ਜਗਰਾਉਂ, 15 ਜੁਲਾਈ (ਗੁਰਦੀਪ ਸਿੰਘ ਮਲਕ)-ਕਰੀਬ ਪੰਜ ਮਹੀਨੇ ਪਹਿਲਾਂ ਬਲਾਕ ਸੰਮਤੀ ਜਗਰਾਉਂ ਦੀ ਵਾਈਸ ਚੇਅਰਪਰਸਨ ਚੁਣੀ ਗਈ ਬੀਬੀ ਪਵਨਪ੍ਰੀਤ ਕੌਰ ਰਾਏ ਮਲਕ ਨੂੰ ਲੰਮੇਂ ਸਮੇਂ ਬਾਅਦ ਅਖੀਰ ਕਾਂਗਰਸ ਦੇ ਹਲਕਾ ਇੰਚਾਰਜ ਜਗਤਾਰ ਸਿੰਘ ਜੱਗਾ ਹਿੱਸੋਵਾਲ, ਬਲਾਕ ਸੰਮਤੀ ਮੈਂਬਰ ਅਤੇ ਜ਼ਿਲ੍ਹਾ ਕਾਂਗਰਸ ਦੇ ਜਰਨਲ ਸਕੱਤਰ ਗੁਰਜੀਤ ਸਿੰਘ ਗੀਟਾ ਦੇ ਯਤਨਾ ਸਦਕਾ ਵਾਈਸ ਚੇਅਰਮੈਨ ਦੀ ਕੁਰਸੀ ’ਤੇ ਬੈਠਣ ਦਾ ਮੌਕਾ ਮਿਲ ਗਿਆ। ਆਮ ਆਦਮੀ ਪਾਰਟੀ ਵੱਲੋਂ ਵਾਈਸ ਚੇਅਰਮੈਨ ਦੇ ਅਹੁਦੇ ਲੲਈ ਚੋਣ ਮੈਦਾਨ ਵਿੱਚ ਉਤਾਰੇ ਉਮੀਦਵਾਰ ਨੂੰ ਹਰਾਕੇ ਜਿੱਤਣ ਵਾਲੀ ਕਾਂਗਰਸੀ ਉਮੀਦਵਾਰ ਪਵਨਪ੍ਰੀਤ ਕੌਰ ਰਾਏ ਨੂੰ ਅਫਸਰਸਾਹੀ ਵੱਲੋਂ ਚਾਰਜ ਹੀ ਨਹੀਂ ਦਿੱਤਾ ਗਿਆ ਸੀ, ਜਦੋਂ ਕਿ ਸੱਤ੍ਹਾਧਾਰੀ ਪਾਰਟੀ ਦੀ ਚੇਅਰਪਰਸਨ ਨੂੰ ਵਿਭਾਗ ਦੇ ਅਫ਼ਸਰਾਂ ਵੱਲੋਂ ਵੱਡਾ ਸਮਾਗਮ ਕਰਕੇ ਦਫ਼ਤਰ ਦਾ ਚਾਰਜ ਦਿੱਤਾ ਗਿਆ ਸੀ, ਪਰ ਵਿਰੋਧੀ ਪਾਰਟੀ ਕਾਂਗਰਸ ਦੀ ਵਾਈਸ ਚੇਅਰਪਰਸਨ ਨੂੰ ਕੋਈ ਮਾਣ ਨਹੀਂ ਦਿੱਤਾ ਗਿਆ। ਲੰਮੇਂ ਇਤਜਾਰ ਤੋਂ ਬਾਅਦ ਅੱਜ ਕਾਂਗਰਸ ਦੇ ਹਲਕਾ ਇੰਚਾਰਜ ਜਗਤਾਰ ਸਿੰਘ ਹਿੱਸੋਵਾਲ ਨੇ ਕਾਂਗਰਸ ਅਤੇ ਕਾਂਗਰਸ ਹਮਾਇਤੀ 12 ਬਲਾਕ ਸੰਮਤੀ ਮੈਂਬਰਾਂ, ਇਲਾਕੇ ਦੀਆਂ ਪੰਚਾਇਤਾਂ ਅਤੇ ਕਾਗਰਸੀ ਆਗੂਆਂ ਨੂੰ ਨਾਲ ਲੈ ਕੇ ਅੱਜ ਬਲਾਕ ਸੰਮਤੀ ਦੀ ਵਾਈਸ ਚੇਅਰਮੈਨ ਬੀਬੀ ਪਵਨਪ੍ਰੀਤ ਕੌਰ ਮਲਕ ਨੂੰ ਉਸਦਾ ਹੱਕ ਦਿਵਾਉਦਿਆਂ ਵਾਈਸ ਚੇਅਰਮੈਨ ਦੀ ਕੁਰਸੀ ’ਤੇ ਬਿਠਾ ਦਿੱਤਾ ਗਿਆ। ਇਸ ਮੌਕੇ ਜਗਤਾਰ ਸਿੰਘ ਹਿੱਸੋਵਾਲ ਨੇ ਕਿਹਾ ਕਿ ਅਸੀਂ ਚਾਰ ਮਹੀਨੇ ਤੋਂ ਉਡੀਕ ਰਹੇ ਸੀ ਕਿ ਸਬੰਧਤ ਪ੍ਰਸ਼ਾਸਨ ਸਾਡੀ ਪਾਰਟੀ ਅਤੇ ਵੋਟਰਾਂ ਵੱਲੋਂ ਚੁਣੀ ਵਾਈਸ ਚੇਅਰਮੈਂਨ ਨੂੰ ਬਲਾਕ ਸੰਮਤੀ ਦੇ ਦਫ਼ਤਰ ਦੀ ਕੁਰਸੀ ’ਤੇ ਬਿਠਾਉਣ ਦਾ ਸੱਦਾ ਦੇਵੇਗੀ ਪਰ ਪ੍ਰਸ਼ਸਨ ਇਸ ਮੌਕੇ ਸੱਤਾਧਾਰੀ ਧਿਰ ਦੇ ਨੌਕਰ ਬਣਕੇ ਕੰਮ ਕਰ ਰਿਹਾ ਹੈ ਅਤੇ ਵਿਰੋਧੀ ਪਾਰਟੀਆਂ ਨੂੰ ਬਣਦਾ ਹੱਕ ਨਹੀਂ ਦੇ ਰਿਹਾ, ਜਿਸ ਕਾਰਨ ਅੱਜ ਸਾਨੂੰ ਖੁਦ ਨੂੰ ਛੋਟਾ ਜਿਹਾ ਸਮਾਗਮ ਕਰਕੇ ਬੀਬੀ ਪਵਨਪ੍ਰੀਤ ਕੌਰ ਰਾਏ ਨੂੰ ਬਲਾਕ ਸੰਮਤੀ ਜਗਰਾਉਂ ਦੀ ਵਾਈਸ ਚੇਅਰਮੈਨ ਦੀ ਕੁਰਸੀ ਉੱਪਰ ਬਿਠਾਉਣ ਲਈ ਮਜ਼ਬੂਰ ਹੋਣਾ ਪਿਆ। ਇਸ ਮੌਕੇ ਪੰਜਾਬ ਮਹਿਲਾ ਕਾਂਗਰਸ ਦੀ ਬੁਲਾਰਾ ਕਰਮਜੀਤ ਕੌਰ ਢਿੱਲੋਂ, ਪ੍ਰਧਾਨ ਨਵਦੀਪ ਗਰੇਵਾਲ, ਗੁਰਜੀਤ ਸਿੰਘ ਗੀਟਾ, ਸਰਪੰਚ ਸਰਬਜੀਤ ਸਿੰਘ ਸ਼ੇਰਪੁਰ, ਸਰਪੰਚ ਜਸਵੀਰ ਸਿੰਘ, ਸਰਪੰਚ ਸੁਖਵਿੰਦਰ ਸਿੰਘ ਪੱਤੀ ਮਲਕ, ਸਰਪੰਚ ਜਗਤਾਰ ਸਿੰਘ ਮਲਕ, ਸਰਪੰਚ ਕੁਲਦੀਪ ਸਿੰਘ ਬੋਦਲਵਾਲਾ, ਬਲਦੇਵ ਸਿੰਘ ਅਖਾੜਾ, ਸਰਪੰਚ ਹਰਜੀਤ ਸਿੰਘ ਲੱਖਾ, ਸਾਬਕਾ ਸਰਪੰਚ ਬਲਬੀਰ ਸਿੰਘ ਮਲਕ, ਜਥੇਦਾਰ ਬੂਟਾ ਸਿੰਘ ਢਿੱਲੋਂ ਮਲਕ, ਇਕਬਾਲ ਸਿੰਘ ਰਾਏ ਆਦਿ ਹਾਜ਼ਰ ਸਨ।