07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਆਮ ਆਦਮੀ ਪਾਰਟੀ ਦੀਆਂ ਲੋਕ-ਵਿਰੋਧੀ ਨੀਤੀਆਂ ਖ਼ਿਲਾਫ਼ ਬੈਂਸ ਦੀ ਗਰਜ

Ad Position 21
No active advertisement
ਅਜੀਤ ਡੈਸਕ 17-07-2026
ਡਾਬਾ/ਲੁਹਾਰਾ, 16 ਜੁਲਾਈ (ਕੁਲਵੰਤ ਸਿੰਘ ਸੱਪਲ)-ਹਲਕਾ ਦੱਖਣੀ ਦੇ ਅਧੀਨ ਆਉਂਦੇ ਵਾਰਡ ਨੰਬਰ 36 ਵਿਚ ਅੱਜ ਕਾਂਗਰਸ ਪਾਰਟੀ ਵਲੋਂ ਇਕ ਬੇਹੱਦ ਵਿਸ਼ਾਲ ਅਤੇ ਉਤਸ਼ਾਹਪੂਰਵਕ ਸਿਆਸੀ ਇਕੱਠ ਕੀਤਾ ਗਿਆ। ਇਸ ਭਰਵੇਂ ਇਕੱਠ ਵਿਚ ਸਾਬਕਾ ਵਿਧਾਇਕ ਅਤੇ ਸੀਨੀਅਰ ਕਾਂਗਰਸੀ ਆਗੂ ਸਿਮਰਜੀਤ ਸਿੰਘ ਬੈਂਸ ਦੀ ਅਗਵਾਈ ਹੇਠ ਪਾਰਟੀ ਨੂੰ ਹੋਰ ਮਜ਼ਬੂਤ ਕਰਦਿਆਂ ਜਗਤਾਰ ਸਿੰਘ ਨੂੰ ਰਸਮੀ ਤੌਰ ’ਤੇ ਜ਼ਿਲ੍ਹਾ ਕਾਂਗਰਸ ਕਮੇਟੀ ਦਾ ਵਾਰਡ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਸੈਂਕੜੇ ਵਰਕਰਾਂ ਨੇ ਨਿਯੁਕਤੀ ਪੱਤਰ ਸੌਂਪਣ ਦੀ ਰਸਮ ਦੌਰਾਨ ਜ਼ੋਰਦਾਰ ਨਾਅਰੇਬਾਜ਼ੀ ਕਰਕੇ ਪੂਰੇ ਇਲਾਕੇ ਵਿਚ ਕਾਂਗਰਸ ਪਾਰਟੀ ਦੀ ਚੜ੍ਹਤ ਦਾ ਸਬੂਤ ਦਿੱਤਾ। ਇਕੱਠੇ ਹੋਏ ਭਾਰੀ ਹਜੂਮ ਅਤੇ ਪਾਰਟੀ ਵਰਕਰਾਂ ਦੇ ਜੋਸ਼ ਨੂੰ ਦੇਖਦਿਆਂ ਸੀਨੀਅਰ ਕਾਂਗਰਸੀ ਆਗੂ ਸਿਮਰਜੀਤ ਸਿੰਘ ਬੈਂਸ ਨੇ ਸਰਕਾਰ ’ਤੇ ਸਿੱਧਾ ਸਿਆਸੀ ਹਮਲਾ ਬੋਲਦਿਆਂ ਕਿਹਾ ਕਿ ਪੰਜਾਬ ਦੀ ਜਨਤਾ ਮੌਜੂਦਾ ਸਰਕਾਰ ਦੇ ਝੂਠੇ ਵਾਅਦਿਆਂ, ਬਦਲਾਅ ਦੇ ਨਾਮ ’ਤੇ ਕੀਤੇ ਗਏ ਧੋਖੇ ਅਤੇ ਨਾਕਾਮ ਨੀਤੀਆਂ ਤੋਂ ਪੂਰੀ ਤਰ੍ਹਾਂ ਅੱਕ ਚੁੱਕੀ ਹੈ। ਹਰ ਵਰਗ ਚਾਹੇ ਉਹ ਵਪਾਰੀ ਹੋਵੇ, ਮੁਲਾਜ਼ਮ ਹੋਵੇ, ਨੌਜਵਾਨ ਹੋਵੇ ਜਾਂ ਮਜ਼ਦੂਰ, ਅੱਜ ਆਪਣੇ-ਆਪ ਨੂੰ ਠਗਿਆ ਹੋਇਆ ਮਹਿਸੂਸ ਕਰ ਰਿਹਾ ਹੈ, ਪਰ ਹੁਣ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਪੰਜਾਬ ਵਿਚ ਜਲਦੀ ਹੀ ਕਾਂਗਰਸ ਦੀ ਸਰਕਾਰ ਵਾਪਸੀ ਕਰੇਗੀ ਅਤੇ ਸੂਬੇ ਦੇ ਲੋਕ ਇਸ ਨਾਕਾਮ ‘ਝਾੜੂ’ ਨੂੰ ਅਜਿਹਾ ਮੂੰਹ-ਤੋੜ ਅਤੇ ਕਰਾਰਾ ਜਵਾਬ ਦੇਣਗੇ ਕਿ ਇਨ੍ਹਾਂ ਨੂੰ ਲੁਕਣ ਲਈ ਥਾਂ ਨਹੀਂ ਮਿਲੇਗੀ। ਬੈਂਸ ਨੇ ਇਲਾਕੇ ਦੇ ਵਿਕਾਸ ਕਾਰਜਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਅੱਜ ਹਲਕਾ ਦੱਖਣੀ ਦੇ ਵਾਰਡਾਂ ਵਿਚ ਵਿਕਾਸ ਪੂਰੀ ਤਰ੍ਹਾਂ ਠੱਪ ਪਿਆ ਹੈ, ਗਲੀਆਂ-ਨਾਲੀਆਂ ਦੀ ਹਾਲਤ ਮਾੜੀ ਹੈ ਅਤੇ ਲੋਕ ਬੁਨਿਆਦੀ ਸਹੂਲਤਾਂ ਲਈ ਤਰਸ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਅੱਜ ਦਾ ਇਹ ਵਿਸ਼ਾਲ ਇਕੱਠ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਲੋਕ ਹੁਣ ਬਦਲਾਅ ਨਹੀਂ, ਸਗੋਂ ਕਾਂਗਰਸ ਦਾ ਤਜਰਬੇਕਾਰ ਅਤੇ ਲੋਕ-ਪੱਖੀ ਸ਼ਾਸਨ ਵਾਪਸ ਚਾਹੁੰਦੇ ਹਨ। ਜਗਤਾਰ ਸਿੰਘ ਦੀ ਵਾਰਡ ਪ੍ਰਧਾਨ ਵਜੋਂ ਨਿਯੁਕਤੀ ਨਾਲ ਵਾਰਡ ਨੰਬਰ 36 ਵਿਚ ਪਾਰਟੀ ਗ੍ਰਾਸ-ਰੂਟ ਪੱਧਰ ’ਤੇ ਹੋਰ ਵੀ ਮਜ਼ਬੂਤ ਹੋਵੇਗੀ। ਇਸ ਮੌਕੇ ਨਵ-ਨਿਯੁਕਤ ਵਾਰਡ ਪ੍ਰਧਾਨ ਜਗਤਾਰ ਸਿੰਘ ਨੇ ਪਾਰਟੀ ਹਾਈਕਮਾਂਡ ਅਤੇ ਹਲਕੇ ਦੇ ਹਰਮਨ ਪਿਆਰੇ ਸੀਨੀਅਰ ਆਗੂ ਸਿਮਰਜੀਤ ਸਿੰਘ ਬੈਂਸ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਸਿਰੋਪਾਉ ਅਤੇ ਨਿਯੁਕਤੀ ਪੱਤਰ ਹਾਸਲ ਕਰਨ ਤੋਂ ਬਾਅਦ ਵਿਸ਼ਵਾਸ ਦਿਵਾਇਆ ਕਿ ਉਹ ਹਾਈਕਮਾਂਡ ਵਲੋਂ ਸੌਂਪੀ ਗਈ ਇਸ ਜ਼ਿੰਮੇਵਾਰੀ ਨੂੰ ਦਿਨ-ਰਾਤ ਇਕ ਕਰਕੇ ਨਿਭਾਉਣਗੇ। ਉਨ੍ਹਾਂ ਕਿਹਾ ਕਿ ਉਹ ਵਾਰਡ ਦੇ ਹਰ ਇਕ ਨਿਵਾਸੀ ਦੇ ਦੁੱਖ-ਸੁੱਖ ਵਿਚ ਸ਼ਾਮਿਲ ਹੋਣਗੇ ਅਤੇ ਮੌਜੂਦਾ ਸਰਕਾਰ ਦੀਆਂ ਲੋਕ-ਵਿਰੋਧੀ ਨੀਤੀਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਕੇ ਪਾਰਟੀ ਦਾ ਝੰਡਾ ਹਮੇਸ਼ਾ ਬੁਲੰਦ ਰੱਖਣਗੇ। ਇਸ ਪ੍ਰਭਾਵਸ਼ਾਲੀ ਸਮਾਗਮ ਵਿਚ ਕੌਂਸਲਰ ਸਤਨਾਮ ਸਿੰਘ ਲੁਹਾਰਾ, ਬਲਾਕ ਪ੍ਰਧਾਨ ਬਲਜੀਤ ਸਿੰਘ ਗਿਆਸਪੁਰਾ, ਹਲਕਾ ਦੱਖਣੀ ਯੂਥ ਪ੍ਰਧਾਨ ਮਨਜੀਤ ਸੈਣੀ, ਸਾਬਕਾ ਕੌਂਸਲਰ ਸੁਖਵੀਰ ਸਿੰਘ ਕਾਲਾ ਢਿੱਲੋਂ, ਬਲਾਕ ਪ੍ਰਧਾਨ ਦਵਿੰਦਰ ਬੰਸਲ ਅਤੇ ਇਲਾਕੇ ਦੇ ਕਈ ਮੁਹਤਬਰ ਸੱਜਣ, ਪਾਰਟੀ ਦੇ ਸੀਨੀਅਰ ਅਹੁਦੇਦਾਰ, ਵੱਡੀ ਗਿਣਤੀ ਵਿਚ ਮਹਿਲਾ ਵਰਕਰ ਅਤੇ ਸਥਾਨਕ ਨਿਵਾਸੀ ਮੌਜੂਦ ਸਨ, ਜਿਨ੍ਹਾਂ ਨੇ ਨਵੇਂ ਪ੍ਰਧਾਨ ਨੂੰ ਹਾਰ ਪਾ ਕੇ ਵਧਾਈਆਂ ਦਿੱਤੀਆਂ ਅਤੇ ਆਉਣ ਵਾਲੀਆਂ ਚੋਣਾਂ ਵਿਚ ਕਾਂਗਰਸ ਨੂੰ ਵੱਡੀ ਜਿੱਤ ਦਿਵਾਉਣ ਦਾ ਲਾਮਿਸਾਲ ਅਹਿਦ ਲਿਆ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਰਾਜਪਾਲ ਅਤੇ ਕੇਂਦਰੀ ਰਾਜ ਮੰਤਰੀ ਨੇ ਨੌਜਵਾਨਾਂ ਨੂੰ ਸੌਂਪੇ ਨਿਯੁਕਤੀ ਪੱਤਰ ਅਗਲੀ ਖ਼ਬਰ ਪੰਜਾਬ ਨੰਬਰਦਾਰ ਯੂਨੀਅਨ ਤਹਿਸੀਲ ਜਗਰਾਉਂ ਦੀ ਮੀਟਿੰਗ ਹੋਈ
Ad Position 24
No active advertisement