13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਰਾਏਕੋਟ ਗੈਬੀ ਪੁਲ ਦੀ ਲੀਕੇਜ਼ ਤੋਂ ਨਹਿਰੀ ਵਿਭਾਗ ਦੇ ਅਧਿਕਾਰੀਆਂ ਵਲੋਂ ਚੁੱਪ ਧਾਰਨ 'ਤੇ ਕਿਸਾਨਾਂ 'ਚ ਭਾਰੀ ਰੋਸ

Ad Position 21
No active advertisement
ਅਜੀਤ ਡੈਸਕ 09-06-2026

-ਮਾਮਲਾ ਕਈ ਸਾਲਾਂ ਤੋਂ ਨਹਿਰੀ ਪਾਣੀ ਦੀ ਹੋ ਰਹੀ ਲੀਕੇਜ਼ ਦਾ-
ਰਾਏਕੋਟ, 8 ਜੂਨ (ਬਲਵਿੰਦਰ ਸਿੰਘ ਲਿੱਤਰ)-ਰਾਏਕੋਟ ਰਜਵਾਹੇ ਦੇ ਗੈਬੀ ਪੁਲ ਦੀ ਪਿਛਲੇ 3-4 ਸਾਲਾਂ ਤੋਂ ਹੋ ਰਹੀ ਲੀਕੇਜ਼ ਤੋਂ ਨਹਿਰੀ ਵਿਭਾਗ ਦੀ ਅਣਗਹਿਲੀ ਸਾਹਮਣੇ ਆਉਣ 'ਤੇ ਕਿਸਾਨਾਂ 'ਚ ਭਾਰੀ ਰੋਸ ਦੇਖਣ ਨੂੰ ਮਿਲਿਆ | ਜਾਣਕਾਰੀ ਅਨੁਸਾਰ ਰਾਏਕੋਟ-ਧੂਰੀ ਰੋਡ 'ਤੇ ਸਥਿਤ ਰਾਏਕੋਟ ਰਜਵਾਹੇ ਦਾ ਗੈਬੀ ਪੁਲ ਪਿਛਲੇ ਕਈ ਸਾਲਾਂ ਤੋਂ ਪਾਣੀ ਦੀ ਲੀਕੇਜ਼ ਕਾਰਨ ਆਸ-ਪਾਸ ਦੇ ਕਿਸਾਨਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਇਹ ਲੀਕੇਜ਼ ਨਿਰੰਤਰ ਜਾਰੀ ਹੈ, ਜਿਸ ਦੌਰਾਨ ਲੀਕੇਜ਼ ਹੋਇਆ ਨਹਿਰੀ ਪਾਣੀ ਆਸ-ਪਾਸ ਦੇ ਖੇਤਾਂ 'ਚ ਜਮ੍ਹਾਂ ਹੁੰਦਾ ਰਹਿੰਦਾ ਹੈ, ਜਿਸ ਕਾਰਨ ਖੇਤਾਂ 'ਚ ਵਾਧੂ ਪਾਣੀ ਖੜ੍ਹਨ ਨਾਲ ਫਸਲਾਂ ਦਾ ਨੁਕਸਾਨ ਹੁੰਦਾ ਹੈ ਉੱਥੇ ਹੀ ਰਾਏਕੋਟ-ਧੂਰੀ ਰੋਡ ਦਾ ਨਿਰਮਾਣ ਕਾਰਜ ਵੀ ਕੁਝ ਸਮਾਂ ਪਹਿਲਾਂ ਮੁਕੰਮਲ ਹੋਇਆ ਹੈ, ਜਿਥੇ ਇਸ ਪਾਣੀ ਦੀ ਲੀਕੇਜ਼ ਕਾਰਨ ਰੋਡ ਨੂੰ ਵੀ ਕਾਫ਼ੀ ਨੁਕਸਾਨ ਪੁੱਜ ਰਿਹਾ ਹੈ | ਇਸ ਸੰਬੰਧੀ ਨੰਬਰਦਾਰ ਬਾਵਾ ਸਿੰਘ ਗਿੱਲ ਨੇ ਦੱਸਿਆ ਕਿ ਜੇਕਰ ਨਹਿਰੀ ਵਿਭਾਗ ਵਲੋਂ ਗੈਬੀ ਪੁੱਲ ਰਾਹੀਂ ਨਹਿਰੀ ਪਾਣੀ ਦੀ ਲੀਕੇਜ਼ ਨੂੰ ਨਾ ਰੋਕਿਆ ਗਿਆ ਤਾਂ ਆਉਣ ਵਾਲੇ ਸਮੇਂ 'ਚ ਇਹ ਲੀਕੇਜ਼ ਵੱਡੇ ਹਾਦਸੇ ਨੂੰ ਜਨਮ ਦੇ ਸਕਦੀ ਹੈ, ਜਿਸ ਕਾਰਨ ਆਸ-ਪਾਸ ਦੇ ਕਿਸਾਨਾਂ ਦੀਆਂ ਫ਼ਸਲਾਂ ਦਾ ਕਿਸੇ ਸਮੇਂ ਵੀ ਵੱਡੇ ਪੱਧਰ 'ਤੇ ਨੁਕਸਾਨ ਹੋਣ ਦਾ ਕਿਸਾਨਾਂ 'ਤੇ ਖ਼ਤਰਾ ਮੰਡਰਾ ਰਿਹਾ ਹੈ | ਦੱਸਣਾ ਬਣਦਾ ਹੈ ਕਿ ਗੈਬੀ ਪੁੱਲ ਦੀ ਇਸ ਲੀਕੇਜ਼ ਨੂੰ ਕਈ ਵਾਰ ਕਿਸਾਨਾਂ ਵਲੋਂ ਖ਼ਬਰਾਂ ਦੇ ਜ਼ਰੀਏ ਆਪਣਾ ਦੁੱਖ ਬਿਆਨ ਕੀਤਾ ਜਾ ਚੁੱਕਾ ਹੈ ਪਰ ਨਹਿਰੀ ਵਿਭਾਗ ਦੇ ਅਧਿਕਾਰੀ ਟੱਸ ਤੋਂ ਮੱਸ ਨਹੀਂ ਹੋ ਰਹੇ, ਸਗੋਂ ਵੱਡੇ ਹਾਦਸੇ ਦੀ ਉਡੀਕ ਕਰ ਰਹੇ ਹਨ | ਉਨ੍ਹਾਂ ਆਖਿਆ ਕਿ ਜੇਕਰ ਜਲਦ ਨਹਿਰੀ ਪਾਣੀ ਲੀਕੇਜ਼ ਨੂੰ ਨਾ ਰੋਕਿਆ ਗਿਆ ਤਾਂ ਉਹ ਸਿੰਚਾਈ ਵਿਭਾਗ ਪੰਜਾਬ ਦੇ ਉੱਚ ਅਧਿਕਾਰੀਆਂ ਸਮੇਤ ਕੈਬਨਿਟ ਮੰਤਰੀ ਨੂੰ ਲਿਖਤੀ ਸ਼ਿਕਾਇਤ ਭੇਜਣਗੇ ਤਾਂ ਜੋ ਨਹਿਰੀ ਵਿਭਾਗ ਦੀ ਅਣਗਹਿਲੀ ਦਾ ਭਾਂਡਾ ਭੰਨਿ੍ਹਆ ਜਾ ਸਕੇ |

Ad Position 22
No active advertisement
ਪਿਛਲੀ ਖ਼ਬਰ ਵੋਟਰ ਮੈਪਿੰਗ ਤੇਜ਼ ਕਰਨ ਲਈ ਰਾਜਨੀਤਿਕ ਪਾਰਟੀਆਂ ਨੂੰ ਬੂਥ ਪੱਧਰ 'ਤੇ ਬੀ. ਐੱਲ. ਏ. ਨਿਯੁਕਤ ਕਰਨ ਦੀ ਅਪੀਲ ਅਗਲੀ ਖ਼ਬਰ ਨੌਜਵਾਨਾਂ 'ਤੇ ਕੀਤੇ ਲਾਠੀਚਾਰਜ ਖ਼ਿਲਾਫ਼ ਪਾਵਰਕਾਮ ਜਥੇਬੰਦੀਆਂ ਵਲੋਂ ਰਾਏਕੋਟ ਵਿਖੇ ਅਰਥੀ ਫੂਕ ਮੁਜ਼ਾਹਰਾ
Ad Position 24