ਭੱਤੇ ਦੱਬੀ ਬੈਠੀ ਹੈ | ਪੰਜਾਬ ਸਰਕਾਰ ਮੁਲਾਜ਼ਮਾਂ ਨਾਲ ਪੁਰਾਣੀ ਪੈਨਸ਼ਨ ਸਕੀਮ ਦਾ ਵਾਅਦਾ ਕਰਕੇ ਉਸ ਦੇ ਨੋਟੀਫਿਕੇਸ਼ਨ ਤੋਂ ਵੀ ਭੱਜ ਰਹੀ ਹੈ | ਇਸ ਤੋਂ ਇਲਾਵਾ 4161 ਤੇ 6635 ਅਧਿਆਪਕਾਂ ਦੀਆਂ ਰੀਕਾਸਟ ਸੂਚੀਆਂ ਰਾਹੀਂ 253 ਅਧਿਆਪਕਾਂ ਨੂੰ ਪਰੋਬੇਸ਼ਨ ਸਮਾਂ ਪੂਰਾ ਹੋਣ ਤੇ ਰੈਗੂਲਰ ਕਰਨ ਦੀ ਥਾਂ ਉਨ੍ਹਾਂ ਨੂੰ ਨੌਕਰੀ ਤੋਂ ਫਾਰਗ ਕਰਨ ਦੇ ਨੋਟਿਸ ਜਾਰੀ ਕੀਤੇ ਜਾ ਰਹੇ ਹਨ ਜੋ ਕਿ ਆਪ ਸਰਕਾਰ ਦਾ ਮੁਲਾਜਮਾਂ ਪ੍ਰਤੀ ਗਲਤ ਬਤੀਰਾ ਹੈ ਜਿਸ ਦੀ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਯੂਨੀਅਨ ਸਖਤ ਸ਼ਬਦਾਂ ‘ਚ ਨਿੰਦਾ ਕਰਦੀ ਹੈ | ਉਨ੍ਹਾਂ ਕਿਹਾ ਸੂਬੇ ਦੀ ਭਗਵੰਤ ਮਾਨ ਸਰਕਾਰ ਮੁਲਾਜ਼ਮਾਂ ਨਾਲ ਜਿਨਾ ਮਰਜ਼ੀ ਧਕਾ ਕਰ ਲਏ ਪਰ ਸਰਕਾਰ ਦੀ ਇਸ ਧੱਕਸ਼ਾਹੀ ਵਿਰੁੱਧ ਸਮੁੱਚਾ ਮੁਲਾਜ਼ਮ ਵਰਗ ਆਪਣਾ ਸੰਘਰਸ਼ ਜਾਰੀ ਰੱਖੇਗਾ ਤੇ ਜੇਕਰ ਸਰਕਾਰ ਨੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਪੂਰਾ ਨਾ ਕੀਤਾ ਤਾਂ ਸਰਕਾਰ ਵਿਰੁੱਧ ਹੋਰ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਵਿੰਦਰ ਸਿੰਘ ਐਤੀਆਣਾ, ਜੰਗਪਾਲ ਸਿੰਘ ਰਾਏਕੋਟ, ਰਾਜਿੰਦਰ ਸਿੰਘ ਜੰਡਿਆਲੀ, ਅਨਿਲ ਕੁਮਾਰ ਘਮਣੇਵਾਲ, ਸ਼ੁਭਮ ਆਲੀਵਾਲ, ਅਸ਼ੋਕ ਕੁਮਾਰ, ਇੰਦਰਜੀਤ ਸਿੰਘ ਘਮਣੇਵਾਲ ਸਮੇਤ ਹੋਰ ਮੁਲਾਜ਼ਮ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਆਪ’ ਸਰਕਾਰ ਦੇ ਰਾਜ ’ਚ ਪੰਜਾਬ ਦਾ ਹਰ ਵਰਗ ਦੁਖੀ, ਲੋਕ 2027 ਦੀਆਂ ਚੋਣਾਂ ਦੀ ਕਰ ਰਹੇ ਹਨ ਉਡੀਕ-ਮੇਜਰ ਸਿੰਘ ਭੈਣੀ ਅਗਲੀ ਖ਼ਬਰ ਵਿਧਾਇਕ ਠੇਕੇਦਾਰ ਹਾਕਮ ਸਿੰਘ ਵਲੋਂ ‘ਮੇਰਾ ਘਰ-ਮੇਰੀ ਰਸੋਈ’ ਯੋਜਨਾ ਤਹਿਤ ਪਿੰਡ ਬਿੰਜਲ ’ਚ ਲੋੜਵੰਦ ਪਰਿਵਾਰਾਂ ਨੂੰ ਫੂਡ...
Ad Position 24