07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਭੂੰਦੜੀ ’ਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਂਅ ਵਾਲਾ ਨੀਂਹ ਪੱਥਰ ਰੁਲ ਰਿਹੈ ਨਾਲੀ ’ਤੇ

ਭੂੰਦੜੀ, 7 ਅਗਸਤ (ਕੁਲਦੀਪ ਸਿੰਘ ਮਾਨ)- ਦਾਖਾ ਹਲਕੇ ਦੇ ਪਿੰਡ ਭੂੰਦੜੀ ਵਿਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਉਸ ਸਮੇਂ ਦੇ ਹਲਕਾ ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂ ਦੇ ਨਾਂਅ ਵਾਲਾ ਨੀਂਹ ਪੱਥਰ ਅੱਜ ਕੱਲ੍ਹ ਬੇਹੱਦ ਮਾੜੀ ਹਾਲਤ ਵਿਚ ਇਕ ਨਾਲੀ ਉੱਪਰ ਰੁਲਦਾ ਨਜ਼ਰ ਆ ਰਿਹਾ ਹੈ। ਇਸ ਦ੍ਰਿਸ਼ ਨੇ ਸਥਾਨਕ ਲੋਕਾਂ ਵਿਚ ਚਰਚਾ ਛੇੜ ਦਿੱਤੀ ਹੈ ਅਤੇ ਉਹ ਇਸ ਨੂੰ ਸਰਕਾਰੀ ਯਾਦਗਾਰਾਂ ਦੀ ਅਣਦੇਖੀ ਕਰਾਰ ਦੇ ਰਹੇ ਹਨ।

Ad Position 21
No active advertisement
ਸਥਾਨਕ ਕਸਬਾ ਭੂੰਦੜੀ ਵਿਖੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਕੈਪਟਨ ਸੰਦੀਪ ਸਿੰਘ ਸੰਧੂ ਦੇ ਨਾਂਅ ਵਾਲਾ ਨੀਂਹ ਪੱਥਰ, ਜੋ ਇਸ ਵੇਲੇ ਨਾਲੀ ਉੱਪਰ ਪਿਆ ਹੋਇਆ ਹੈ। ਤਸਵੀਰ: ਕੁਲਦੀਪ ਸਿੰਘ ਮਾਨ 08-08-2026
ਭੂੰਦੜੀ, 7 ਅਗਸਤ (ਕੁਲਦੀਪ ਸਿੰਘ ਮਾਨ)- ਦਾਖਾ ਹਲਕੇ ਦੇ ਪਿੰਡ ਭੂੰਦੜੀ ਵਿਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਉਸ ਸਮੇਂ ਦੇ ਹਲਕਾ ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂ ਦੇ ਨਾਂਅ ਵਾਲਾ ਨੀਂਹ ਪੱਥਰ ਅੱਜ ਕੱਲ੍ਹ ਬੇਹੱਦ ਮਾੜੀ ਹਾਲਤ ਵਿਚ ਇਕ ਨਾਲੀ ਉੱਪਰ ਰੁਲਦਾ ਨਜ਼ਰ ਆ ਰਿਹਾ ਹੈ। ਇਸ ਦ੍ਰਿਸ਼ ਨੇ ਸਥਾਨਕ ਲੋਕਾਂ ਵਿਚ ਚਰਚਾ ਛੇੜ ਦਿੱਤੀ ਹੈ ਅਤੇ ਉਹ ਇਸ ਨੂੰ ਸਰਕਾਰੀ ਯਾਦਗਾਰਾਂ ਦੀ ਅਣਦੇਖੀ ਕਰਾਰ ਦੇ ਰਹੇ ਹਨ। ਜਾਣਕਾਰੀ ਅਨੁਸਾਰ ਇਹ ਨੀਂਹ ਪੱਥਰ 27 ਦਸੰਬਰ 2021 ਨੂੰ ਉਸ ਵੇਲੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਚੌਕੀਮਾਨ, ਸਵੱਦੀ ਕਲਾਂ ਅਤੇ ਭੂੰਦੜੀ ਤੱਕ ਸੜਕ ਦੇ ਨਿਰਮਾਣ ਅਤੇ ਹੋਰ ਵਿਕਾਸ ਕਾਰਜਾਂ ਦੇ ਉਦਘਾਟਨ ਮੌਕੇ ਰੱਖਿਆ ਗਿਆ ਸੀ। ਉਸ ਸਮੇਂ ਸਮਾਗਮ ਵਿਚ ਬਲਾਕ ਸੰਮਤੀ ਮੁੱਲਾਂਪੁਰ ਦੇ ਚੇਅਰਮੈਨ ਮਨਜੀਤ ਸਿੰਘ ਭਰੋਵਾਲ ਅਤੇ ਮਾਰਕੀਟ ਕਮੇਟੀ ਸਿੱਧਵਾਂ ਦੇ ਚੇਅਰਮੈਨ ਠੇਕੇਦਾਰ ਸੁਰਿੰਦਰ ਸਿੰਘ ਵੀ ਮੌਜੂਦ ਸਨ ਅਤੇ ਉਨ੍ਹਾਂ ਦੇ ਨਾਂ ਵੀ ਨੀਂਹ ਪੱਥਰ ’ਤੇ ਦਰਜ ਹਨ। ਅੱਜ ਇਹ ਨੀਂਹ ਪੱਥਰ ਧੂੜ-ਮਿੱਟੀ ਨਾਲ ਲੱਥਪੱਥ ਹਾਲਤ ਵਿਚ ਨਾਲੀ ਉੱਪਰ ਪਿਆ ਹੋਇਆ ਹੈ, ਜਿਸ ਨੂੰ ਦੇਖ ਕੇ ਲੋਕ ਸਵਾਲ ਕਰ ਰਹੇ ਹਨ ਕਿ ਆਖ਼ਰ ਇਕ ਸਰਕਾਰੀ ਵਿਕਾਸ ਕਾਰਜ ਦੀ ਯਾਦਗਾਰ ਨਾਲ ਇਹੋ ਜਿਹਾ ਸਲੂਕ ਕਿਉਂ ਕੀਤਾ ਗਿਆ। ਲੋਕਾਂ ਦਾ ਕਹਿਣਾ ਹੈ ਕਿ ਸਰਕਾਰਾਂ ਬਦਲਦੀਆਂ ਰਹਿੰਦੀਆਂ ਹਨ, ਪਰ ਵਿਕਾਸ ਕਾਰਜਾਂ ਨਾਲ ਜੁੜੇ ਨੀਂਹ ਪੱਥਰ ਅਤੇ ਸਰਕਾਰੀ ਰਿਕਾਰਡ ਕਿਸੇ ਇੱਕ ਪਾਰਟੀ ਦੇ ਨਹੀਂ, ਸਗੋਂ ਜਨਤਾ ਦੀ ਸੰਪਤੀ ਹੁੰਦੇ ਹਨ, ਜਿਨ੍ਹਾਂ ਦੀ ਸੰਭਾਲ ਹੋਣੀ ਚਾਹੀਦੀ ਹੈ। ਪਿੰਡ ਵਾਸੀਆਂ ਅਤੇ ਇਲਾਕਾ ਨਿਵਾਸੀਆਂ ਨੇ ਪ੍ਰਸ਼ਾਸਨ ਅਤੇ ਸਬੰਧਤ ਵਿਭਾਗਾਂ ਤੋਂ ਮੰਗ ਕੀਤੀ ਹੈ ਕਿ ਇਸ ਨੀਂਹ ਪੱਥਰ ਨੂੰ ਤੁਰੰਤ ਚੁੱਕ ਕੇ ਕਿਸੇ ਉਚਿਤ ਅਤੇ ਸਨਮਾਨਯੋਗ ਥਾਂ ’ਤੇ ਸਥਾਪਤ ਕੀਤਾ ਜਾਵੇ ਤਾਂ ਜੋ ਵਿਕਾਸ ਕਾਰਜਾਂ ਦੀਆਂ ਯਾਦਾਂ ਅਤੇ ਸਰਕਾਰੀ ਸੰਪਤੀ ਦੀ ਮਰਿਯਾਦਾ ਕਾਇਮ ਰਹੇ।
Ad Position 22
No active advertisement
ਪਿਛਲੀ ਖ਼ਬਰ ਸਾਬਕਾ ਸਰਪੰਚ ਉਜਾਗਰ ਸਿੰਘ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਵਲੀਪੁਰ ਕਲਾਂ ’ਚ ਸਟੇਸ਼ਨਰੀ ਤੇ ਹੋਰ ਸਮੱਗਰੀ ਵੰਡੀ ਅਗਲੀ ਖ਼ਬਰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਪਬਲਿਕ ਸਕੂਲ ਕਮਾਲਪੁਰਾ ਵਿਖੇ ਪ੍ਰਕਾਸ਼ ਪੁਰਬ ਸੰਬੰਧੀ ਸਮਾਗਮ ਕਰਵਾਇਆ
Ad Position 24