07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਇੰਟਰ ਹਾਊਸ ਖੋ-ਖੋ ਮੁਕਾਬਲੇ ਕਰਵਾਏ

Ad Position 21
No active advertisement
ਅਜੀਤ ਡੈਸਕ 17-07-2026
ਜਗਰਾਉਂ, 16 ਜੁਲਾਈ (ਵਿਨੋਦ ਕੁਮਾਰ)-ਸਵਾਮੀ ਰੂਪ ਚੰਦ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜਗਰਾਉਂ ਵਿਖੇ ਪ੍ਰਿੰਸੀਪਲ ਰਾਜਪਾਲ ਕੌਰ ਦੀ ਅਗਵਾਈ ਅਤੇ ਸਮੂਹ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਇੰਟਰ ਹਾਊਸ ਖੋ-ਖੋ (ਲੜਕੀਆਂ) ਦੇ ਮੁਕਾਬਲੇ ਕਰਵਾਏ ਗਏ। ਮੁਕਾਬਲਿਆਂ ਵਿੱਚ ਸਕੂਲ ਦੇ ਚਾਰਾਂ ਹਾਊਸਾਂ ਦੀਆਂ ਵਿਦਿਆਰਥਣਾਂ ਨੇ ਪੂਰੇ ਉਤਸ਼ਾਹ ਨਾਲ ਭਾਗ ਲੈਂਦਿਆਂ ਆਪਣੀ ਚੁਸਤੀ, ਫੁਰਤੀ, ਟੀਮ ਵਰਕ ਅਤੇ ਖੇਡ ਪ੍ਰਤੀ ਸਮਰਪਣ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਫਾਈਨਲ ਮੁਕਾਬਲੇ ਵਿੱਚ ਬਲੂ ਹਾਊਸ ਅਤੇ ਯੈਲੋ ਹਾਊਸ ਵਿਚਾਲੇ ਸਖ਼ਤ ਟੱਕਰ ਦੇਖਣ ਨੂੰ ਮਿਲੀ। ਦੋਵਾਂ ਟੀਮਾਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ, ਪਰ ਅੰਤ ਵਿੱਚ ਬਲੂ ਹਾਊਸ ਨੇ ਜਿੱਤ ਦਰਜ ਕਰਦਿਆਂ ਇੰਟਰ-ਹਾਊਸ ਖੋ-ਖੋ ਚੈਂਪੀਅਨਸ਼ਿਪ ਆਪਣੇ ਨਾਮ ਕਰ ਲਈ। ਓਵਰਆਲ ਨਤੀਜਿਆਂ ਵਿੱਚ ਬਲੂ ਹਾਊਸ ਨੇ ਪਹਿਲਾ, ਯੈਲੋ ਹਾਊਸ ਨੇ ਦੂਜਾ ਅਤੇ ਰੈੱਡ ਹਾਊਸ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਪ੍ਰਿੰਸੀਪਲ ਰਾਜਪਾਲ ਕੌਰ ਅਤੇ ਸਕੂਲ ਪ੍ਰਬੰਧਕਾਂ ਨੇ ਜੇਤੂ ਟੀਮਾਂ ਨੂੰ ਵਧਾਈ ਦਿੰਦਿਆਂ ਸਾਰੀਆਂ ਭਾਗੀਦਾਰ ਵਿਦਿਆਰਥਣਾਂ ਦੀ ਹੌਸਲਾ-ਅਫ਼ਜ਼ਾਈ ਕੀਤੀ। ਉਨ੍ਹਾਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੀ ਸਰੀਰਕ ਤੰਦਰੁਸਤੀ ਦੇ ਨਾਲ-ਨਾਲ ਅਨੁਸ਼ਾਸਨ, ਆਤਮ-ਵਿਸ਼ਵਾਸ, ਟੀਮ ਭਾਵਨਾ ਅਤੇ ਲੀਡਰਸ਼ਿਪ ਵਰਗੇ ਮਹੱਤਵਪੂਰਨ ਗੁਣਾਂ ਨੂੰ ਵਿਕਸਿਤ ਕਰਦੀਆਂ ਹਨ।
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਐਤੀਆਣਾ ਲਈ 12 ਪੱਖੇ ਐੱਨ.ਆਰ.ਆਈ ਤੇ ਪਿੰਡ ਵਾਸੀਆਂ ਨੇ ਦਾਨ ਕੀਤੇ ਅਗਲੀ ਖ਼ਬਰ ਮਿਸ਼ਨ ਕਲੀਨ ਪੰਜਾਬ ਵਿਧਾਇਕਾ ਛੀਨਾ ਅਤੇ ਨਗਰ ਨਿਗਮ ਕਮਿਸ਼ਨਰ ਅਲੰਕਾਰ ਨੇ ਹਲਕਾ ਦੱਖਣੀ ਦੇ ਇਲਾਕਿਆਂ ਦਾ ਕੀਤਾ ਦੌਰਾ
Ad Position 24
No active advertisement