13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਹਾਂਸ ਕਲਾਂ ਵਿਖੇ ਚੇਅਰਮੈਨ ਡਾ. ਤੇਜਪਾਲ ਸਿੰਘ ਗਿੱਲ ਨੇ ਕਿ੍ਕਟ ਦੀਆਂ ਖੇਡ ਕਿੱਟਾਂ ਵੰਡੀਆਂ

Ad Position 21
No active advertisement
ਅਜੀਤ ਡੈਸਕ 09-06-2026
ਚੌਂਕੀਮਾਨ, 8 ਜੂਨ (ਤੇਜਿੰਦਰ ਸਿੰਘ ਚੱਢਾ)-ਪਨਗਰੇਨ ਦੇ ਚੇਅਰਮੈਨ ਡਾ. ਤੇਜਪਾਲ ਸਿੰਘ ਗਿੱਲ ਵਲੋਂ ਹਲਕੇ ਦਾਖੇ ਦੇ ਪਿੰਡਾਂ ਵਿਚ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਵੱਖ-ਵੱਖ ਖੇਡਾਂ ਦੀਆਂ ਖੇਡ ਕਿੱਟਾਂ ਦਿੱਤੀਆਂ ਜਾ ਰਹੀਆਂ ਹਨ ਤਾਂ ਜੋ ਨੌਜਵਾਨ ਆਪਣਾ ਵਿਹਲਾ ਸਮਾਂ ਮੋਬਾਈਲ ਛੱਡ ਕੇ ਖੇਡ ਗਰਾਊਾਡਾਂ ਵਿਚ ਬਿਤਾਉਣ ਜਿਸ ਨਾਲ ਉਹ ਤੰਦਰੁਸਤ ਰਣਿਣ ਤੇ ਅੱਜ ਪਿੰਡ ਹਾਂਸ ਕਲਾਂ ਵਿਖੇ ਉਚੇਚੇ ਤੌਰ 'ਤੇ ਖੇਡ ਪਾਰਕ 'ਚ ਪਹੁੰਚ ਕੇ ਪਨਗਰੇਨ ਦੇ ਚੇਅਰਮੈਨ ਡਾ. ਤੇਜਪਾਲ ਸਿੰਘ ਗਿੱਲ ਨੇ ਨੌਜਵਾਨ ਵੀਰਾਂ ਨੂੰ ਕਿ੍ਕਟ ਦੀਆਂ ਖੇਡ ਕਿੱਟਾਂ ਦਿੱਤੀਆਂ | ਇਸ ਮੌਕੇ ਸਰਪੰਚ ਮਨਿੰਦਰ ਸਿੰਘ ਗਿੱਲ ਸੁਧਾਰ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਮੌਕੇ ਪਨਗਰੇਨ ਦੇ ਚੇਅਰਮੈਨ ਡਾ. ਤੇਜਪਾਲ ਸਿੰਘ ਗਿੱਲ ਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਵੱਖ-ਵੱਖ ਖੇਡਾਂ 'ਚ ਪੰਜਾਬ ਦਾ ਨਾਂਅ ਚਮਕਾਉਣ ਵਾਲੇ ਖਿਡਾਰੀਆਂ ਨੂੰ ਨਕਦ ਰਾਸ਼ੀ ਤੇ ਸਰਕਾਰੀ ਨੌਕਰੀਆਂ ਦੇ ਕੇ ਨਿਵਾਜਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵਲੋਂ ਨੌਜਵਾਨਾਂ ਨੂੰ ਵਧੀਆਂ ਖੇਡ ਗਰਾਊਡ ਦੇਣ ਲਈ ਸੂਬੇ ਭਰ 'ਚ 3100 ਦੇ ਕਰੀਬ ਆਧੁਨਿਕ ਖੇਡ ਗਰਾਊਾਡ ਬਣਾਏ ਜਾ ਰਹੇ ਹਨ ਤੇ ਖਿਡਾਰੀਆਂ ਨੂੰ ਵਧੀਆਂ ਕੋਚਿੰਗ ਲਈ ਉੱਚ ਕੋਟੀ ਦੇ ਕੋਚਾਂ ਦੀ ਨਿਯੁਕਤੀ ਕੀਤੀ ਜਾ ਰਹੀ ਹੈ ਤੇ ਖਿਡਾਰੀਆਂ ਨੂੰ ਵਧੀਆਂ ਸਹੂਲਤਾਂ ਦੇਣ ਲਈ ਸਰਕਾਰ ਵਲੋਂ ਫੰਡਾਂ ਦੀ ਕਮੀ ਨਹੀਂ ਆਉਣ ਦਿੱਤੀ ਜਾ ਰਹੀ | ਚੇਅਰਮੈਨ ਡਾ. ਤੇਜਪਾਲ ਸਿੰਘ ਗਿੱਲ ਨੇ ਖੇਡ ਪਾਰਕ ਵਿਚ ਹਾਜ਼ਰ ਨੌਜਵਾਨਾਂ ਨੂੰ ਕਿਹਾ ਕੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਸੂਬੇ 'ਚੋਂ ਚਿੱਟੇ ਵਰਗੇ ਕੋਹੜ ਨੂੰ ਖ਼ਤਮ ਕਰੀਏ ਤੇ ਜੋ ਸਾਡੇ ਨੌਜਵਾਨ ਗਲਤ ਰਸਤੇ ਪਏ ਹੋਏ ਹਨ, ਉਨ੍ਹਾਂ ਨੂੰ ਸਿੱਧੇ ਰਸਤੇ ਲਿਆਈਏ ਤੇ ਨਸ਼ੇ ਦੇ ਵਪਾਰੀਆਂ ਨੂੰ ਸ਼ਲਾਖਾ ਪਿੱਛੇ ਕਰੀਏ | ਇਸ ਮੌਕੇ ਗੁਰਦੀਪ ਸਿੰਘ, ਬਲਜਿੰਦਰ ਸਿੰਘ, ਹਰਪ੍ਰੀਤ ਸਿੰਘ, ਸਤਨਾਮ ਸਿੰਘ, ਮਨਵੀਰ ਸਿੰਘ, ਅਰਸਦੀਪ ਸਿੰਘ, ਜਸਕਰਨ ਸਿੰਘ, ਕੁਲਜਿੰਦਰ ਸਿੰਘ, ਜੋਬਨਪ੍ਰੀਤ ਸਿੰਘ, ਬਲਜੀਤ ਸਿੰਘ, ਭੁਪਿੰਦਰ ਸਿੰਘ, ਪਰਮਿੰਦਰ ਸਿੰਘ, ਅਜੈਪਾਲ ਸਿੰਘ ਹਾਂਸ, ਪਿ੍ੰਸਦੀਪ ਸਿੰਘ, ਬਲਵੀਰ ਸਿੰਘ, ਹਰਮਨ ਸਿੰਘ, ਚੰਨਪ੍ਰੀਤ ਸਿੰਘ, ਧਨਵੀਰ ਸਿੰਘ, ਗਗਨਦੀਪ ਸਿੰਘ, ਲਖਵੀਰ ਸਿੰਘ, ਰਮਨਦੀਪ ਸਿੰਘ, ਅਮਨਦੀਪ ਸਿੰਘ, ਕੁਲਜੀਤ ਸਿੰਘ, ਹਰਪਿੰਦਰ ਸਿੰਘ, ਇਕਬਾਲ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਿੰਡ ਮੱਲ੍ਹਾ ਵਿਖੇ ਐਂਟੀ ਮਲੇਰੀਆ ਕੈਂਪ ਲਾਇਆ ਅਗਲੀ ਖ਼ਬਰ ਮੈਕਰੋ ਗਲੋਬਲ ਲੁਧਿਆਣਾ ਬ੍ਰਾਂਚ ਰਾਹੀਂ ਮਨਜੀਤ ਕੌਰ ਨੂੰ ਕੈਨੇਡਾ ਵਿਜ਼ਟਰ ਵੀਜ਼ਾ ਮਿਲਿਆ
Ad Position 24