08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਸ਼੍ਰੋਮਣੀ ਅਕਾਲੀ ਦਲ ਸਰਕਲ ਗਾਲਿਬ ਦੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਦੇ ਕੇ ਕੀਤਾ ਸਨਮਾਨਿਤ

Ad Position 21
No active advertisement
ਅਜੀਤ ਡੈਸਕ 25-06-2026

 
ਜਗਰਾਉਂ, 24 ਜੂਨ (ਹਰਵਿੰਦਰ ਸਿੰਘ ਖ਼ਾਲਸਾ) ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਜਗਰਾਉਂ ਵਿਖੇ ਸ਼ਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ, ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਐਸ.ਆਰ. ਕਲੇਰ ਦੀ ਅਗਵਾਈ ਹੇਠ ਸਰਕਲ ਗਾਲਿਬ ਦੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜੈਪਾਲ ਸਿੰਘ ਖੈਲਾ ਸ਼ੇਰਪੁਰ ਕਲਾਂ ਨੂੰ ਯੂਥ ਵਿੰਗ ਪ੍ਰਧਾਨ, ਬੇਨਜੀਰ ਬੀਨਾ ਗਾਲਿਬ ਕਲਾਂ ਨੂੰ ਇਸਤਰੀ ਵਿੰਗ ਪ੍ਰਧਾਨ, ਕੁਲਵਿੰਦਰ ਸਿੰਘ ਅਮਰਗੜ੍ਹ ਕਲੇਰ ਨੂੰ ਆਈ.ਟੀ. ਵਿੰਗ ਪ੍ਰਧਾਨ ਅਤੇ ਰੇਸ਼ਮ ਸਿੰਘ ਗਾਲਿਬ ਖੁਰਦ ਨੂੰ ਐਸ.ਸੀ. ਵਿੰਗ ਸਰਕਲ ਪ੍ਰਧਾਨ ਵਜੋਂ ਨਿਯੁਕਤੀ ਪੱਤਰ ਭੇਂਟ ਕੀਤੇ। ਇਸ ਮੌਕੇ ਐਸ.ਆਰ. ਕਲੇਰ ਨੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪਾਰਟੀ ਵਲੋਂ ਦਿੱਤੀਆਂ ਜ਼ਿੰਮੇਵਾਰੀਆਂ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਂਦੇ ਹੋਏ ਪਾਰਟੀ ਨੂੰ ਜ਼ਮੀਨੀ ਪੱਧਰ ‘ਤੇ ਹੋਰ ਮਜ਼ਬੂਤ ਕੀਤਾ ਜਾਵੇ। ਇਸ ਮੌਕੇ ਐੱਸ.ਜੀ.ਪੀ.ਸੀ. ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ, ਸਰਕਲ ਪ੍ਰਧਾਨ ਮਨਦੀਪ ਸਿੰਘ ਗਾਲਿਬ, ਦਵਿੰਦਰ ਸਿੰਘ ਖੈਲਾ ਸ਼ੇਰਪੁਰ ਕਲਾਂ ਅਤੇ ਸਰਬਜੀਤ ਸਿੰਘ ਸ਼ੇਰਪੁਰ ਕਲਾਂ, ਗੁਰਦੀਪ ਸਿੰਘ ਗਾਲਿਬ ਖੁਰਦ, ਹਰਦੀਪ ਸਿੰਘ ਵਿੱਕੀ ਗਾਲਿਬ ਕਲਾ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ -ਮਾਮਲਾ ਛੱਪੜ ਦੀ ਮਿੱਟੀ ਤੇ ਰੁੱਖਾਂ ਦੀ ਨਾਜਾਇਜ਼ ਕਟਾਈ ਦਾ-<br> ਬੁਰਜ਼ ਕੁਲਾਰਾਂ ਦੇ ਸਰਪੰਚ ਖ਼ਿਲਾਫ਼ ਲੋਕਾਂ ਨੇ ਬੀ.ਡੀ.ਪ... ਅਗਲੀ ਖ਼ਬਰ ਸ਼ਹੀਦ ਬਾਬਾ ਹਾਕਮ ਸਿੰਘ ਦੀ ਬਰਸੀ ਨੂੰ ਸਮਰਪਿਤ 5 ਰੋਜ਼ਾ ਧਾਰਮਿਕ ਸਮਾਗਮ ਦੇਹੜਕਾ ’ਚ ਹੋਏ ਆਰੰਭ
Ad Position 24