17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਘਰ 'ਚੋਂ ਸਕੂਟਰ, ਨਕਦੀ ਅਤੇ ਤਿੰਨ ਗੈਸ ਸਿਲੰਡਰ ਚੋਰੀ ਦੇ ਮਾਮਲੇ 'ਚ ਕੇਸ ਦਰਜ

Ad Position 21
No active advertisement
ਅਜੀਤ ਡੈਸਕ 06-06-2026
ਖੰਨਾ, 5 ਜੂਨ (ਹਰਜਿੰਦਰ ਸਿੰਘ ਲਾਲ)-ਚੋਰਾਂ ਨੇ ਚੱਕ ਮਾਫ਼ੀ ਦੇ ਇੱਕ ਘਰ ਨੂੰ ਨਿਸ਼ਾਨਾ ਬਣਾਇਆ ਅਤੇ ਇੱਕ ਐਕਟਿਵਾ ਸਕੂਟਰ, ਨਕਦੀ ਅਤੇ ਤਿੰਨ ਗੈਸ ਸਿਲੰਡਰ ਚੋਰੀ ਕਰ ਲਏ | ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਸ਼ਿਕਾਇਤਕਰਤਾ ਸਿਮਰਨਜੀਤ ਸਿੰਘ ਬਲਿੰਗ ਨੇ ਦੱਸਿਆ ਕਿ 21 ਅਪ੍ਰੈਲ 2026 ਦੀ ਰਾਤ ਨੂੰ ਅਣਪਛਾਤੇ ਵਿਅਕਤੀ ਉਸ ਦੇ ਘਰ ਵਿਚ ਦਾਖਲ ਹੋਏ | ਚੋਰਾਂ ਨੇ ਘਰ ਦੇ ਬਾਹਰ ਖੜ੍ਹੀ ਇੱਕ ਐਕਟਿਵਾ (ਪੀ.ਬੀ.-43.ਐੱਚ-4354) ਚੋਰੀ ਕਰ ਲਈ | ਸਕੂਟਰ ਦੇ ਟਰੰਕ ਵਿਚ ਲਗਭਗ 35,000 ਰੁਪਏ ਨਕਦ ਰੱਖੇ ਹੋਏ ਸਨ | ਦੋਸ਼ੀ ਘਰੋਂ ਤਿੰਨ ਗੈਸ ਸਿਲੰਡਰ ਵੀ ਲੈ ਗਿਆ | ਪੀੜਤ ਨੇ ਆਪਣੇ ਆਪ ਸਾਮਾਨ ਅਤੇ ਦੋਸ਼ੀ ਦੀ ਭਾਲ ਕੀਤੀ, ਪਰ ਕੋਈ ਸੁਰਾਗ ਨਹੀਂ ਮਿਲਿਆ | ਪੁਲਿਸ ਨੇੜਲੇ ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਕਰ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਕੇਂਦਰ ਸਰਕਾਰ ਨੇ ਅਜੇ ਤੱਕ ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਫੰਡਿੰਗ ਦਾ ਆਪਣਾ ਬਣਦਾ ਹਿੱਸਾ ਜਾਰੀ ਨਹੀਂ ਕੀਤਾ-ਠੇਕ... ਅਗਲੀ ਖ਼ਬਰ ਔਰਤ ਨੂੰ ਖ਼ੁਦਕੁਸ਼ੀ ਕਰਨ ਲਈ ਮਜਬੂਰ ਕਰਨ 'ਤੇ ਇਕ ਵਿਅਕਤੀ ਖ਼ਿਲਾਫ਼ ਕੇਸ ਦਰਜ
Ad Position 24