ਜਗਰਾਉਂ, 16 ਜੁਲਾਈ (ਸ਼ਮਸ਼ੇਰ ਸਿੰਘ ਗਾਲਿਬ)-ਪੰਜਾਬ ਨੰਬਰਦਾਰ ਯੂਨੀਅਨ ਤਹਿਸੀਲ ਜਗਰਾਉਂ ਦੀ ਮਹੀਨਾਵਾਰ ਮੀਟਿੰਗ ਸੀਨੀਅਰ ਮੀਤ ਪ੍ਰਧਾਨ ਜਗਦੇਵ ਸਿੰਘ ਗੁਰੂਸਰ ਦੀ ਪ੍ਰਧਾਨਗੀ ਹੇਠ ਹੋਈ. ਮੀਟਿੰਗ ਵਿੱਚ ਪਿਛਲੇ ਮਹੀਨੇ ਦਾ ਲੇਖਾ ਜੋਖਾ ਕਰਨ ਉਪਰੰਤ ਕਾਰਵਾਈ ਸ਼ੁਰੂ ਕੀਤੀ ਗਈ। ਇਸ ਮੌਕੇ ਨਵੇਂ ਬਣੇ ਨੰਬਰਦਾਰ ਅਵਤਾਰ ਸਿੰਘ ਸ਼ੇਰਪੁਰ ਕਲਾਂ, ਗਗਨਦੀਪ ਸਿੰਘ ਬੁਰਜ ਕਲਾਰਾ ਨੂੰ ਜੀ ਆਇਆਂ ਕਿਹਾ ਗਿਆ ਅਤੇ ਨਵੇਂ ਬਣੇ ਕੌਂਸਲਰ ਨੰਬਰਦਾਰ ਦਵਿੰਦਰਜੀਤ ਸਿੰਘ ਸਿੱਧੂ ਦਾ ਸਨਮਾਨ ਕੀਤਾ ਗਿਆ। ਯੂਨੀਅਨ ਦੇ ਆਗੂਆਂ ਨੇ ਪਿਛਲੇ ਦਿਨੀਂ ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ ਨਾਲ ਚੰਡੀਗੜ੍ਹ ਵਿਖੇ ਮੀਟਿੰਗ ਕੀਤੀ ਸੀ ਅਤੇ ਨੰਬਰਦਾਰਾਂ ਦੀਆਂ ਮੰਗਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਸੀ ਅਤੇ ਉਨ੍ਹਾਂ ਨੂੰ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਗਿਆ ਸੀ। ਯੂਨੀਅਨ ਨੇ ਮੰਗ ਕੀਤੀ ਕਿ ਨੰਬਰਦਾਰਾਂ ਦੀਆਂ ਮੰਗਾਂ ਜਲਦ ਪੂਰੀਆਂ ਕੀਤੀਆਂ ਜਾਣ। ਯੂਨੀਅਨ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਲੁੱਟਾਂ ਕਰਨ ਵਾਲੇ ਗਿਰੋਹਾਂ ਨੂੰ ਫੜ੍ਹ ਕੇ ਕਾਰਵਾਈ ਕੀਤੀ ਜਾਵੇ ਅਤੇ ਅਵਾਰਾ ਕੁੱਤਿਆਂ ਤੇ ਅਵਾਰਾ ਗਾਵਾਂ ਦਾ ਹੱਲ ਕੀਤਾ ਜਾਵੇ। ਇਸ ਮੌਕੇ ਪ੍ਰਧਾਨ ਤੇ ਨੰਬਰਦਾਰਾਂ ਨੂੰ ਅਪੀਲ ਕੀਤੀ ਉਹ ਰਜਿਸਟਰੀ ਸਮੇਂ ਧਿਆਨ ਨਾਲ ਕਾਗਜ਼ ਪੱਤਰ ਚੈੱਕ ਕਰਕੇ ਤਸਦੀਕ ਕਰਨ। ਇਸ ਮੌਕੇ ਗੁਰਮੇਲ ਸਿੰਘ ਸ਼ੇਰਪੁਰ ਕਲਾਂ, ਬਲਬੀਰ ਸਿੰਘ ਸਵੱਦੀ, ਅਰਸ਼ਪ੍ਰੀਤ ਸਿੰਘ ਸਰਾਂ ਅਗਵਾੜ ਗੁੱਜਰਾਂ, ਛਾਂਗਾ ਸਿੰਘ ਬੋਦਲਵਾਲਾ, ਕੈਪਟਨ ਦਰਸ਼ਨ ਸਿੰਘ ਅਲੀਗੜ੍ਹ, ਬਲਦੇਵ ਸਿੰਘ ਤਲਵੰਡੀ ਕਲਾਂ, ਅਵਤਾਰ ਸਿੰਘ ਸ਼ੇਰਪੁਰ, ਗੁਰਦੀਪ ਸਿੰਘ ਰਸੂਲਪੁਰ, ਕੈਪਟਨ ਗੁਰਪਾਲ ਸਿੰਘ ਮੀਰਪੁਰ ਹਾਂਸ, ਜਗਿੰਦਰ ਸਿੰਘ ਕਾਉਂਕੇ ਕਲਾਂ, ਹਰਦੀਪ ਸਿੰਘ ਕਾਉਂਕੇ ਕਲਾਂ, ਗਗਨਦੀਪ ਸਿੰਘ ਬੁਰਜ ਕਲਾਰਾ, ਕੁਲਵੰਤ ਸਿੰਘ ਰੂੰਮੀ, ਹਰਸਿਮਰਨਜੀਤ ਸਿੰਘ ਹਾਂਸ ਕਲਾਂ, ਸ਼ਮਸ਼ੇਰ ਸਿੰਘ ਅਗਵਾੜ ਲੋਪੋ, ਮਹਿੰਦਰਪਾਲ ਸਿੰਘ, ਕੁਲਦੀਪ ਸਿੰਘ ਰੂੰਮੀ, ਸੁਖਦਰਸ਼ਨ ਸਿੰਘ ਅਲੀਗੜ੍ਹ, ਸੁਖਮਿੰਦਰ ਸਿੰਘ ਢੋਲਣ ਆਦਿ ਹਾਜ਼ਰ ਸਨ।