03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਟ੍ਰਾਂਸਫਾਰਮਰ ਨੂੰ ਅੱਗ ਲੱਗਣ ਨਾਲ ਦਹਿਲੇ ਹੇਰਾਂ ਵਾਸੀ, ਫਾਇਰ ਬ੍ਰਿਗੇਡ ਦੇਰੀ ਨਾਲ ਪਹੁੰਚਣ ਕਾਰਨ ਲੋਕਾਂ ’ਚ ਰੋਸ

Ad Position 21
No active advertisement
ਅਜੀਤ ਡੈਸਕ 17-07-2026

ਗੁਰੂਸਰ ਸੁਧਾਰ, 16 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ)-ਪਿੰਡ ਹੇਰਾਂ ਵਿਖੇ ਲੰਘੀ ਰਾਤ ਪਿੰਡ ਦੇ ਵਿਚਕਾਰ ਲੱਗਾ ਬਿਜਲੀ ਦਾ ਟ੍ਰਾਂਸਫਾਰਮਰ ਅਚਾਨਕ ਅੱਗ ਦਾ ਭਿਆਨਕ ਗੋਲਾ ਬਣ ਗਿਆ ਤੇ ਕੁਝ ਹੀ ਪਲਾਂ ਵਿਚ ਅੱਗ ਦੀਆਂ ਉੱਚੀਆਂ ਲਪਟਾਂ ਨੇ ਪੂਰੇ ਟ੍ਰਾਂਸਫਾਰਮਰ ਨੂੰ ਲਪੇਟ ਵਿੱਚ ਲੈ ਲਿਆ ਅਤੇ ਧੂੰਏਂ ਦੇ ਗੁਬਾਰ ਦੂਰ-ਦੂਰ ਤੱਕ ਦਿਖਾਈ ਦੇਣ ਲੱਗੇ। ਟ੍ਰਾਂਸਫਾਰਮਰ ਦੇ ਫ਼ਟਣ ਦਾ ਪੂਰਾ ਖ਼ਤਰਾ ਬਣਿਆ ਹੋਇਆ ਸੀ ਤੇ ਨਜ਼ਦੀਕ ਰਹਿੰਦੇ ਲੋਕ, ਬੱਚੇ , ਬਜ਼ੁਰਗ, ਮਹਿਲਾਵਾਂ ਸਹਿਮ ਕਾਰਨ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ। ਪਿੰਡ ਦੇ ਨੌਜਵਾਨਾਂ ਨੇ ਆਪਣੀ ਜਾਨ ਜੋਖ਼ਮ ਵਿਚ ਪਾ ਕੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਟ੍ਰਾਂਸਫਾਰਮਰ ਵਿਚੋਂ ਉੱਠਦੀਆਂ ਅੱਗ ਦੀਆਂ ਲਪਟਾਂ ਨੇ ਜਿਥੇ ਪੂਰੇ ਪਿੰਡ ਵਾਸੀਆਂ ਅੰਦਰ ਚਿੰਤਾ ਤੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਉਥੇ ਲੋਕਾਂ ਨੂੰ ਹਰ ਪਲ ਇਹ ਡਰ ਸਤਾ ਰਿਹਾ ਸੀ ਕਿ ਕਿਤੇ ਟ੍ਰਾਂਸਫਾਰਮਰ ਵਿਚ ਵੱਡਾ ਤੇ ਜਾਨੀ ਮਾਲੀ ਨੁਕਸਾਨ ਪਹੁੰਚਾਉਣ ਵਾਲਾ ਧਮਾਕਾ ਨਾ ਹੋ ਜਾਵੇ। ਸੁਰੱਖਿਅਤ ਥਾਵਾਂ ‘ਤੇ ਇਕੱਤਰ ਹੋ ਕੇ ਕਈ ਪਰਿਵਾਰਾਂ ਨੇ ਖੁੱਲ੍ਹੇ ਆਸਮਾਨ ਹੇਠ ਰਾਤ ਗੁਜਾਰੀ। ਪਿੰਡ ਵਾਸੀਆਂ ਨੇ ਦੋਸ਼ ਲਗਾਇਆ ਕਿ ਘਟਨਾ ਦੀ ਸੂਚਨਾ ਤੁਰੰਤ ਫਾਇਰ ਬ੍ਰਿਗੇਡ ਨੂੰ ਦੇ ਦਿੱਤੀ ਗਈ ਸੀ ਪ੍ਰੰਤੂ ਜਗਰਾਉਂ ਅਤੇ ਮੁੱਲਾਂਪੁਰ ਦਾਖਾ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਕਥਿਤ ਤੌਰ ‘ਤੇ ਕਰੀਬ ਦੋ ਘੰਟੇ ਬਾਅਦ ਮੌਕੇ ‘ਤੇ ਪਹੁੰਚੀਆਂ। ਇਸ ਦੌਰਾਨ ਹਾਲਾਤ ਲਗਾਤਾਰ ਗੰਭੀਰ ਬਣੇ ਰਹੇ। ਹੰਗਾਮੀ ਹਾਲਾਤ ਮੌਕੇ ਸਮੇਂ ਸਿਰ ਮਦਦ ਨਾ ਮਿਲਣ ਕਾਰਨ ਪਿੰਡ ਦੇ ਨੌਜਵਾਨਾਂ ਨੇ ਹਿੰਮਤ ਦਿਖਾਉਂਦਿਆਂ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਅੱਗ ’ਤੇ ਕਾਬੂ ਪਾਉਣ ਲਈ ਯਤਨ ਸ਼ੁਰੂ ਕਰ ਦਿੱਤੇ। ਪਿੰਡ ਦੇ ਪ੍ਰਭਾਵਿਤ ਹਿੱਸੇ ਦੀ ਬਿਜਲੀ ਸਪਲਾਈ ਠੱਪ ਹੋ ਗਈ ਅਤੇ ਭਿਆਨਕ ਗਰਮੀ ਅਤੇ ਹਨੇਰੇ ਵਿਚ ਪੀੜਤਾਂ ਨੂੰ ਸਾਰੀ ਰਾਤ ਜਾਗ ਕੇ ਗੁਜ਼ਾਰਨੀ ਪਈ। ਸਭ ਤੋਂ ਵੱਧ ਮੁਸ਼ਕਿਲ ਬੱਚਿਆਂ, ਬਜ਼ੁਰਗਾਂ ਅਤੇ ਬਿਮਾਰ ਲੋਕਾਂ ਨੂੰ ਝੱਲਣੀ ਪਈ। ਦੇਰੀ ਨਾਲ ਪਹੁੰਚੀ ਫਾਇਰ ਬ੍ਰਿਗੇਡ ਵਲੋਂ ਕਰੀਬ ਅੱਧੀ ਰਾਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ। ਪਿੰਡ ਵਾਸੀਆਂ ਨੇ ਘਟਨਾ ਦੀ ਨਿਰਪੱਖ ਜਾਂਚ ਟ੍ਰਾਂਸਫਾਰਮਰ ਨੂੰ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਮੰਗ ਕੀਤੀ ਹੈ।

Ad Position 22
No active advertisement
ਪਿਛਲੀ ਖ਼ਬਰ -ਮਾਮਲਾ ਅਵਾਰਾ ਕੁੱਤਿਆਂ ਦਾ- ਪਿੰਡ ਪੱਬੀਆਂ ਵਾਸੀਆਂ ਨੇ ਪ੍ਰਸ਼ਾਸਨ ਨੂੰ 7 ਦਿਨਾਂ ਦਾ ਦਿੱਤਾ ਸਮਾਂ, ਨਹੀਂ ਤਾਂ ਲੁਧਿਆਣਾ... ਅਗਲੀ ਖ਼ਬਰ ਗੁਰਸ਼ਰਨ ਸਿੰਘ ਮਿਗਲਾਨੀ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਜਗਰਾਉਂ ਸ਼ਹਿਰ ਦੇ ਵਪਾਰੀ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ
Ad Position 24
No active advertisement