14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਦਰਿਆ ਸਤਲੁਜ ਨੇੜੇ ਕਿਸਾਨਾਂ ਤੇ ਸਰਕਾਰੀ ਮਹਿਕਮਿਆਂ ਦੀਆਂ ਜ਼ਮੀਨਾਂ 'ਚੋਂ ਹੋ ਰਹੀ ਨਾਜਾਇਜ਼ ਮਾਈਨਿੰਗ ਨੂੰ ਸਰਕਾਰ ਵਲੋਂ ਕੀਤਾ ਜਾ ਰਿਹਾ ਨਜ਼ਰਅੰਦਾਜ਼-ਕੋਟਉਮਰਾ

Ad Position 21
No active advertisement
ਅਜੀਤ ਡੈਸਕ 14-06-2026
ਜਗਰਾਉਂ, 13 ਜੂਨ (ਸ਼ਮਸ਼ੇਰ ਸਿੰਘ ਗਾਲਿਬ)-ਦਰਿਆ ਸਤਲੁਜ ਵਿਚ ਪਿਛਲੇ ਸਾਲ ਆਏ ਭਿਆਨਕ ਹੜ੍ਹ ਕਾਰਨ ਦਰਿਆ ਬੁਰਦ ਹੋਈਆਂ ਕਿਸਾਨਾਂ ਅਤੇ ਸਰਕਾਰੀ ਮਹਿਕਮਿਆਂ ਦੀਆਂ ਜ਼ਮੀਨਾਂ 'ਚੋਂ ਰੇਤ ਮਾਫੀਏ ਵਲੋਂ ਵੱਡੇ ਪੱਧਰ 'ਤੇ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ | ਇਸ ਦੇ ਨਾਲ ਜਲੰਧਰ ਜ਼ਿਲ੍ਹੇ ਦੀ ਆੜ ਵਿਚ ਜ਼ਿਲ੍ਹਾ ਲੁਧਿਆਣੇ ਵਿਚ ਪੈਂਦੀਆਂ ਜ਼ਮੀਨਾਂ 'ਚੋਂ ਰੋਜ਼ ਕਰੋੜਾਂ ਦੀ ਮਾਈਨਿੰਗ ਕੀਤੀ ਜਾ ਰਹੀ ਹੈ ਪਰ ਹੈਰਾਨੀ ਇਸ ਗੱਲ ਦੀ ਹੈ ਕਿ ਏਨੇ ਵੱਡੇ ਪੱਧਰ 'ਤੇ ਹੋ ਰਹੀ ਮਾਈਨਿੰਗ ਨੂੰ ਸਰਕਾਰ ਵਲੋਂ ਅੱਖੋਂ ਪਰੋਖੇ ਕੀਤਾ ਜਾ ਰਿਹਾ | ਇਹ ਪ੍ਰਗਟਾਵਾ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਕੋਟਉਮਰਾ ਨੇ ਕਰਦਿਆਂ ਕਿਹਾ ਕਿ ਆਮ ਵਿਅਕਤੀ ਜੇਕਰ ਕੋਈ ਟਰਾਲੀ ਜਾਂ ਰੇਹੜਾ ਰੇਤ ਦਾ ਲਿਆਉਂਦਾ ਤਾਂ ਉਸ ਦੇ 'ਤੇ ਪਰਚਾ ਦਰਜ ਕੀਤਾ ਜਾਂਦਾ ਪਰ ਓਵਰਲੋਡ ਟਰੱਕਾਂ, ਟਰਾਲੀਆਂ 'ਤੇ ਕੋਈ ਕਾਰਵਾਈ ਨਹੀਂ ਹੁੰਦੀ | ਉਨ੍ਹਾਂ ਕਿਹਾ ਕਿ ਦਰਿਆ ਸਤਲੁਜ ਦੇ ਕੰਢੇ 'ਤੇ ਵਸੇ ਹਲਕਾ ਦਾਖਾ ਦੇ ਸਾਰੇ ਪਿੰਡਾਂ ਦੇ ਵਿਚੋਂ ਹੀ ਰੇਤ ਮਾਫੀਏ ਵਲੋਂ ਇਹ ਲੁੱਟ ਜਾਰੀ ਹੈ, ਦਰਿਆ ਦੇ ਨਾਲ ਲੱਗਦੇ ਪਿੰਡਾਂ ਦੇ ਕਿਸਾਨਾਂ ਵਿਚ ਇਸ ਗੱਲ ਦਾ ਡਰ ਪੈਦਾ ਹੋ ਗਿਆ ਕਿ ਅਜਿਹੀ ਡੂੰਘੀ ਤੇ ਭਿਆਨਕ ਮਾਈਨਿੰਗ ਦੇ ਨਾਲ ਬੰਨ੍ਹ ਆਉਣ ਵਾਲੇ ਮੌਨਸੂਨ ਦੇ ਸਮੇਂ ਦੌਰਾਨ ਕਈ ਥਾਵਾਂ ਤੋਂ ਟੁੱਟ ਸਕਦੇ ਹਨ ਅਤੇ ਉਨ੍ਹਾਂ ਦੀਆਂ ਫ਼ਸਲਾਂ ਦਾ ਵੱਡਾ ਨੁਕਸਾਨ ਹੋ ਸਕਦਾ ਹੈ | ਬਲਰਾਜ ਸਿੰਘ ਕੋਟਉਮਰਾ ਨੇ ਕਿਹਾ ਕਿ ਕੋਟਉਮਰਾ ਦੀ 197 ਏਕੜ ਅਤੇ ਗੋਰਸੀਆਂ ਖਾਨ ਮੁਹੰਮਦ ਦੀ 348 ਏਕੜ ਮਹਿਕਮਾ ਜੰਗਲਾਤ ਅਤੇ ਸੈਂਟਰ ਦੀਆਂ ਜ਼ਮੀਨਾਂ ਰੇਤ ਮਾਫੀਆ ਲਈ ਸੋਨੇ ਦਾ ਆਂਡਾ ਦੇਣ ਵਾਲੀ ਮੁਰਗੀ ਬਣੀਆਂ ਹੋਈਆਂ ਹਨ, ਜ਼ਮੀਨਾਂ 'ਚੋਂ ਬੇਡਰ ਹੋ ਕੇ ਧੱਕੇ ਨਾਲ ਰੇਤ ਚੁੱਕੀ ਜਾ ਰਹੀ ਹੈ ਤੇ ਸੁਣਵਾਈ ਕਿਤੇ ਵੀ ਨਹੀਂ ਹੋ ਰਹੀ | ਸਰਕਾਰੀ ਮਹਿਕਮੇ ਵੀ ਆਪਣੀਆਂ ਜ਼ਮੀਨਾਂ ਬਚਾਉਣ ਤੋਂ ਅਸਮਰੱਥ ਜਾਪਦੇ ਹਨ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਤੁਰੰਤ ਕਾਰਵਾਈ ਕਰਕੇ ਨਾਜਾਇਜ਼ ਮਾਈਨਿੰਗ ਬੰਦ ਕਰਵਾਈ ਜਾਵੇ |
Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਡੱਲਾ ਨੇ ਪਿੰਡ ਆਲੀਵਾਲ 'ਚ ਹਲਕਾ ਇੰਚਾਰਜ ਦਿਓਲ ਵਲੋਂ ਗਲੀਆਂ ਬਣਾਉਣ ਦੀ ਕੀਤੀ ਸ਼ਲਾਘਾ ਅਗਲੀ ਖ਼ਬਰ ਪਿੰਡ ਭੁਮਾਲ ਵਿਖੇ 'ਮੇਰੀ ਰਸੋਈ ਯੋਜਨਾ' ਤਹਿਤ ਪਰਮਿੰਦਰ ਸਿੰਘ ਸਿੱਧੂ ਨੇ ਲੋੜਵੰਦਾਂ ਨੂੰ ਰਾਸ਼ਨ ਕਿੱਟਾਂ ਵੰਡੀਆਂ
Ad Position 24