28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਰਣਜੀਤ ਸਿੰਘ ਅਕਾਲਗੜ੍ਹ ਵਲੋਂ ਰਾਸ਼ਟਰੀ ਅਥਲੈਟਿਕ ਮੀਟ 'ਚ ਸ਼ਾਨਦਾਰ ਪ੍ਰਦਰਸ਼ਨ

Ad Position 21
No active advertisement
ਰਾਸ਼ਟਰੀ ਅਥਲੈਟਿਕ ਮੀਟ 'ਚ ਸੋਨ ਤੇ ਚਾਂਦੀ ਦੇ ਤਗ਼ਮੇ ਜੇਤੂ ਰਣਜੀਤ ਸਿੰਘ ਅਕਾਲਗੜ੍ਹ ਪ੍ਰਬੰਧਕਾਂ ਪਾਸੋਂ ਵਧਾਈ ਕਬੂਲਦੇ ਹੋਏ | ਅਜੀਤ ਤਸਵੀਰ <br/> 11-06-2026
ਗੁਰੂਸਰ ਸੁਧਾਰ, 10 ਜੂਨ (ਬਲਵਿੰਦਰ ਸਿੰਘ ਧਾਲੀਵਾਲ)-ਜੀ.ਐੱਚ.ਜੀ. ਖ਼ਾਲਸਾ ਕਾਲਜ ਗੁਰੂਸਰ ਸੁਧਾਰ ਵਿਖੇ ਸੇਵਾਵਾਂ ਨਿਭਾਉਣ ਵਾਲੇ ਤੇ ਮਾਸਟਰ ਐਥਲੀਟ ਰਣਜੀਤ ਸਿੰਘ ਅਕਾਲਗੜ੍ਹ ਨੇ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿਖੇ ਹੋਈ ਰਾਸ਼ਟਰੀ ਅਥਲੈਟਿਕ ਮੀਟ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਉਨ੍ਹਾਂ 200 ਮੀਟਰ 'ਚ ਸੋਨ ਤਗ਼ਮਾ ਜਦਕਿ ਤਿੰਨ ਹਜ਼ਾਰ ਮੀਟਰ ਤੇ ਪੰਜ ਹਜ਼ਾਰ ਮੀਟਰ ਦੌੜ 'ਚ ਚਾਂਦੀ ਦੇ ਤਗ਼ਮੇ ਜਿੱਤ ਕੇ ਆਪਣੀਆਂ ਪ੍ਰਾਪਤੀਆਂ ਵਿਚ ਵਾਧਾ ਕੀਤਾ ਹੈ | ਇਥੇ ਦੱਸਣਾ ਬਣਦਾ ਹੈ ਕਿ ਰਣਜੀਤ ਸਿੰਘ ਅਕਾਲਗੜ੍ਹ ਇਸ ਤੋਂ ਪਹਿਲਾਂ ਵੀ ਰਾਸ਼ਟਰੀ ਖੇਡਾਂ 'ਚ 5 ਸੋਨ, 3 ਚਾਂਦੀ ਤੇ 2 ਕਾਂਸੀ ਦੇ ਤਗ਼ਮਿਆਂ ਸਮੇਤ ਸੂਬਾ ਪੱਧਰ ਦੀਆਂ ਖੇਡਾਂ 'ਚ ਵੀ ਅਨੇਕਾਂ ਤਗ਼ਮੇ ਜਿੱਤ ਚੁੱਕੇ ਹਨ | ਉਨ੍ਹਾਂ ਦੀ ਇਸ ਸ਼ਾਨਦਾਰ ਪ੍ਰਾਪਤੀ 'ਤੇ ਕਾਲਜ ਗਵਰਨਿੰਗ ਕੌਂਸਿਲ ਦੇ ਪ੍ਰਧਾਨ ਮਨਜੀਤ ਸਿੰਘ ਗਿੱਲ, ਸਕੱਤਰ ਡਾ.ਐੱਸ.ਐੱਸ. ਥਿੰਦ, ਪਿ੍ੰ. ਪ੍ਰੋ. ਇੰਦਰਜੀਤ ਸਿੰਘ, ਪਿ੍ੰਸੀਪਲ ਡਾ: ਪਰਗਟ ਸਿੰਘ ਗਰਚਾ, ਪਿ੍ੰ. ਡਾ. ਸਤਵਿੰਦਰ ਕੌਰ ਆਦਿ ਸਮੇਤ ਸਮੂਹ ਕਾਲਜ ਸਟਾਫ਼ ਮੈਂਬਰਾਂ ਤੇ ਹੋਰਨਾਂ ਸ਼ਖ਼ਸੀਅਤਾਂ ਨੇ ਮਾਸਟਰ ਅਥਲੀਟ ਰਣਜੀਤ ਸਿੰਘ ਅਕਾਲਗੜ੍ਹ ਨੂੰ ਮੁਬਾਰਕਬਾਦ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਨੈਸ਼ਨਲ ਕਿੱਕ ਬਾਕਸਿੰਗ 'ਚ 2 ਸੋਨ ਤਗਮੇ ਜਿੱਤਣ ਵਾਲੇ ਜਗਜੀਤ ਸਿੰਘ ਦਾ ਸਨਮਾਨ ਅਗਲੀ ਖ਼ਬਰ 'ਇਕ ਪੌਦਾ ਮਾਂ ਦੇ ਨਾਮ' ਮੁਹਿੰਮ ਤਹਿਤ ਵੱਧ ਤੋਂ ਵੱਧ ਬੂਟੇ ਲਗਾਏ ਜਾਣ-ਤਲਵੰਡੀ
Ad Position 24