13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਰਾਏਕੋਟ ਦੇ ਇਕ ਪਿੰਡ 'ਚ ਧਾਰਮਿਕ ਅਸਥਾਨ ਤੋਂ ਨਕਦੀ ਚੋਰੀ

Ad Position 21
No active advertisement
ਅਜੀਤ ਡੈਸਕ 09-06-2026
ਰਾਏਕੋਟ, 8 ਜੂਨ (ਬਲਵਿੰਦਰ ਸਿੰਘ ਲਿੱਤਰ)-ਰਾਏਕੋਟ ਦੇ ਇਕ ਨਜ਼ਦੀਕੀ ਪਿੰਡ ਦੇ ਧਾਰਮਿਕ ਅਸਥਾਨ ਤੋਂ ਲੱਖਾਂ ਰੁਪਏ ਦੀ ਨਗਦੀ ਦੀ ਚੋਰੀ ਦੀ ਤੂਹਮਤ ਲੱਗਣ ਦੇ ਮਾਮਲੇ ਨੇ ਉਸ ਸਮੇਂ ਨਵਾਂ ਮੋੜ ਲਿਆ, ਜਦੋਂ ਇੱਕ ਵਿਅਕਤੀ ਨੇ ਕੋਈ ਜ਼ਹਿਰੀਲ ਚੀਜ਼ ਨਿਗਲ ਕੇ ਖੁਦਕੁਸ਼ੀ ਕਰਨ ਦਾ ਖ਼ੌਫਨਾਕ ਕਦਮ ਚੁੱਕਿਆ | ਇਸ ਮੌਕੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਧਾਰਮਿਕ ਅਸਥਾਨ ਦੇ ਆਗੂ ਨੇ ਦੱਸਿਆ ਕਿ ਇਸ ਅਸਥਾਨ 'ਤੇ ਕੁਝ ਸਮਾਂ ਪਹਿਲਾਂ ਇਕ ਕਮਰੇ ਵਿਚੋਂ ਨਗਦੀ ਚੋਰੀ ਹੋ ਗਈ ਸੀ | ਜਿਸ ਦੇ ਸਬੰਧ 'ਚ ਉਕਤ ਪਰਿਵਾਰ ਨੂੰ ਧਾਰਮਿਕ ਅਸਥਾਨ 'ਤੇ ਸੱਦ ਕੇ ਗੱਲਬਾਤ ਕੀਤੀ ਗਈ ਤਾਂ ਉਸ ਪਰਿਵਾਰ ਨੇ ਕਮੇਟੀ ਤੇ ਮੋਹਤਵਰਾਂ ਦੇ ਸਵਾਲਾਂ ਦਾ ਜਵਾਬ ਦੇਣ ਦੀ ਬਜਾਏ ਚੁੱਪ ਸਾਧ ਲਈ, ਜਦਕਿ ਬੀਤੀ ਕੱਲ੍ਹ ਉਕਤ ਪਰਿਵਾਰ ਦੇ ਮੁਖੀ ਵਲੋਂ ਜ਼ਹਿਰੀਲ ਚੀਜ਼ ਨਿਗਲ ਲਈ, ਜਿਸ ਕਰਕੇ ਉਸਦੀ ਹਾਲਤ ਕਾਫ਼ੀ ਵਿਗੜ ਗਈ ਹੈ ਅਤੇ ਉਸਨੂੰ ਇਲਾਜ ਲਈ ਰਾਏਕੋਟ ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ | ਜਿਸ ਦੀ ਹਾਲਤ ਹੋਰ ਵਿਗੜਦੀ ਦੇਖ ਕੇ ਉਸਨੂੰ ਲੁਧਿਆਣਾ ਵਿਖੇ ਰੈਫ਼ਰ ਕਰ ਦਿੱਤਾ, ਜਿਸ ਨੂੰ ਅੱਗੇ ਹਸਪਤਾਲ ਚੰਡੀਗੜ੍ਹ ਲਈ ਭੇਜ ਦਿੱਤਾ ਗਿਆ, ਜਿਸ ਦੀ ਖ਼ਬਰ ਲਿਖੇ ਜਾਣ ਤੱਕ ਹਾਲਤ ਗੰਭੀਰ ਬਣੀ ਹੋਈ ਸੀ | ਜਿਸ ਕਰਕੇ ਉਕਤ ਪਿੰਡ ਵਿਚ ਲੋਕ ਸਹਿਮ ਦੇ ਸਾਏ ਹੇਠ ਦੇਖੇ ਗਏ ਕਿ ਜੇਕਰ ਉਕਤ ਵਿਅਕਤੀ ਨਾਲ ਕੋਈ ਅਣਹੋਣੀ ਵਾਪਰਦੀ ਹੈ ਤਾਂ ਉਸਦਾ ਕੌਣ-ਕੌਣ ਜ਼ਿੰਮੇਵਾਰ ਹੋਵੇਗਾ |
Ad Position 22
No active advertisement
ਪਿਛਲੀ ਖ਼ਬਰ ਮੈਕਰੋ ਗਲੋਬਲ ਲੁਧਿਆਣਾ ਬ੍ਰਾਂਚ ਰਾਹੀਂ ਮਨਜੀਤ ਕੌਰ ਨੂੰ ਕੈਨੇਡਾ ਵਿਜ਼ਟਰ ਵੀਜ਼ਾ ਮਿਲਿਆ ਅਗਲੀ ਖ਼ਬਰ ਸ਼ਾਂਤਮਈ ਢੰਗ ਨਾਲ ਸੰਘਰਸ਼ ਕਰ ਰਹੇ ਨੌਜਵਾਨਾਂ ਨਾਲ ਕਾਨੂੰਨ ਨੂੰ ਛਿੱਕੇ ਟੰਗ ਕੇ ਜਾਨਵਰਾਂ ਵਰਗਾ ਸਲੂਕ ਕਰਨਾ ਮੰਦਭਾਗਾ-...
Ad Position 24