ਕੌਮਾਂਤਰੀ ਯੋਗ ਦਿਵਸ ਮੌਕੇ ਹਾਈਟੈੱਕ ਖੇਡ ਗਰਾਊਂਡ ਦਾਖਾ ’ਚ ਯੋਗਾ ਅਭਿਆਸ ਕੈਂਪ ਲਗਾਇਆ
ਬਿਮਾਰੀਆਂ ਤੋਂ ਮੁਕਤ ਹੋਣ ਦਾ ਰਾਹ ਹੈ ਯੋਗਾ- ਅਨਿਲ ਸੇਠੀ
ਮੁੱਲਾਂਪੁਰ-ਦਾਖਾ, 21 ਜੂਨ (ਨਿਰਮਲ ਸਿੰਘ ਧਾਲੀਵਾਲ)- ਕੌਮਾਂਤਰੀ ਯੋਗ ਦਿਵਸ ਨੂੰ ਸਮਰਪਿਤ ਹਾਈਟੈੱਕ ਖੇਡ ਗਰਾਊਂਡ-ਕਮ ਪਾਰਕ ਦਾਖਾ ਵਿਖੇ ਪਤੰਜ਼ਲੀ ਯੋਗ ਸੇਵਾ ਸੰਮਤੀ ਵਲੋਂ ਯੋਗ ਗੁਰੂ ਅਨਿਲ ਸੇਠੀ ਦੀ ਅਗਵਾਈ ਹੇਠ ਯੋਗਾ ਅਭਿਆਸ ਕੈਂਪ ਲਗਾਇਆ ਗਿਆ। ਦਰਜਨ ਤੋਂ ਵਧੇਰੇ ਪ੍ਰਕਿਰਿਆਵਾਂ ਕਰਵਾਉਣ ਉਪਰੰਤ ਅਨਿਲ ਸੇਠੀ ਦੱਸਿਆ ਕਿ ਅੱਜ ਦੀ ਭੱਜ-ਦੌੜ ਵਾਲੀ ਜ਼ਿੰਦਗੀ ਵਿਚ ਯੋਗ ਅਹਿਮ ਅਤੇ ਕਾਰਗਰ ਸਾਬਿਤ ਹੁੰਦਾ ਹੈ, ਯੋਗ ਸਾਧਨਾ ਰਾਹੀਂ ਮਨੁੱਖ ਅੰਦਰ ਰੋਗਾਂ ਨਾਲ ਲੜਨ ਅਤੇ ਦੀ ਸ਼ਕਤੀ ਕਈ ਗੁਣਾਂ ਵਧ ਜਾਂਦੀ ਹੈ, ਅਜਿਹੇ ਵਿਚ ਯੋਗ ਹਰ ਇਨਸਾਨ ਲਈ ਹੋਰ ਵੀ ਫਾਇਦੇਮੰਦ ਸਾਬਿਤ ਹੋ ਸਕਦਾ ਹੈ। ਯੋਗ ਗੁਰੂ ਸੇਠੀ ਦੱਸਿਆ ਕਿ ਸਵੇਰ ਸਮੇਂ ਹਰ ਵਿਅਕਤੀ ਨੂੰ ਸਰੀਰ ਦੀ ਤੰਦਰੁਸਤੀ ਲਈ 20-25 ਮਿੰਟ ਯੋਗ ਜ਼ਰੂਰ ਕਰਨਾ ਚਾਹੀਦਾ ਹੈ। ਯੋਗ ਅਭਿਆਸ ਨਾਲ ਦਿਲ ਦੀਆਂ ਬਿਮਾਰੀਆਂ, ਗਠੀਆ, ਸ਼ੂਗਰ, ਕੌਲੈਸਟਰੋਲ ਸਮੇਤ ਇਕ ਦਰਜਨ ਬਿਮਾਰੀਆਂ ਤੋਂ ਮੁਕਤ ਹੋਇਆ ਜਾ ਸਕਦਾ ਹੈ, ਯੋਗਾ ਸਿਹਤ ਤੰਦਰੁਸਤੀ ਦੇ ਨਾਲ ਧਿਆਨ ਕੇਂਦਰਿਤ ਰੱਖਣ ਲਈ ਵੀ ਸਹਾਈ ਹੁੰਦਾ ਹੈ, ਯੋਗ ਕਿਸੇ ਵੀ ਉਮਰ ਵਿਚ ਕੀਤਾ ਜਾ ਸਕਦਾ। ਯੋਗ ਕੈਂਪ ਸਮੇਂ ਉਚੇਚਾ ਪਹੁੰਚੇ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਵਲੋਂ ਯੋਗ ਗੁਰੂ ਅਨਿਲ ਸੇਠੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜੇਕਰ ਅਸੀਂ ਰੋਜ਼ਾਨਾ ਯੋਗ ਅਤੇ ਸੈਰ ਦ੍ਰਿੜ ਇਰਾਦੇ ਨਾਲ ਸ਼ੁਰੂ ਕਰ ਦੇਈਏ ਤਾਂ ਨਿੱਤ ਦੀਆਂ ਬਿਮਾਰੀਆਂ, ਤਨਾਅ ਤੋਂ ਬਚਿਆ ਜਾ ਸਕਦਾ ਹੈ। ਇਸ ਸਮੇਂ ਨਗਰ ਕੌਸ਼ਲ ਮੁੱਲਾਂਪੁਰ ਦਾਖਾ ਸਾਬਕਾ ਪ੍ਰਧਾਨ ਤੇਲੂ ਰਾਮ ਬਾਂਸਲ, ਗੁਲਸ਼ਨ ਲੁਥਰਾ, ਬਲਦੇਵ ਕ੍ਰਿਸਨ ਅਰੋੜਾ, ਕੇ.ਸਾਧੂ, ਹਰਜੀਤ ਸਿੰਘ, ਮਦਨ ਕੁਮਾਰ, ਆੜ੍ਹਤੀ ਸਹਿਦੇਵ ਗੋਇਲ, ਰੁਪਾਲੀ ਜੈਨ, ਗੁਰਸਰਨ ਕੌਰ, ਅੰਜਲੀ, ਨਵਦੀਪ ਕੌਰ, ਗੁਜਣ ਰਾਣੀ, ਹੋਰ ਮੌਜੂਦ ਸਨ।
ਤਹਿਸੀਲ ਕੰਪਲੈਕਸ ਜਗਰਾਉਂ ਵਿਖੇ
ਜਗਰਾਉਂ, (ਸ਼ਮਸ਼ੇਰ ਸਿੰਘ ਗਾਲਿਬ)-ਅੱਜ ਜਗਰਾਉਂ ਤਹਿਸੀਲ ਕੰਪਲੈਕਸ ਵਿਖੇ ਕੌਮਾਂਤਰੀ ਯੋਗ ਦਿਵਸ ਮਾਣਯੋਗ ਜੱਜ ਸ੍ਰੀਮਤੀ ਸਾਕਸ਼ੀ ਚੌਧਰੀ ਦੀ ਅਗਵਾਈ ਹੇਠ ਮਨਾਇਆ ਗਿਆ । ਇਸ ਮੌਕੇ ਪਤੰਜਲੀ ਦੀ ਦਿਵਿਆ ਯੋਗਸ਼ਾਲਾ ਦੇ ਮੁੱਖ ਯੋਗਾ ਟਰੇਨਰ ਸ਼ਸ਼ੀ ਭੂਸ਼ਣ ਜੈਨ ਨੇ ਆਪਣੀਆਂ ਮਾਹਿਰ ਸਹਾਇਕ ਯੋਗਾ ਟਰੇਨਰ ਰਾਧਿਕਾ ਗੋਇਲ, ਮੀਨੂ ਵਰਮਾ, ਸ਼ੈਲੀ ਗੁਪਤਾ ਅਤੇ ਕੈਪਟਨ ਨਰੇਸ਼ ਵਰਮਾ ਦੁਆਰਾ ਤਹਿਸੀਲ ਕੰਪਲੈਕਸ ਵਿਚ ਹਾਜ਼ਰ ਜੱਜ ਸਾਹਿਬਾਨਾਂ ਅਤੇ ਵਕੀਲਾਂ ਨੂੰ ਯੋਗਿਕ ਜੌਗਿੰਗ, ਪ੍ਰਾਣਾਯਾਮ ਅਤੇ ਯੋਗਾ ਦੇ ਵੱਖ ਵੱਖ ਆਸਣ ਕਰਵਾਏ । ਇਸ ਸਮੇਂ ਟਰੇਨਰਾਂ ਨੇ ਕਿਹਾ ਕਿ ਯੋਗ ਭਜਾਏ ਰੋਗ ਤਹਿਤ ਸਾਨੂੰ ਸਭ ਨੂੰ ਆਪਣੀ ਸਿਹਤ ਦਾ ਖਿਆਲ ਰੱਖਣਾ ਚਾਹੀਦਾ ਹੈ । ਤੰਦਰੁਸਤੀ ਲਈ ਕਸਰਤ ਸਿਹਤ ਲਈ ਜ਼ਰੂਰੀ ਹੈ।| ਇਸ ਪ੍ਰੋਗਰਾਮ ਦੇ ਦੌਰਾਨ ਸਿੱਧਾਰਥ ਨਾਇਬ ਨਾਜ਼ਰ, ਜ਼ੁਡੀਸ਼ੀਅਲ ਮਹਿਕਮੇ ਦਾ ਸਾਰਾ ਸਟਾਫ਼, ਐਡਵੋਕੇਟ ਨਵੀਨ ਗੁਪਤਾ, ਐਡਵੋਕੇਟ ਰੁਪਿੰਦਰ ਸਿੰਘ ਸਰਾਂ, ਐਡਵੋਕੇਟ ਵਰਿੰਦਰਪਾਲ ਕੌਰ ਸੰਧੂ, ਵਿਵੇਕ ਗੁਪਤਾ, ਅੰਕੁਰ ਗੋਇਲ, ਮੈਡਮ ਕੰਚਨ ਗੁਪਤਾ ਆਦਿ ਹਾਜ਼ਰ ਸਨ। ਇਸ ਮੌਕੇ ਕੈਪਟਨ ਨਰੇਸ਼ ਵਰਮਾ ਨੇ ਸਾਰੇ ਜੱਜ ਸਹਿਬਾਨਾਂ ਆਏ ਯੋਗਾ ਟਰੇਨਰਾਂ ਦਾ ਇਥੇ ਪਹੁੰਚਣ ‘ਤੇ ਧੰਨਵਾਦ ਕੀਤਾ ।
ਡੀ.ਏ.ਵੀ. ਕਾਲਜ ਜਗਰਾਉਂ ਵਿਖੇ
ਜਗਰਾਉਂ, (ਸ਼ਮਸ਼ੇਰ ਸਿੰਘ ਗਾਲਿਬ, ਵਿਨੋਦ ਕੁਮਾਰ)-ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਅੱਜ ਡੀ.ਏ.ਵੀ ਕਾਲਜ ਜਗਰਾਉਂ ਵਿਖੇ ਪਿ੍ੰਸੀਪਲ ਡਾਕਟਰ ਅਨੂਜ ਸ਼ਰਮਾ, ਪ੍ਰਧਾਨ ਡਾ. ਰਾਜਿੰਦਰ ਸ਼ਰਮਾ ਅਤੇ ਪਿ੍ੰਸੀਪਲ ਚਰਨਜੀਤ ਸਿੰਘ ਭੰਡਾਰੀ ਦੀ ਅਗਵਾਈ ਹੇਠ ਕਰਵਾਇਆ ਗਿਆ । ਇਸ ਮੌਕੇ ਪਤੰਜਲੀ ਦੀ ਦਿਵਿਆ ਯੋਗਸ਼ਾਲਾ ਦੇ ਮੁੱਖ ਯੋਗਾ ਟਰੇਨਰ ਸ਼ਸ਼ੀ ਭੂਸ਼ਣ ਜੈਨ, ਸਹਾਇਕ ਯੋਗਾਂ ਟਰੇਨਰ ਰਾਧਿਕਾ ਗੋਇਲ, ਸ਼ੈਲੀ ਗੁਪਤਾ, ਮੀਨੂ ਵਰਮਾ ਅਤੇ ਨਰੇਸ਼ ਵਰਮਾ ਨੇ ਇਥੇ ਪਹੁੰਚੇ ਵੱਡੀ ਤਦਾਦ ਵਿਚ ਲੋਕਾਂ ਨੂੰ ਯੋਗ ਆਸਣ ਕਰਵਾਉਂਦੇ ਹੋਏ ਕਿਹਾ ਕਿ ਯੋਗ ਕਰਕੇ ਕਿਵੇਂ ਨਿਰੋਗ ਰਿਹਾ ਜਾ ਸਕਦਾ ਹੈ । ਇਸ ਮੌਕੇ ਸ਼ਸ਼ੀ ਭੂਸ਼ਣ ਜੈਨ ਨੇ ਕਿਹਾ ਕਿ ਜੇਕਰ ਅਸੀਂ ਅੱਧਾ ਘੰਟਾ ਵੀ ਯੋਗ ਕਰਦੇ ਹਾਂ ਤਾਂ ਸਰੀਰ ਨੂੰ ਅਸੀਂ ਰਿਸਟ ਪੁਸਟ ਰੱਖ ਕੇ ਬਿਮਾਰੀਆਂ ਅਤੇ ਤਣਾਅ ਤੋਂ ਬਚ ਸਕਦੇ ਹਾਂ । ਆਏ ਯੋਗਾ ਟਰੇਨਰਾਂ ਨੇ ਇਹ ਵੀ ਕਿਹਾ ਕਿ ਸਰੀਰਕ ਕਸਰਤ ਹਰ ਵਿਅਕਤੀ ਲਈ ਜ਼ਰੂਰੀ ਹੈ । ਹਰ ਵਿਅਕਤੀ ਆਪਣੀ ਚੰਗੀ ਸਿਹਤ ਲਈ ਯੋਗਾ ਜਾਂ ਸਰੀਰਕ ਕਸਰਤ ਕਰੇ । ਉਨ੍ਹਾਂ ਕਿਹਾ ਕਿ ਹੁਣ ਤਣਾਅ ਭਰੇ ਮਾਹੌਲ ਅਤੇ ਬਿਮਾਰੀਆਂ ਤੋਂ ਬਚਣ ਲਈ ਸਾਨੂੰ ਆਪਣੇ ਆਪ ਨੂੰ ਥੋੜਾ ਸਮਾਂ ਦੇਣਾ ਚਾਹੀਦਾ ਹੈ । ਇਸ ਯੋਗਾ ਕੈਂਪ ਦੌਰਾਨ ਮਹਾਪ੍ਰਗਿਆ ਸਕੂਲ ਅਤੇ ਡੀ.ਏ.ਵੀ ਕਾਲਜ ਦੇ ਐੱਨ.ਸੀ.ਸੀ ਦੇ ਵੱਡੀ ਗਿਣਤੀ ਵਿਚ ਬੱਚਿਆਂ ਨੇ ਹਿੱਸਾ ਲਿਆ । ਇਸ ਮੌਕੇ ਕਾਲਜ ਪਿ੍ੰਸੀਪਲ ਅਨੁਜ ਸ਼ਰਮਾ ਨੇ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ । ਇਸ ਸਮੇਂ ਸਟੇਜ਼ ਦੀ ਕਾਰਵਾਈ ਕੈਪਟਨ ਨਰੇਸ਼ ਵਰਮਾ ਦੁਆਰਾ ਕੀਤੀ ਗਈ । ਇਸ ਮੌਕੇ ਕੌਂਸਲਰ ਸਤੀਸ਼ ਕੁਮਾਰ ਪੱਪੂ, ਕੌਂਸਲਰ ਕਿ੍ਸ਼ਨ ਕੁਮਾਰ ਇੰਦੌਰ, ਕੌਂਸਲਰ ਸ਼ੈਂਟੀ ਚੋਪੜਾ, ਪ੍ਰਕਿਸ਼ਾ ਵਹਿਣੀ, ਸੀਮਾ ਗਰਗ, ਦਿਵਿਆ ਯੋਗਸ਼ਾਲਾ, ਪਰਦੀਪ ਪਾਲ, ਸੋਨੀ ਮੱਕੜ, ਅਜੀਤ ਸਿੰਘ ਅਖਾੜਾ, ਡਾਕਟਰ ਮਦਨ ਮਿੱਤਲ, ਮੁਕੇਸ਼ ਮਲਹੋਤਰਾ, ਜਿੰਦਰ ਪਾਲ ਧੀਮਾਨ, ਪ੍ਰੇਮ ਚੰਦ ਗਰਗ ਪੈਟਰਨ, ਕਮਾਂਡੈਂਟ ਪਰਮੋਦ ਵਾਸੁਦੇਵ, ਜਗਦੀਸ਼ ਸਪਰਾ, ਅਨੁਵਰਤ ਸਮਿਤੀ, ਰਾਜਪਾਲ ਜੈਨ, ਆਸ਼ਾ ਸਹਿਗਲ, ਮੋਨਿਕਾ ਗੁਪਤਾ, ਰੁਚੀ ਗੁਪਤਾ, ਚਾਰੁ ਗੁਪਤਾ, ਨਵਦੀਪ ਕੌਰ, ਹਰਦੀਪ ਕੌਰ, ਮਾਸਟਰ ਗੁਰਦੀਪ ਸਿੰਘ, ਰੇਖਾ ਗਰਗ, ਲੇਖ ਰਾਜ, ਮੈਡਮ ਰਾਜ ਜੈਨ, ਰਮੇਸ਼ ਜੈਨ, ਸੁਸ਼ੀਲਾ ਜੈਨ, ਅਨਿਲ ਗੁਪਤਾ, ਮੈਡਮ ਸੁਸ਼ਮਾ ਅਰੋੜਾ, ਕੰਚਨ ਜੈਨ, ਸੁਖਦੇਵ ਰਾਜ ਜੈਨ, ਵਨੀਤ ਦੁਆ, ਜੋਗਿੰਦਰ ਪਾਲ, ਪਰਮੋਦ ਸ਼ਰਮਾ, ਜੋਗਿੰਦਰ ਪਾਲ ਮਲਹੋਤਰਾ, ਗੁਰਚਰਨ ਸਿੰਘ, ਰਜਨੀ ਬੇਰੀ, ਸ਼ਿਖਾ ਕੋਹਲੀ, ਵਿਰਾਟ ਸਰੂਪ, ਸਾਹਿਲ ਬੇਰੀ ਆਦਿ ਹਾਜ਼ਰ ਸਨ ।
ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ
ਅਜੀਤ ਡੈਸਕ
22-06-2026