10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਦਾਣਾ ਮੰਡੀ ਜਗਰਾਉਂ 'ਚ ਚੱਲਦੀ ਟਰਾਲੀ ਤੋਂ ਮੂੰਗੀ ਚੋਰੀ ਕਰਦੇ 2 ਨੌਜਵਾਨ ਕਾਬੂ

Ad Position 21
No active advertisement
ਅਜੀਤ ਡੈਸਕ 13-06-2026
ਜਗਰਾਉਂ, 12 ਜੂਨ (ਗੁਰਦੀਪ ਸਿੰਘ ਮਲਕ)-ਸ਼ਹਿਰ ਦੇ ਸ਼ੇਰਪੁਰਾ ਚੌਂਕ ਨੇੜੇ ਸ਼ੁੱਕਰਵਾਰ ਉਸ ਵੇਲੇ ਰੌਲਾ ਪੈ ਗਿਆ, ਜਦੋਂ ਦਾਣਾ ਮੰਡੀ ਜਗਰਾਉਂ ਨੂੰ ਜਾ ਰਹੀ ਟਰੈਕਟਰ-ਟਰਾਲੀ ਵਿਚੋਂ ਮੂੰਗੀ ਚੋਰੀ ਕਰਨ ਦੀ ਕੋਸ਼ਿਸ਼ ਕਰ ਰਹੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਲੋਕਾਂ ਨੇ ਰੰਗੇ ਹੱਥੀਂ ਕਾਬੂ ਕਰ ਲਿਆ | ਗੁੱਸੇ ਵਿਚ ਆਏ ਲੋਕਾਂ ਨੇ ਦੋਵਾਂ ਦੀ ਜੰਮ ਕੇ ਛਿੱਤਰ ਪਰੇਡ ਕੀਤੀ ਅਤੇ ਬਾਅਦ ਵਿਚ ਪੁਲਿਸ ਨੂੰ ਸੂਚਨਾ ਦਿੱਤੀ | ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਮੂੰਗੀ ਦੇ ਸੀਜ਼ਨ ਕਾਰਨ ਰੋਜ਼ਾਨਾ ਵੱਡੀ ਗਿਣਤੀ ਵਿਚ ਕਿਸਾਨ ਆਪਣੀ ਫਸਲ ਵੇਚਣ ਲਈ ਅਨਾਜ ਮੰਡੀ ਜਗਰਾਉਂ ਪਹੁੰਚ ਰਹੇ ਹਨ | ਇਸ ਦੌਰਾਨ ਕੁਝ ਸ਼ਾਤਿਰ ਚੋਰ ਕਿਸਾਨਾਂ ਨੂੰ ਨਿਸ਼ਾਨਾ ਬਣਾਕੇ ਉਨ੍ਹਾਂ ਦੀਆਂ ਟਰਾਲੀਆਂ ਵਿਚੋਂ ਮੂੰਗੀ ਚੋਰੀ ਕਰ ਰਹੇ ਹਨ | ਜਾਣਕਾਰੀ ਅਨੁਸਾਰ ਭਿੰਡਰ ਕਲਾਂ ਦਾ ਇਕ ਕਿਸਾਨ ਮੂੰਗੀ ਨਾਲ ਭਰੀ ਟਰਾਲੀ ਲੈ ਕੇ ਮੰਡੀ ਵੱਲ ਜਾ ਰਿਹਾ ਸੀ | ਜਿਵੇਂ ਹੀ ਉਹ ਸ਼ੇਰਪੁਰਾ ਚੌਂਕ ਨੇੜੇ ਪਹੁੰਚਿਆ ਅਤੇ ਟਰਾਲੀ ਦੀ ਰਫ਼ਤਾਰ ਹੌਲੀ ਹੋਈ ਤਾਂ ਪਿੱਛੋਂ ਆ ਰਹੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਮੌਕਾ ਦੇਖ ਕੇ ਟਰਾਲੀ ਨੂੰ ਨਿਸ਼ਾਨਾ ਬਣਾ ਲਿਆ | ਦੋਸ਼ ਹੈ ਕਿ ਇਕ ਨੌਜਵਾਨ ਚੱਲਦੀ ਟਰਾਲੀ 'ਤੇ ਚੜ੍ਹ ਗਿਆ ਅਤੇ ਬੋਰੀ ਵਿਚ ਮੂੰਗੀ ਭਰਨ ਲੱਗ ਪਿਆ | ਪਿੱਛੇ ਆ ਰਹੇ ਕੁਝ ਲੋਕਾਂ ਦੀ ਨਜ਼ਰ ਉਸ 'ਤੇ ਪੈ ਗਈ | ਜਿਵੇਂ ਹੀ ਨੌਜਵਾਨ ਭਰੀ ਹੋਈ ਬੋਰੀ ਲੈ ਕੇ ਹੇਠਾਂ ਉਤਰਿਆ ਤਾਂ ਲੋਕਾਂ ਨੇ ਉਸ ਨੂੰ ਅਤੇ ਉਸ ਦੇ ਸਾਥੀ ਨੂੰ ਕਾਬੂ ਕਰ ਲਿਆ | ਇਸ ਤੋਂ ਬਾਅਦ ਮੌਕੇ 'ਤੇ ਭਾਰੀ ਭੀੜ ਇਕੱਠੀ ਹੋ ਗਈ ਅਤੇ ਲੋਕਾਂ ਨੇ ਦੋਵਾਂ ਦੀ ਜੰਮ ਕੇ ਕੁੱਟਮਾਰ ਕਰ ਦਿੱਤੀ | ਲੋਕਾਂ ਵਲੋਂ ਪੁੱਛਗਿੱਛ ਦੌਰਾਨ ਇਕ ਨੌਜਵਾਨ ਨੇ ਆਪਣੇ -ਆਪ ਨੂੰ ਮਿਸਤਰੀ ਅਤੇ ਦੂਜੇ ਨੇ ਮਜ਼ਦੂਰ ਦੱਸਿਆ | ਹਾਲਾਂਕਿ ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਦੋਵੇਂ ਟਰਾਲੀਆਂ ਵਿਚੋਂ ਮੂੰਗੀ ਚੋਰੀ ਕਰਨ ਦੇ ਇਰਾਦੇ ਨਾਲ ਆਏ ਸਨ | ਘਟਨਾ ਤੋਂ ਬਾਅਦ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ | ਇਸ ਮਾਮਲੇ ਨੂੰ ਲੈ ਕੇ ਕਿਸਾਨਾਂ ਅਤੇ ਸਥਾਨਕ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਡੀ ਖੇਤਰ ਵਿਚ ਗਸ਼ਤ ਵਧਾਉਣ ਅਤੇ ਕਿਸਾਨਾਂ ਦੀ ਫ਼ਸਲ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ |
Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ 'ਵਾਰਿਸ ਪੰਜਾਬ ਦੇ' ਆਗੂ ਵਿਧਾਇਕ ਇਯਾਲੀ ਦਾ ਪਮਾਲ ਵਿਖੇ ਸਨਮਾਨ ਅਗਲੀ ਖ਼ਬਰ ਬਿਜਲੀ ਬੋਰਡ ਦੇ ਕੱਚੇ ਮੁਲਾਜ਼ਮਾਂ ਦਾ ਧਰਨਾ ਚੌਥੇ ਦਿਨ ਵੀ ਲਗਾਤਾਰ ਜਾਰੀ, ਕੀਤਾ ਰੋਸ ਮਾਰਚ
Ad Position 24