ਮੁੱਲਾਂਪੁਰ-ਦਾਖਾ, 13 ਜੂਨ (ਨਿਰਮਲ ਸਿੰਘ ਧਾਲੀਵਾਲ)-ਬੱਦੋਵਾਲ (ਲੁਧਿ:) ਦਲੀਪ ਸਿੰਘ ਗਰੇਵਾਲ ਸਪੋਰਟਸ ਕਲੱਬ ਵਲੋਂ ਖੇਡ ਗਰਾਊਾਡ ਬੱਦੋਵਾਲ ਵਿਖੇ ਅੱਜ ਕਬੱਡੀ ਕੱਪ ਦਾ ਉਦਘਾਟਨ ਖੇਡ ਪ੍ਰਮੋਟਰ ਰਾਜਵਿੰਦਰ ਸਿੰਘ ਰਾਜੂ ਬੱਦੋਵਾਲ, ਟੂਰਨਾਮੈਂਟ ਦੇ ਪ੍ਰਬੰਧਕ ਦੇ ਚੇਅਰਮੈਨ ਗੁਰਜੀਤ ਸਿੰਘ, ਪ੍ਰਧਾਨ ਬਲਵਿੰਦਰ ਸਿੰਘ ਗੁੱਲੂ ਬੱਦੋਵਾਲ, ਸੈਕਟਰੀ ਖਾਨ ਬੱਦੋਵਾਲ, ਗਾਜ਼ਾ ਬੱਦੋਵਾਲ, ਸ਼ੇਰੂ ਬੱਦੋਵਾਲ, ਰਮਨਦੀਪ ਸਿੰਘ ਵਲੋਂ ਆਸਮਾਨ 'ਚ ਕਬੂਤਰ ਛੱਡ ਕੇ ਕੀਤਾ ਗਿਆ | ਅੰਤਰਰਾਸ਼ਟਰੀ ਕਬੱਡੀ ਖਿਡਾਰੀ ਰਹੇ, ਕਬੱਡੀ ਪ੍ਰਮੋਟਰ ਰਾਜੂ ਬੱਦੋਵਾਲ , ਰਾਜਵਿੰਦਰ ਸਿੰਘ ਗਰੇਵਾਲ ਵਲੋਂ ਉਦਘਾਟਨ ਉਪਰੰਤ ਵਜ਼ਨੀ, ਓਪਨ ਕਬੱਡੀ ਟੀਮਾਂ ਦੇ ਖਿਡਾਰੀਆਂ ਨੂੰ ਖੇਡ ਦੀ ਭਾਵਨਾ ਨਾਲ ਖੇਡਣ ਦਾ ਸੁਨੇਹਾ ਦਿੱਤਾ | ਟੂਰਨਾਮੈਂਟ ਦੇ ਪ੍ਰਬੰਧਕ ਨੂੰ ਰਾਜੂ ਬੱਦੋਵਾਲ ਨੇ ਵਧਾਈ ਦਿੰਦਿਆਂ ਕਿਹਾ ਕਿ ਨੌਜਵਾਨ ਤਾਕਤ ਖੇਡਾਂ ਨਾਲ ਜੋੜੀ ਰੱਖਣ ਲਈ ਕਬੱਡੀ ਟੂਰਨਾਮੈਂਟਾਂ ਦਾ ਹੋਣਾ ਲਾਜ਼ਮੀ ਹੈ | ਬੱਦੋਵਾਲ ਕਬੱਡੀ ਕੱਪ ਦੀ ਆਰੰਭਤਾ ਸਮੇਂ ਵਜ਼ਨੀ ਕਬੱਡੀ 35, 62 ਕਿੱਲੋ ਭਾਰ ਮੁਕਾਬਲੇ ਬੜੇ ਦਿਲਖਿੱਚ ਰਹੇ | ਬਾਅਦ ਦੁਪਹਿਰ ਸ਼ੁਰੂ ਹੋਏ ਕਬੱਡੀ ਓਪਨ ਮੁਕਾਬਲਿਆਂ ਵਿਚ ਬੱਦੋਵਾਲ ਅਤੇ ਜਗਰਾਉਂ, ਬੁਰਜ ਲਿੱਟਾਂ ਅਤੇ ਨੰਦਪੁਰ, ਝਾੜ ਸਾਹਿਬ ਅਤੇ ਨਿਜ਼ਾਮਪੁਰ, ਟੂਸੇ ਅਤੇ ਹਾਂਸ ਕਲਾਂ, ਬੱਦੋਵਾਲ-ਏ ਅਤੇ ਬੀਰਮੀ, ਕੰਡਿਆਲਾ ਅਤੇ ਜਨੇਤਪੁਰਾ, ਰਾਮਗੜ੍ਹ ਭੁੱਲਰ ਅਤੇ ਕੁੱਸਾ, ਬੱਸੀਆਂ ਅਤੇ ਸੇਖਾ ਕਲਾਂ ਟੀਮਾਂ ਵਿਚਕਾਰ ਪਹਿਲਾ ਰਾਊਾਡ ਮੁਕਾਬਲਾ ਬੜਾ ਫਸਵਾਂ ਸੀ | ਲੱਖਾਂ ਰੁਪਏ ਨਗਦ ਇਨਾਮ ਵਾਲੇ ਬੱਦੋਵਾਲ ਕਬੱਡੀ ਕੱਪ ਓਪਨ ਮੁਕਾਬਲਿਆਂ ਵਿਚ ਸਰਵੋਤਮ ਜਾਫ਼ੀ-ਧਾਵੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਦਲੀਪ ਸਿੰਘ ਗਰੇਵਾਲ ਸਪੋਰਟਸ ਕਲੱਬ ਬੱਦੋਵਾਲ ਦੇ ਅਹੁਦੇਦਾਰ, ਮੈਂਬਰਾਂ ਵਲੋਂ ਟੂਰਨਾਮੈਂਟ ਦੀ ਸਫ਼ਲਤਾ ਲਈ ਪ੍ਰਬੰਧਕਾਂ ਨੂੰ ਬਲਬੀਰ ਸਿੰਘ ਬੀਰਾ ਕੈਨੇਡਾ, ਚਰਨਜੀਤ ਚੰਨਾ ਅਮਰੀਕਾ, ਗੁਰਜੀਤ ਸਿੰਘ ਆਸਟ੍ਰੇਲੀਆ, ਰਣਜੀਤ ਸਿੰਘ ਰਾਣਾ, ਪੰਚ ਲਖਵੀਰ ਸਿੰਘ, ਪੰਚ ਸੁਖਵਿੰਦਰ ਸਿੰਘ, ਪੰਚ ਹਰਜਿੰਦਰ ਸਿੰਘ, ਜਸਪਾਲ ਸਿੰਘ ਬਲਾਲਾ, ਸੁਖਵਿੰਦਰ ਸਿੰਘ ਭੱਠਲ, ਭੁਪਿੰਦਰ ਸਿੰਘ ਬਿੱਟੂ, ਗੁਰਪ੍ਰੀਤ ਸਿੰਘ ਚੱਕ ਕਲਾਂ, ਕੋਚ ਅਮਰਜੀਤ ਸਿੰਘ, ਸੰਦੀਪ ਮਹਿਤਾ, ਹਰਦੀਪ ਸਿੰਘ ਕੈਨੇਡਾ, ਜਸਵੀਰ ਸਿੰਘ ਬਿੱਟੂ, ਗਗਨ ਬੱਦੋਵਾਲ, ਸੋਨੂੰ ਬੱਦੋਵਾਲ, ਜੈਪਾਲ ਸਿੰਘ ਬੱਦੋਵਾਲ ਸ਼ੈਰੀ ਝਾਂਡੇ ਹੋਰਨਾਂ ਸਹਿਯੋਗ ਦਿੱਤਾ |