28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਨੈਸ਼ਨਲ ਕਿੱਕ ਬਾਕਸਿੰਗ 'ਚ 2 ਸੋਨ ਤਗਮੇ ਜਿੱਤਣ ਵਾਲੇ ਜਗਜੀਤ ਸਿੰਘ ਦਾ ਸਨਮਾਨ

Ad Position 21
No active advertisement
ਕਿੱਕ ਬਾਕਸਿੰਗ 'ਚ ਸੋਨ ਤਗਮੇ ਜੇਤੂ ਜਗਜੀਤ ਸਿੰਘ ਦਾ ਸਨਮਾਨ ਕਰਦੇ ਸਰਪੰਚ ਹਰਜਿੰਦਰ ਕੌਰ ਗਿੱਲ ਨਾਲ ਜਥੇਦਾਰ ਇੰਦਰਜੀਤ ਗਿੱਲ, ਪ੍ਰਧਾਨ ਪਵਨਜੀਤ ਗਿੱਲ, ਪ੍ਰਧਾਨ ਹਰਮੇਲ ਗਿੱਲ, ਅਵਤਾਰ ਗਿੱਲ, ਪਰਮਿੰਦਰ ਗਿੱਲ ਤੇ ਹੋਰ | ਤਸਵੀਰ: ਬਲਵਿੰਦਰ ਸਿੰਘ ਧਾਲੀਵਾਲ <br/> 11-06-2026
ਗੁਰੂਸਰ ਸੁਧਾਰ, 10 ਜੂਨ (ਬਲਵਿੰਦਰ ਸਿੰਘ ਧਾਲੀਵਾਲ)-ਓਡੀਸ਼ਾ ਵਿਖੇ ਹੋਈ ਨੈਸ਼ਨਲ ਕਿੱਕ ਬਾਕਸਿੰਗ ਚੈਂਪੀਅਨਸ਼ਿਪ 'ਚ 69 ਕਿਲੋਗ੍ਰਾਮ ਭਾਰ ਵਰਗ ਤੇ ਅੰਡਰ-18 'ਚ ਭਾਗ ਲੈ ਕੇ ਦੋ ਸੋਨ ਤਗ਼ਮੇ ਜਿੱਤਣ ਵਾਲੇ ਪਿੰਡ ਸੁਧਾਰ (ਪੱਤੀ ਗਿੱਲ) ਦੇ ਹੋਣਹਾਰ ਨੌਜਵਾਨ ਜਗਜੀਤ ਸਿੰਘ ਪੁੱਤਰ ਹਰਦੀਪ ਸਿੰਘ ਦਾ ਗ੍ਰਾਮ ਪੰਚਾਇਤ ਤੇ ਭਾਈ ਜਵੰਧਾ ਜੀ ਸੇਵਾ ਸੰਸਥਾ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ | ਸਰਪੰਚ ਹਰਜਿੰਦਰ ਕੌਰ ਗਿੱਲ ਦੀ ਅਗਵਾਈ ਹੇਠ ਪੰਚਾਇਤੀ ਨੁਮਾਇੰਦਿਆਂ, ਪਤਵੰਤਿਆਂ ਤੇ ਭਾਈ ਜਵੰਧਾ ਜੀ ਸੇਵਾ ਸੰਸਥਾ ਵਲੋਂ ਸਮਾਜ ਸੇਵੀ ਪਰਮਿੰਦਰ ਸਿੰਘ ਪੰਮਾ ਗਿੱਲ ਨੇ ਜਗਜੀਤ ਸਿੰਘ ਨੂੰ ਸਿਰੋਪਾਓ ਤੇ ਨਕਦ ਰਾਸ਼ੀ ਭੇਟ ਕਰਨ ਤੋਂ ਇਲਾਵਾ ਹਾਰ ਪਹਿਨਾ ਕੇ ਸਨਮਾਨਿਤ ਕੀਤਾ | ਸਰਪੰਚ ਹਰਜਿੰਦਰ ਕੌਰ ਗਿੱਲ ਨੇ ਨੌਜਵਾਨ ਦੀ ਖੇਡਾਂ ਦੇ ਖੇਤਰ 'ਚ ਕੌਮੀ ਪੱਧਰ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕਰਦਿਆਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਤੇ ਕੌਮਾਂਤਰੀ ਪੱਧਰ 'ਤੇ ਵੀ ਨਾਮਣਾ ਖੱਟਣ ਦੀ ਆਸ ਪ੍ਰਗਟਾਈ | ਜ਼ਿਕਰਯੋਗ ਹੈ ਕਿ ਜਗਜੀਤ ਸਿੰਘ ਇਸ ਤੋਂ ਪਹਿਲਾਂ ਵੀ ਸੂਬਾ ਤੇ ਕੌਮੀ ਪੱਧਰੀ ਦੀਆਂ ਖੇਡਾਂ ਵਿਚ ਹਿੱਸਾ ਲੈ ਕੇ ਕਈ ਸੋਨ, ਚਾਂਦੀ ਦੇ ਤਗ਼ਮੇ ਆਪਣੀ ਝੋਲੀ ਪਾ ਚੁੱਕਾ ਹੈ | ਇਸ ਤੋਂ ਬਿਨਾਂ ਜਗਜੀਤ ਸਿੰਘ ਦੀ ਚੋਣ ਸਤੰਬਰ ਮਹੀਨੇ ਇਟਲੀ ਵਿਖੇ ਹੋਣ ਵਾਲੀ ਵਿਸ਼ਵ ਯੂਥ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਲਈ ਹੋ ਗਈ ਹੈ | ਇਸ ਮੌਕੇ ਜਥੇਦਾਰ ਇੰਦਰਜੀਤ ਸਿੰਘ ਗਿੱਲ, ਅਵਤਾਰ ਸਿੰਘ ਗਿੱਲ, ਪ੍ਰਧਾਨ ਪਵਨਜੀਤ ਸਿੰਘ ਗਿੱਲ, ਪ੍ਰਧਾਨ ਹਰਮੇਲ ਸਿੰਘ ਗਿੱਲ, ਸੁਖਜੰਤ ਸਿੰਘ ਗਿੱਲ, ਪੰਚ ਜਗਦੀਸ਼ ਕੌਰ, ਪੰਚ ਰਛਪਾਲ ਸਿੰਘ ਮਾਹਣੀ, ਪੰਚ ਕੁਲਦੀਪ ਸਿੰਘ, ਹਰਮਿੰਦਰ ਸਿੰਘ ਬਿੰਦਰੀ, ਉੱਘੇ ਕਾਰੋਬਾਰੀ ਇੰਦਰਜੀਤ ਜੀਤੂ, ਸਤਪਾਲ ਸਿੰਘ ਗਿੱਲ, ਮਨਿੰਦਰ ਸਿੰਘ ਗਿੱਲ ਆਦਿ ਨੇ ਜਗਜੀਤ ਸਿੰਘ ਸਮੇਤ ਉਸ ਦੀ ਮਾਤਾ ਹਰਪ੍ਰੀਤ ਕੌਰ, ਪਿਤਾ ਹਰਦੀਪ ਸਿੰਘ ਨੂੰ ਹਾਰਦਿਕ ਵਧਾਈ ਦਿੰਦਿਆਂ ਇਸ ਨੂੰ ਪਿੰਡ ਤੇ ਇਲਾਕੇ ਲਈ 'ਮਾਣ' ਕਰਾਰ ਦਿੱਤਾ ਹੈ |
Ad Position 22
No active advertisement
ਪਿਛਲੀ ਖ਼ਬਰ ਜਸਮੇਲ ਸਿੰਘ ਨੱਤ ਸਰਬਸੰਮਤੀ ਨਾਲ ਤੁਗਲ ਸਹਿਕਾਰੀ ਸਭਾ ਦੇ ਪ੍ਰਧਾਨ ਚੁਣੇ ਗਏ ਅਗਲੀ ਖ਼ਬਰ ਰਣਜੀਤ ਸਿੰਘ ਅਕਾਲਗੜ੍ਹ ਵਲੋਂ ਰਾਸ਼ਟਰੀ ਅਥਲੈਟਿਕ ਮੀਟ 'ਚ ਸ਼ਾਨਦਾਰ ਪ੍ਰਦਰਸ਼ਨ
Ad Position 24