17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਸਿਹਤ ਵਿਭਾਗ ਤੇ ਨਗਰ ਕੌਂਸਲ ਦੀ ਟੀਮ ਨੇ ਡੇਂਗੂ ਦੀ ਰੋਕਥਾਮ ਸੰਬੰਧੀ ਲੋਕਾਂ ਨੂੰ ਕੀਤਾ ਜਾਗਰੂਕ <br/>

Ad Position 21
No active advertisement
ਜਗਰਾਉਂ ਵਿਖੇ ਕਬਾੜ ਦੀ ਦੁਕਾਨ 'ਤੇ ਜਾ ਕੇ ਡੇਂਗੂ ਦੇ ਲਾਰਵੇ ਸਬੰਧੀ ਚੈਕਿੰਗ ਕਰਨ ਸਮੇਂ ਸਿਹਤ ਵਿਭਾਗ ਤੇ ਨਗਰ ਕੌਂਸਲ ਦੀ ਟੀਮ ਦੇ ਮੁਲਾਜ਼ਮ | ਤਸਵੀਰ: ਭੁਪਿੰਦਰ ਸਿੰਘ ਮੁਰਲੀ <br/> 06-06-2026
ਜਗਰਾਉਂ, 5 ਜੂਨ (ਸ਼ਮਸ਼ੇਰ ਸਿੰਘ ਗਾਲਿਬ)-ਗਰਮੀ ਅਤੇ ਬਰਸਾਤੀ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਐੱਸ.ਡੀ.ਐੱਮ. ਮੈਡਮ ਉਪਿੰਦਰਜੀਤ ਕੌਰ ਬਰਾੜ, ਈ.ਓ. ਮੋਹਿਤ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਸਿਹਤ ਵਿਭਾਗ ਅਤੇ ਨਗਰ ਕੌਂਸਲ ਦੀ ਸਾਂਝੀ ਟੀਮ ਵਲੋਂ ਅਜੀਤ ਨਗਰ ਜਗਰਾਉਂ, ਗਾਂਧੀ ਨਗਰ ਰਾਏਕੋਟ ਰੋਡ ਅਤੇ ਕਬਾੜ ਦੀਆਂ ਦੁਕਾਨਾਂ ਵਿਖੇ ਜਾ ਕੇ ਡੇਂਗੂ ਦੇ ਲਾਰਵੇ ਦੀ ਪਹਿਚਾਣ ਸਬੰਧੀ ਚੈਕਿੰਗ ਕੀਤੀ ਗਈ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਡੇਂਗੂ ਦੀ ਰੋਕਥਾਮ ਸੰਬੰਧੀ ਪੈਂਫਲੇਟ ਵੰਡੇ ਗਏ | ਇਸ ਮੌਕੇ ਟੀਮ ਵਲੋਂ ਆਪਣੇ ਘਰਾਂ ਦੇ ਆਸ-ਪਾਸ ਸਾਫ਼-ਸਫ਼ਾਈ ਰੱਖਣ ਅਤੇ ਹਫ਼ਤੇ 'ਚ ਇਕ ਵਾਰ ਕੂਲਰਾਂ ਨੂੰ ਸਾਫ਼ ਕਰਨ ਉਪਰੰਤ ਸਾਫ਼ ਪਾਣੀ ਭਰਨ, ਬੱਚਿਆਂ ਨੂੰ ਪੂਰੀਆਂ ਬਾਹਾਂ ਦੇ ਕੱਪੜੇ ਪਹਿਨਾਉਣ, ਮੱਛਰਾਂ ਤੋਂ ਬਚਾਅ ਲਈ ਕਰੀਮ ਦਾ ਇਸਤੇਮਾਲ ਕਰਨ, ਨਹਾਉਣ ਉਪਰੰਤ ਨਾਰੀਅਲ ਦਾ ਤੇਲ ਲਗਾਉਣ ਆਦਿ ਸੁਝਾਅ ਦਿੱਤੇ ਅਤੇ ਨਾਲੇ-ਨਾਲੀਆਂ 'ਤੇ ਮੱਛਰ ਮਾਰ ਦਵਾਈ ਦੀ ਸਪਰੇਅ ਵੀ ਕੀਤੀ ਗਈ | ਇਸ ਮੌਕੇ ਸਿਵਲ ਹਸਪਤਾਲ ਦਾ ਸਟਾਫ਼ ਅੰਮਿ੍ਤਪਾਲ ਸਿੰਘ ਇੰਸਪੈਕਟਰ, ਕੁਲਦੀਪ ਸਿੰਘ, ਗੁਰਦੀਪ ਸਿੰਘ, ਮਨਦੀਪ ਸਿੰਘ, ਸਜਪ੍ਰੀਤ ਸਿੰਘ, ਗੁਰਦੀਪ ਸਿੰਘ ਅਤੇ ਨਗਰ ਕੌਂਸਲ ਵਲੋਂ ਏ.ਐੱਮ.ਈ ਅਸ਼ੋਕ ਕੁਮਾਰ, ਸੈਨਟਰੀ ਇੰਸਪੈਕਟਰ ਅਨਿਲ ਕੁਮਾਰ, ਹਰੀਸ਼ ਕੁਮਾਰ ਕਲਰਕ ਗਗਨਦੀਪ ਖੁੱਲਰ, ਧਰਮਵੀਰ ਆਦਿ ਮੁਲਾਜ਼ਮ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਅੱਡਾ ਦਾਖਾ ਵਿਖੇ ਐਡਹਾਕ ਕਮੇਟੀ ਫੈੱਡਰੇਸ਼ਨ ਏਟਕ ਦੀ ਜਨਰਲ ਕੌਂਸਲ ਮੀਟਿੰਗ <br/> ਅਗਲੀ ਖ਼ਬਰ ਮੰਡੀਕਰਨ ਬੋਰਡ ਵਲੋਂ ਘੁਮਾਣ ਫਿਰਨੀ 'ਤੇ ਪ੍ਰੀਮਿਕਸ ਪਾਉਣ ਦਾ ਕੰਮ ਸ਼ੁਰੂ <br/>
Ad Position 24