13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਮਹਿਫ਼ਲ-ਏ-ਅਦੀਬ ਸੰਸਥਾ ਦੀ ਜਗਰਾਉਂ ਵਿਖੇ ਮੀਟਿੰਗ

Ad Position 21
No active advertisement
ਅਜੀਤ ਡੈਸਕ 14-06-2026
ਜਗਰਾਉਂ, 13 ਜੂਨ (ਸ਼ਮਸ਼ੇਰ ਸਿੰਘ ਗਾਲਿਬ)-ਮਹਿਫ਼ਲ-ਏ-ਅਦੀਬ ਜਗਰਾਉਂ ਦੀ ਮੀਟਿੰਗ ਸੰਸਥਾ ਦੇ ਪ੍ਰਧਾਨ ਜਗਦੀਸ਼ ਪਾਲ ਮਹਿਤਾ ਦੀ ਪ੍ਰਧਾਨਗੀ ਹੇਠ ਹੋਈ | ਰਚਨਾਵਾਂ ਦੇ ਦੌਰ ਦੌਰਾਨ ਸਭ ਤੋਂ ਪਹਿਲਾਂ ਚਰਨਜੀਤ ਕੌਰ ਗਰੇਵਾਲ ਗਗੜਾ ਨੇ ਆਪਣੀ ਰਚਨਾ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀਆਂ ਨੂੰ ਸਮਰਪਿਤ ਕੀਤੀ ਤੇ 'ਜੇਠ-ਹਾੜ ਦੀ ਕੜਕਦੀ ਧੁੱਪ ਅੰਦਰ, ਤੱਤੀ ਤਵੀ 'ਤੇ ਬੈਠੇ ਸ਼ਹੀਦਾਂ ਦੇ ਸਿਰਤਾਜ' ਸੁਣਾ ਕੇ ਸ਼ਹੀਦੀ ਦਿਨ ਨੂੰ ਯਾਦ ਕੀਤਾ | ਉਸ ਤੋਂ ਉਪਰੰਤ ਕਾਂਤਾ ਦੇਵੀ ਨੇ ਆਪਣੀ ਦੋ ਰਚਨਾਵਾਂ 'ਕੰਜੂਸ ਆਦਮੀ' ਅਤੇ 'ਰਾਖ ਦੀ ਰੱਸੀ' ਸੁਣਾਈ | ਸ. ਪ੍ਰੇਮ ਸਿੰਘ ਲੋਹਟ ਬੈਂਕ ਮੈਨੇਜਰ ਨੇ 'ਛੱਲੀਏ ਨੀ ਗੱਲ ਸੁਣ ਛੱਲੀਏ', 'ਮਾਵਾਂ ਹੁੰਦੀਆਂ ਮਾਵਾਂ' ਸੁਣਾ ਕੇ ਰੰਗ ਬੰਨਿ੍ਹਆ | ਪਿ੍ੰ: ਸਤਨਾਮ ਸਿੰਘ ਨੇ ਪੰਜਵੇਂ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਅਤੇ ਮੁਸਲਿਮ ਫਕੀਰ ਸਾਈਾ ਮੀਆਂ ਮੀਰ ਜੀ ਦੀ ਨਿੱਘੀ ਦੋਸਤੀ ਦਾ ਪ੍ਰਸੰਗ ਸੁਣਾਇਆ | ਇਸ ਤੋਂ ਬਾਅਦ ਡਾ. ਬਲਦੇਵ ਸਿੰਘ ਸਾਬਕਾ ਡਿਪਟੀ ਡਾਇਰੈਕਟਰ ਐਜੂਕੇਸ਼ਨ ਬੋਰਡ ਨੇ 14 ਜੂਨ 2026 ਖ਼ੂਨਦਾਨ ਦਿਵਸ 'ਤੇ ਆਪਣੇ ਵਿਚਾਰ ਪੇਸ਼ ਕੀਤੇ ਤੇ ਕਿਹਾ ਕਿ ਸਾਨੂੰ ਖ਼ੂਨਦਾਨ ਕਰਕੇ ਲੋੜਵੰਦਾਂ ਦੀ ਜਾਨ ਬਚਾਉਣੀ ਚਾਹੀਦੀ ਹੈ | ਕੈਪਟਨ ਪੂਰਨ ਸਿੰਘ ਗਗੜਾ ਨੇ ਆਪਣੀ ਰਚਨਾ 'ਹਰ ਹੱਥ ਵਿੱਚ ਦਿਸੇ ਮੋਬਾਇਲ ਅੱਜ, ਕਿਸੇ ਹੱਥ ਨਾ ਦਿਸੇ ਕਿਤਾਬ' ਸੁਣਾਈ ਅਤੇ ਕਿਤਾਬਾਂ ਪੜ੍ਹਨ ਲਈ ਪ੍ਰੇਰਿਆ | ਸ. ਕੁਲਦੀਪ ਸਿੰਘ ਚੌਹਾਨ, ਸਾਬਕਾ ਰੇਂਜ ਅਫ਼ਸਰ ਨੇ 'ਜਗਤ ਮੇਂ ਕੋਈ ਨਾ ਪਰਮਾਨੈਂਟ' ਜੀਵਨ ਪ੍ਰਤੀ ਮਾਡਰਨ ਕਵਿਤਾ ਸੁਣਾ ਕੇ ਮਹਿਫ਼ਲ ਨੂੰ ਸਿਖਰ 'ਤੇ ਪਹੁੰਚਾਇਆ | ਕੈਪਟਨ ਪੂਰਨ ਸਿੰਘ ਗਗੜਾ ਨੇ ਜਨਰਲ ਸਕੱਤਰ ਦੀ ਭੂਮਿਕਾ ਬਾਖੂਬੀ ਨਾਲ ਨਿਭਾਈ | ਆਖ਼ਰ ਵਿਚ ਪ੍ਰਧਾਨ ਜਗਦੀਸ਼ ਪਾਲ ਮਹਿਤਾ ਨੇ ਰਣਜੀਤ ਹਠੂਰ ਦਾ ਲਿਖਿਆ ਗੀਤ 'ਮਿੱਟੀ ਸਾਡੀ ਮਾਂ ਹੈ ਲੋਕੋ' ਸੁਣਾਇਆ ਤੇ ਆਏ ਸਾਰੇ ਅਦੀਬਾਂ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਡੈਮ ਸਮੇਂ ਸਿਰ ਖਾਲੀ ਨਾ ਹੋਣ 'ਤੇ ਪੰਜਾਬ 'ਚ ਹੜ੍ਹਾਂ ਦਾ ਸੰਭਾਵਿਤ ਖਤਰਾ ਵਧੇਗਾ-ਲਲਤੋਂ ਅਗਲੀ ਖ਼ਬਰ ਆਮ ਆਦਮੀ ਪਾਰਟੀ ਮਹਿਲਾਵਾਂ ਨੂੰ ਮਾਣ-ਸਤਿਕਾਰ ਦੇਣ 'ਚ ਅੱਗੇ-ਜ਼ਿਲ੍ਹਾ ਪ੍ਰਧਾਨ ਗਰੇਵਾਲ
Ad Position 24