28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਜੈਨ ਪਰਿਵਾਰ ਵਲੋਂ ਜਗਰਾਉਂ ਸ਼ਹਿਰ ਦੇ ਜਨਤਕ ਸਥਾਨਾਂ 'ਚ ਵਾਟਰ ਕੂਲਰ ਲਾਉਣ ਦੀ ਸੇਵਾ ਨਿਰਵਿਘਨ ਜਾਰੀ

Ad Position 21
No active advertisement
ਅਜੀਤ ਡੈਸਕ 11-06-2026
ਜਗਰਾਉਂ, 10 ਜੂਨ (ਗੁਰਦੀਪ ਸਿੰਘ ਮਲਕ)-ਸਮਾਜ ਸੇਵੀ ਜੈਨ ਪਰਿਵਾਰ ਨੇ ਗਰਮੀ ਦੇ ਇਸ ਮੌਸਮ 'ਚ ਲੋਕਾਂ ਨੂੰ ਠੰਢੇ ਸਾਫ਼ ਪਾਣੀ ਦੀ ਸਹੂਲਤ ਦੇਣ ਲਈ ਲਗਵਾਏ ਜਾ ਰਹੇ ਵੱਡੇ ਵਾਟਰ ਕੂਲਰਾਂ ਦੀ ਮੁਹਿੰਮ ਤਹਿਤ ਇਥੇ ਸਿਵਲ ਹਸਪਤਾਲ 'ਚ ਇਕ ਹੋਰ ਵਾਟਰ ਕੂਲਰ ਲਗਵਾਇਆ | ਸਵ. ਸੁਸ਼ੀਲ ਕੁਮਾਰ ਜੈਨ ਦੀ ਯਾਦ ਨੂੰ ਸਮਰਪਿਤ ਹੁਣ ਤਕ ਜੈਨ ਪਰਿਵਾਰ ਦੋ ਦਰਜਨ ਤੋਂ ਵਧੇਰੇ ਅਜਿਹੇ ਵਾਟਰ ਕੂਲਰ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਜਨਤਕ ਥਾਵਾਂ 'ਤੇ ਲਗਵਾ ਚੁੱਕਾ ਹੈ ਜਿੱਥੋਂ ਆਰ. ਓ. ਫਿਲਟਰ ਵਾਲਾ ਸਾਫ਼ ਪਾਣੀ ਪੀਣ ਨੂੰ ਮਿਲਦਾ ਹੈ | ਅਰਿਹੰਤ ਆਇਲ ਐਂਡ ਜਨਰਲ ਮਿਲਜ਼ ਦੇ ਹਰਸ਼ ਜੈਨ ਅਤੇ ਜੈਨ ਲੈਬਾਰਟਰੀ ਤੇ ਐਕਸ-ਰੇ ਕਲੀਨਕ ਦੇ ਮਨੀਸ਼ ਜੈਨ ਵਲੋਂ ਇਹ ਵਾਟਰ ਕੂਲਰ ਸਥਾਨਕ ਸਿਵਲ ਹਸਪਤਾਲ ਵਿਚ ਸਥਿਤ ਓ. ਐੱਸ. ਟੀ. ਸੈਂਟਰ ਦੇ ਬਾਹਰ ਸਥਾਪਿਤ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਦਾਣਾ ਮੰਡੀ, ਕਚਹਿਰੀਆਂ ਸਮੇਤ ਹੋਰ ਜਨਤਕ ਥਾਵਾਂ 'ਤੇ ਅਜਿਹੇ ਵੱਡੇ ਵਾਟਰ ਕੂਲਰ ਲਾਏ ਗਏ ਹਨ | ਇਨ੍ਹਾਂ ਦੀ ਸਮੇਂ ਸਿਰ ਮੁਰੰਮਤ ਅਤੇ ਆਰ. ਓ. ਸਿਸਟਮ ਦੀ ਸਰਵਿਸ ਕਰਵਾ ਕੇ ਸਾਫ਼ ਪਾਣੀ ਦੀ ਸਹੂਲਤ ਯਕੀਨੀ ਬਣਾਈ ਜਾਂਦੀ ਹੈ | ਵਾਟਰ ਕੂਲਰ ਚਾਲੂ ਕਰਨ ਦਾ ਉਦਘਾਟਨ ਸੀਨੀਅਰ ਮੈਡੀਕਲ ਅਫ਼ਸਰ ਡਾ. ਗੁਰਮਿੰਦਰ ਕੌਰ ਨੇ ਕੀਤਾ | ਇਸ ਸਮੇਂ ਸਿਵਲ ਹਸਪਤਾਲ ਦੇ ਡਾਕਟਰ ਤੇ ਹੋਰ ਸਟਾਫ਼ ਵੀ ਹਾਜ਼ਰ ਸੀ | ਸੀਨੀਅਰ ਫਾਰਮਾਸਿਸਟ ਬਲਜਿੰਦਰ ਕੁਮਾਰ ਹੈਪੀ ਨੇ ਦੱਸਿਆ ਕਿ ਓ. ਐੱਸ. ਟੀ. ਸੈਂਟਰ 'ਚ ਨਸ਼ਾ ਛੱਡਣ ਵਾਲੇ ਕਾਫੀ ਗਿਣਤੀ ਵਿਚ ਰੋਜ਼ਾਨਾ ਦਵਾਈ ਲਈ ਆਉਂਦੇ ਹਨ ਜਿਨ੍ਹਾਂ ਨੂੰ ਪੀਣ ਵਾਲੇ ਪਾਣੀ ਦੀ ਲੋੜ ਪੈਂਦੀ ਸੀ | ਇਸੇ ਲਈ ਜੈਨ ਪਰਿਵਾਰ ਨੂੰ ਇਕ ਵੱਡਾ ਵਾਟਰ ਕੂਲਰ ਇਥੇ ਲਾਉਣ ਲਈ ਗੁਜਾਰਿਸ਼ ਕੀਤੀ ਗਈ ਜਿਸ ਤਹਿਤ ਅੱਜ ਇਹ ਵਾਟਰ ਕੂਲਰ ਲਾ ਕੇ ਮਰੀਜ਼ਾਂ ਤੇ ਆਮ ਲੋਕਾਂ ਨੂੰ ਸਹੂਲਤ ਪ੍ਰਦਾਨ ਕੀਤੀ ਗਈ ਹੈ |
Ad Position 22
No active advertisement
ਪਿਛਲੀ ਖ਼ਬਰ ਡਾਂਗੋਂ 'ਚ ਗੁਰੂ ਰਵਿਦਾਸ ਜੀ ਦੇ ਜੋਤੀ-ਜੋਤਿ ਦਿਵਸ ਨੂੰ ਸਮਰਪਿਤ 2 ਰੋਜ਼ਾ ਧਾਰਮਿਕ ਸਮਾਗਮ 27, 28 ਨੂੰ ਅਗਲੀ ਖ਼ਬਰ -ਖਹਿਰਾ ਭਰਾਵਾਂ ਨੇ ਕੀਤੀ ਪ੍ਰੇਰਨਾਦਾਇਕ ਮਿਸਾਲ ਕਾਇਮ-
Ad Position 24