15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਟਰਾਲਾ ਬੇਕਾਬੂ ਹੋ ਕੇ ਸੜਕ ਦੀ ਦੂਸਰੀ ਸਾਈਡ ਜਾ ਕੇ ਦਰੱਖ਼ਤ ਨਾਲ ਟਕਰਾਇਆ, ਵੱਡਾ ਹਾਦਸਾ ਹੋਣੋਂ ਟਲਿਆ <br/>

Ad Position 21
No active advertisement
ਜਲਾਲਦੀਵਾਲ ਕੈਂਚੀਆਂ ਨਜ਼ਦੀਕ ਦਰੱਖ਼ਤ ਨਾਲ ਟਕਰਾਏ ਟਰਾਲੇ ਦੀ ਤਸਵੀਰ | ਤਸਵੀਰ: ਬਲਵਿੰਦਰ ਸਿੰਘ ਲਿੱਤਰ <br/> 06-06-2026
ਰਾਏਕੋਟ, 5 ਜੂਨ (ਬਲਵਿੰਦਰ ਸਿੰਘ ਲਿੱਤਰ)-ਲੁਧਿਆਣਾ-ਬਠਿੰਡਾ ਰਾਜਮਾਰਗ 'ਤੇ ਜਲਾਲਦੀਵਾਲ ਕੈਂਚੀਆਂ ਨਜ਼ਦੀਕ ਅੱਜ ਸਵੇਰੇ ਇਕ ਟਰਾਲਾ ਸੜਕ ਕਿਨਾਰੇ ਖੜ੍ਹੇ ਦਰੱਖ਼ਤ ਨਾਲ ਜਾ ਟਕਰਾਇਆ ਅਤੇ ਵੱਡਾ ਹਾਦਸਾ ਹੋਣੋਂ ਟਲਿਆ, ਉੱਥੇ ਹੀ ਘਟਨਾ ਦੌਰਾਨ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ | ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਸਿਟੀ ਰਾਏਕੋਟ ਦੇ ਏ.ਐੱਸ.ਆਈ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ 5 ਵਜੇ ਦੇ ਕਰੀਬ ਇਕ ਟਰਾਲਾ, ਪੀ.ਬੀ. 19 ਐੱਮ 9634, ਜਿਸਨੂੰ ਡਰਾਈਵਰ ਜਗਜੀਤ ਸਿੰਘ ਪੁੱਤਰ ਪ੍ਰਗਟ ਸਿੰਘ ਵਾਸੀ ਧਨੌਲਾ ਚਲਾ ਰਿਹਾ ਸੀ, ਜੋ ਟਰਾਲੇ ਨੂੰ ਬਰਨਾਲਾ ਤੋਂ ਲੁਧਿਆਣਾ ਲਈ ਲਿਜਾ ਰਿਹਾ ਸੀ | ਜਦੋਂ ਇਹ ਟਰਾਲਾ ਜਲਾਲਦੀਵਾਲ ਕੈਂਚੀਆਂ ਨਜ਼ਦੀਕ ਪੁੱਜਾ ਤਾਂ ਡਰਾਈਵਰ ਦੀ ਅਚਾਨਕ ਅੱਖ ਲੱਗਣ ਕਾਰਨ ਟਰੱਕ ਬੇਕਾਬੂ ਹੋ ਕੇ ਸੜਕ ਦੀ ਦੂਸਰੀ ਸਾਈਡ ਜਾ ਕੇ ਦਰੱਖ਼ਤ ਨਾਲ ਜਾ ਟਕਰਾਇਆ | ਇਸ ਘਟਨਾ ਵਿਚ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ, ਜਦਕਿ ਟਰਾਲੇ ਦਾ ਕਾਫ਼ੀ ਨੁਕਸਾਨ ਹੋ ਗਿਆ | ਇਸ ਘਟਨਾ ਸਬੰਧੀ ਪੁਲਿਸ ਵਲੋਂ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕ ਮੁੱਦਿਆਂ ਦੀ ਗੱਲ ਕੀਤੀ-ਡਾ. ਬੀਜਾ ਅਗਲੀ ਖ਼ਬਰ ਜੂਨ ਦੀਆਂ ਛੁੱਟੀਆਂ ਦੀ ਮੌਜ ਸਰਕਾਰ ਨੇ ਕਿਰਕਿਰੀ ਕੀਤੀ <br/>
Ad Position 24