13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਪੈਟਰੋਲ ਨਾਲ ਭਰੇ ਟੈਂਕਰ ਨਾਲ ਟਕਰਾਈ ਬਲੈਰੋ ਪਿਕਅੱਪ, ਚਾਲਕ ਗੰਭੀਰ ਜ਼ਖ਼ਮੀ

Ad Position 21
No active advertisement
ਅਜੀਤ ਡੈਸਕ 14-06-2026
ਭੂੰਦੜੀ, 13 ਜੂਨ (ਕੁਲਦੀਪ ਸਿੰਘ ਮਾਨ)-ਭੂੰਦੜੀ ਵਿਖੇ ਇੱਕ ਪੈਟਰੋਲ ਨਾਲ ਭਰੇ ਟੈਂਕਰ ਅਤੇ ਬਲੈਰੋ ਪਿਕਅੱਪ ਵਿਚਾਲੇ ਹੋਏ ਸੜਕ ਹਾਦਸੇ ਵਿੱਚ ਪਿਕਅੱਪ ਚਾਲਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ¢ ਮਿਲੀ ਜਾਣਕਾਰੀ ਅਨੁਸਾਰ ਪੈਟਰੋਲ ਨਾਲ ਭਰਿਆ ਟੈਂਕਰ ਨੰਬਰ ਪੀ ਬੀ 04 ਏ ਐਚ 8243 ਲੁਧਿਆਣਾ ਤੋਂ ਭੂੰਦੜੀ ਵੱਲ ਜਾ ਰਿਹਾ ਸੀ¢ ਜਦੋਂ ਟੈਂਕਰ ਚਾਲਕ ਨੇ ਭੂੰਦੜੀ ਸਥਿਤ ਇੱਕ ਪੈਟਰੋਲ ਪੰਪ ਵਿੱਚ ਦਾਖ਼ਲ ਹੋਣ ਲਈ ਅਚਾਨਕ ਟੈਂਕਰ ਮੋੜਿਆ ਤਾਂ ਪਿੱਛੇ ਆ ਰਹੀ ਬਲੈਰੋ ਪਿਕਅੱਪ ਨੰਬਰ ਪੀ ਬੀ 04 ਵੀ 1431 ਦੇ ਚਾਲਕ ਨੇ ਵਾਹਨ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਉਹ ਟੈਂਕਰ ਨਾਲ ਜਾ ਟਕਰਾਈ¢ ਹਾਦਸੇ ਵਿੱਚ ਬਲੈਰੋ ਪਿਕਅੱਪ ਦਾ ਚਾਲਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ, ਜਿਸ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਭੇਜਿਆ ਗਿਆ¢ ਪਿਕਅੱਪ ਵਿੱਚ ਚਿਕਨ ਨਾਲ ਭਰੇ ਗੱਟੂ ਲੱਦੇ ਹੋਏ ਸਨ, ਜੋ ਲਾਡੋਵਾਲ (ਲੁਧਿਆਣਾ) ਸਥਿਤ ਮੈਗਾ ਫੂਡ ਇੰਡਸਟਰੀ ਤੋਂ ਫਰੀਦਕੋਟ ਲਿਜਾਏ ਜਾ ਰਹੇ ਸਨ¢ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਚÏਕੀ ਦੇ ਅਧਿਕਾਰੀ ਜਸਵੰਤ ਸਿੰਘ ਆਪਣੀ ਪੁਲਿਸ ਪਾਰਟੀ ਸਮੇਤ ਮÏਕੇ 'ਤੇ ਪਹੁੰਚੇ¢ ਪੁਲਿਸ ਨੇ ਪੈਟਰੋਲ ਨਾਲ ਭਰੇ ਟੈਂਕਰ ਨੂੰ ਡਰਾਈਵਰ ਸਮੇਤ ਆਪਣੇ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ¢ ਖੁਸ਼ਕਿਸਮਤੀ ਨਾਲ ਹਾਦਸੇ ਦÏਰਾਨ ਟੈਂਕਰ ਵਿੱਚੋਂ ਪੈਟਰੋਲ ਦਾ ਕੋਈ ਰਿਸਾਅ ਜਾਂ ਅੱਗ ਲੱਗਣ ਦੀ ਘਟਨਾ ਨਹੀਂ ਵਾਪਰੀ, ਨਹੀਂ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ¢ ਪੁਲਿਸ ਵੱਲੋਂ ਮਾਮਲੇ ਸਬੰਧੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ¢
Ad Position 22
No active advertisement
ਪਿਛਲੀ ਖ਼ਬਰ ਸੇਵਾ ਮੁਕਤੀ ਮੌਕੇ ਸਨਮਾਨ ਸਮਾਗਮ ਅਗਲੀ ਖ਼ਬਰ ਸਹਿਕਾਰੀ ਸਭਾਵਾਂ ਦਾ ਕਿਸਾਨਾਂ ਨੂੰ ਖ਼ੁਸ਼ਹਾਲ ਬਣਾਉਣ 'ਚ ਅਹਿਮ ਸਥਾਨ-ਗਿੱਲ
Ad Position 24