07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਸਰਕਾਰੀ ਪ੍ਰਾਇਮਰੀ ਸਕੂਲ ਐਤੀਆਣਾ ਲਈ 12 ਪੱਖੇ ਐੱਨ.ਆਰ.ਆਈ ਤੇ ਪਿੰਡ ਵਾਸੀਆਂ ਨੇ ਦਾਨ ਕੀਤੇ

Ad Position 21
No active advertisement
ਅਜੀਤ ਡੈਸਕ 17-07-2026
ਹਲਵਾਰਾ, 16 ਜੁਲਾਈ (ਮਨਦੀਪ ਸਿੰਘ ਉੱਭੀ)-ਐਤੀਆਣਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਬੀਤੇ ਦਿਨੀਂ ਬਿਜਲੀ ਜ਼ਿਆਦਾ ਆਉਣ ਕਾਰਨ ਵਿਦਿਆਰਥੀਆਂ ਦੇ ਪੜ੍ਹਾਈ ਵਾਲੇ ਕਮਰਿਆਂ ਦੇ ਪੱਖੇ ਅਤੇ ਹੋਰ ਬਿਜਲੀ ਉਪਕਰਣ ਸੜਨ ਕਾਰਨ ਗਰਮੀ ਦੇ ਦਿਨਾਂ ਕਾਰਨ ਵਿਦਿਆਰਥੀ ਅਤੇ ਸਟਾਫ਼ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਕੂਲ ਦੇ ਕਮਰਿਆਂ ਵਿੱਚ ਨਵੇਂ ਪੱਖੇ ਲਗਾਏ ਗਏ ਅਤੇ ਹੋਰ ਬਿਜਲੀ ਦੇ ਉਪਕਰਣ ਵੀ ਠੀਕ ਕਰਵਾਏ ਗਏ ਜਿਸ ਵਿੱਚ ਨਗਰ ਨਿਵਾਸੀ ਅਤੇ ਅਤੇ ਐੱਨ.ਆਰ.ਆਈ ਭਰਾਵਾਂ ਨੇ ਮਿਲ ਕੇ ਇਸ ਸੇਵਾ ਨੂੰ ਨੇਪਰੇ ਚੜ੍ਹਾਇਆ। ਇਸ ਸੇਵਾ ਵਿੱਚ ਹਿੱਸਾ ਲੈਣ ਵਾਲੇ ਮਾਸਟਰ ਹਰਦੇਵ ਸਿੰਘ ਕੈਨੇਡਾ, ਸੁਰਜੀਤ ਸਿੰਘ ਕੈਨੇਡਾ, ਕੁਲਜੀਤ ਸਿੰਘ ਕੈਨੇਡਾ, ਨਿਰਮਲ ਸਿੰਘ ਕੈਨੇਡਾ, ਸ਼ਿੰਗਾਰਾ ਸਿੰਘ ਸਾਬਕਾ ਪੰਚ, ਕੋਆਪ੍ਰੇਟਿਵ ਸੋਸਾਇਟੀ ਪ੍ਰਧਾਨ ਇੰਦਰਜੀਤ ਸਿੰਘ ਸਿੱਧੂ, ਜਗਸੀਰ ਸਿੰਘ ਆਸਟ੍ਰੇਲੀਆ, ਸ਼ਹੀਦ ਸੂਬੇਦਾਰ ਹਰਵਿੰਦਰ ਸਿੰਘ ਦੇ ਪਰਿਵਾਰ ਵੱਲੋਂ ਸੇਵਾ, ਜਗਦੇਵ ਸਿੰਘ ਕੈਨੇਡਾ, ਸੁਖਚੈਨ ਸਿੰਘ ਕੈਨੇਡਾ ਅਤੇ ਨਰਿੰਦਰ ਸਿੰਘ ਨੀਟੂ ਵੱਲੋਂ ਯੋਗਦਾਨ ਪਾਇਆ ਗਿਆ। ਬਿਜਲੀ ਜ਼ਿਆਦਾ ਆਉਣ ’ਤੇ ਸੜ ਚੁੱਕੇ ਵਾਟਰ ਕੂਲਰ ਅਤੇ ਪਾਣੀ ਵਾਲਾ ਆਰ.ਓ. ਵੀ ਠੀਕ ਕਰਵਾਇਆ ਗਿਆ । ਇਸ ਮੌਕੇ ਸਾਬਕਾ ਸਰਪੰਚ ਲਖਵੀਰ ਸਿੰਘ, ਪ੍ਰਧਾਨ ਇੰਦਰਜੀਤ ਸਿੰਘ ਸਿੱਧੂ, ਐੱਸ.ਐੱਮ.ਸੀ. ਕਮੇਟੀ ਚੇਅਰਮੈਨ ਬਲਜਿੰਦਰ ਕੌਰ, ਮੇਜਰ ਸਿੰਘ, ਗਿਆਨੀ ਕੁਲਦੀਪ ਸਿੰਘ, ਸਾਬਕਾ ਸਰਪੰਚ ਗੁਰਮੀਤ ਸਿੰਘ, ਹੈੱਡ ਟੀਚਰ ਬਲਜੀਤ ਸਿੰਘ, ਦਰਸ਼ਨਾ ਰਾਣੀ, ਦਪਿੰਦਰ ਸਿੰਘ ਆਦਿ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਵੱਖ-ਵੱਖ ਸੜਕ ਹਾਦਸਿਆਂ ਵਿਚ ਦੋ ਮੌਤਾਂ ਅਗਲੀ ਖ਼ਬਰ ਇੰਟਰ ਹਾਊਸ ਖੋ-ਖੋ ਮੁਕਾਬਲੇ ਕਰਵਾਏ
Ad Position 24
No active advertisement