15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਪੀਰ ਬਾਬਾ ਜੱਲੋ ਸ਼ਾਹ ਦੀ ਦਰਗਾਹ ’ਤੇ ਸੱਭਿਅਚਾਰਕ ਮੇਲਾ ਕਰਵਾਇਆ

Ad Position 21
No active advertisement
ਅਜੀਤ ਡੈਸਕ 16-07-2026
ਹੰਬੜਾਂ, 15 ਜੁਲਾਈ (ਮੇਜਰ ਹੰਬੜਾਂ)- ਕਸਬਾ ਹੰਬੜਾਂ ’ਚ ਪੀਰ ਬਾਬਾ ਜੱਲੋ ਸ਼ਾਹ ਦੀ ਦਰਗਾਹ’ਤੇ ਹਰੇਕ ਸਾਲ ਦੀ ਤਰ੍ਹਾਂ ਇਸ ਵਾਰ ਵੀ ਮੁੱਖ ਸੇਵਾਦਾਰ ਭੁਪਿੰਦਰ ਸਿੰਘ ਕਾਲਾ ਸਮੇਤ ਸਮੂਹ ਪ੍ਰਬੰਧਕ ਕਮੇਟੀ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਲਾਨਾਂ ਸੱਭਿਆਚਾਰਕ ਮੇਲਾ ਅਤੇ ਭੰਡਾਰਾ ਕਰਵਾਇਆ ਗਿਆ। ਦਰਗਾਹ ’ਤੇ ਚਾਦਰ ਚੜ੍ਹਾਉਣ ਦੀ ਰਸਮ ਕਾਂਗਰਸ ਦੇ ਸੁਬਾਈ ਆਗੂ ਪ੍ਰਧਾਨ ਮਨਜੀਤ ਸਿੰਘ ਹੰਬੜਾਂ, ਸਾਬਕਾ ਸਰਪੰਚ ਬਲਵੀਰ ਸਿੰਘ ਕਲੇਰ, ਸਾਬਕਾ ਸਰਪੰਚ ਰਣਯੋਧ ਸਿੰਘ ਜੱਗਾ, ਸਰਪ੍ਰਸਤ ਤੇਜਾ ਸਿੰਘ ਗਿੱਲ, ਪ੍ਰਧਾਨ ਗੁਰਪ੍ਰੀਤ ਸਿੰਘ ਕਲੇਰ ਵਲੋਂ ਸ਼ਾਝੇ ਤੌਰ ’ਤੇ ਨਿਭਾਈ ਗਈ। ਇਸ ਸਮੇਂ ਸੱਭਿਆਚਾਰਕ ਮੇਲੇ ਦੌਰਾਨ ਵੱਖ ਵੱਖ ਗਾਇਕਾਂ ਨੇ ਹਾਜ਼ਰੀ ਭਰੀ ਅਤੇ ਚੋਲਾਂ ਦਾ ਭੰਡਾਰਾ ਸੰਗਤਾਂ ’ਚ ਵਰਤਾਇਆ ਗਿਆ।ਇਸ ਸਮੇਂ ਪ੍ਰਧਾਨ ਹੰਬੜਾਂ, ਸਾਬਕਾ ਸਰਪੰਚ ਕਲੇਰ, ਸਾਬਕਾ ਸਰਪੰਚ ਜੱਗਾ ਭੰਦੋਲ ਨੇ ਕਿਹਾ ਕਿ ਅਜਿਹੇ ਸੱਭਿਆਚਾਰਕ ਮੇਲੇ ਕਰਵਾਏ ਜਾਣਾ ਪ੍ਰਬੰਧਕਾ ਦਾ ਸ਼ਲਾਘਾਯੋਗ ਕਾਰਜ ਹੈ, ਜਿਸ ਨਾਲ ਅਸੀਂ ਸਾਡੇ ਪੰਜਾਬੀ ਸੱਭਿਆਚਾਰ ਨੂੰ ਜਿਉਂਦਾ ਰੱਖ ਸਕਦੇ ਹਾਂ। ਪ੍ਰਧਾਨ ਹੰਬੜਾਂ ਨੇ ਨੋਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿੰਦਿਆਂ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਹੋਰ ਮਜਬੂਤ ਰੱਖਣ ਦੀ ਅਪੀਲ ਕੀਤੀ। ਇਸ ਮੌਕੇ ਸੇਵਾਦਾਰ ਭੂਪਿੰਦਰ ਸਿੰਘ ਕਾਲਾ ਸਮੇਤ ਪ੍ਰਬੰਧਕਾਂ ਵਲੋਂ ਮੁੱਖ ਮਹਿਮਾਨ ਮਨਜੀਤ ਸਿੰਗ ਹੰਬੜਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰਣਵੀਰ ਸਿੰਘ ਹੰਬੜਾਂ, ਪੰਚ ਅਵਤਾਰ ਸਿੰਘ ਹੰਬੜਾਂ, ਪੰਚ ਕੁਲਵਿੰਦਰ ਸਿੰਘ ਸਹੋਤਾ, ਮਨਪ੍ਰੀਤ ਸਿੰਘ ਚੰਨੀ, ਪ੍ਰਧਾਨ ਜਸਵੀਰ ਸਿੰਘ ਨਾਨੂੰ, ਦਵਿੰਦਰ ਸਿੰਘ ਸਿੱਧੂ, ਸਾਬਕਾ ਪੰਚ ਜਸਪਾਲ ਸਿੰਘ ਪਾਲਾ, ਮੰਗਾਂ ਸਿੰਘ ਪੰਚ, ਗੁਰਦਿੱਤ ਸਿੰਘ ਸੱਲ੍ਹਣ, ਬਲਜੀਤ ਸਿੰਘ, ਸੋਨੂੰ ਸਿੰਘ ਸ਼ੈਲੀ, ਭੁਪਿੰਦਰ ਸਿੰਘ ਕਾਲਾ, ਬ੍ਰਿਜ ਪਾਂਡੇ, ਸੋਨੂੰ ਸਿਡਾਨਾ ਸਮੇਤ ਭਾਰੀ ਗਿਣਤੀ ਸੰਗਤਾਂ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਗੇਜਾ ਸਿੰਘ ਨਾਨਕਸਰ ਵਾਲਿਆਂ ਦੇ ਜਨਮ ਦਿਵਸ ਸਮਾਗਮ ਦੀਆਂ ਤਿਆਰੀਆਂ ਜੰਗੀ ਪੱਧਰ ’ਤੇ ਅਗਲੀ ਖ਼ਬਰ ਬੀਬੀ ਪਵਨਪ੍ਰੀਤ ਕੌਰ ਰਾਏ ਨੇ ਬਲਾਕ ਸੰਮਤੀ ਜਗਰਾਉਂ ਦੇ ਵਾਈਸ ਚੇਅਰਪਰਸਨ ਦਾ ਅਹੁਦਾ ਸੰਭਾਲਿਆ
Ad Position 24