12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਪੱਖੋਵਾਲ ’ਚ ਪਿੰਡ ਵਾਸੀਆਂ ਨੇ ਟਰਾਂਸਫਾਰਮਰ ਚੋਰ ਗਰੋਹ ਦੇ ਸ਼ੱਕੀ ਨੂੰ ਕੀਤਾ ਕਾਬੂ

Ad Position 21
No active advertisement
ਅਜੀਤ ਡੈਸਕ 21-07-2026
ਪੱਖੋਵਾਲ-ਸਰਾਭਾ, 20 ਜੁਲਾਈ (ਖੁਸ਼ਵਿੰਦਰ ਸਿੰਘ ਸਰਾਭਾ) ਸਥਾਨਕ ਕਸਬਾ ਪੱਖੋਵਾਲ ਤੇ ਆਸਪਾਸ ਦੇ ਪਿੰਡਾਂ ’ਚ ਪਿਛਲੇ ਲੰਬੇ ਸਮੇ ਤੋ ਹੋ ਰਹੀਆਂ ਟਰਾਂਸਫਾਰਮਰ, ਮੋਟਰਾਂ ਦੀਆ ਕੇਬਲ ਤਾਰਾਂ, ਸਟਾਟਰ ਸਮੇਤ ਹੋਰ ਸਮਾਨ ਦੀਆਂ ਚੋਰੀਆਂ ਨੂੰ ਰੋਕਣ ਲਈ ਠੀਕਰੀ ਪਹਿਰੇ ਲਗਾਏ ਜਾ ਰਹੇ ਸੀ, ਜਿਸ ਦੇ ਚੱਲਦਿਆ ਬੀਤੀ ਦੇਰ ਰਾਤ ਪਿੰਡ ਪੱਖੋਵਾਲ ਦੇ ਪਹਿਰੇਦਾਰਾਂ ਨੇ ਇਕ ਸ਼ੱਕੀ ਵਿਅਕਤੀ ਨੂੰ ਕਾਬੂ ਕੀਤਾ ਹੈ ਜੋ ਕਿ ਸਾਥੀਆ ਸਮੇਤ ਟਰਾਂਸਫਾਰਮਰ ਚੋਰੀ ਕਰਨ ਦੀ ਤਾਕ ’ਚ ਸੀ ਤੇ ਉਸ ਦੇ ਸਾਥੀ ਆਲੇ-ਦੁਆਲੇ ਮੋਟਰਾਂ ਦੀ ਰੇਕੀ ਕਰ ਰਹੇ ਸਨ ਕਿ ਪਿੰਡ ਪੱਖੋਵਾਲ ਦੇ ਪਹਿਰਾ ਲਗਾ ਰਹੇ ਭਾਰਤੀ ਕਿਸਾਨ ਯੁਨੀਅਨ ਡਕੌਂਦਾਂ ਦੇ ਨੁਮਾਂਇਦਿਆ ਤੇ ਸਾਥੀ ਕਿਸਾਨਾਂ ਦੇ ਉਡਿੱਕੇ ਆ ਗਿਆ। ਜਿਸ ਕੋਲੋ ਤਲਾਸ਼ੀ ਲੈਣ ’ਤੇ ਬਿਜਲੀ ਦਾ ਸਮਾਨ ਚੋਰੀ ਕਰਨ ਵਰਤੇ ਜਾਣ ਵਾਲੇ ਔਜਾਰ, ਚਾਬੀਆ ਪਾਨੇ, ਕਾਲੇ ਤੇਲ ਨਾਲ ਲਿੱਬੜੇ ਕੱਪੜੇ ਆਦਿ ਸਮਾਨ ਤੇ ਅਧਾਰ ਕਾਰਡ ਵੀ ਮਿਲਿਆ ਹੈ, ਜਿਸ ਉਪਰ ਉਸ ਦਾ ਨਾਮ ਦੇਸ਼ ਰਾਜ ਪੁੱਤਰ ਮਨਕੂ ਮਿਸਤਰੀ ਵਾਸੀ ਢੰਡਾਰੀ ਕਲਾਂ (ਲੁਧਿਆਣਾ) ਦਰਜ ਹੈ ਜਦਕਿ ਉਸਦੇ ਬਾਕੀ ਸਾਥੀ ਮੌਕੇ ਤੋਂ ਭੱਜਣ ’ਚ ਕਾਮਯਾਬ ਹੋ ਗਏ। ਉਪਰੰਤ ਉਨ੍ਹਾਂ ਮੁਲਜ਼ਮ ਨੂੰ ਫੜ ਕੇ ਥਾਣਾ ਸੁਧਾਰ ਦੀ ਪੁਲਿਸ ਦੇ ਹਵਾਲੇ ਕਰ ਦਿੱਤਾ। ਇਸ ਮੌਕੇ ਬਿਜਲੀ ਵਿਭਾਗ ਵਲੋਂ ਐੱਸ.ਡੀ.ਓ. ਭੁਪਿੰਦਰ ਸਿੰਘ ਬੋਪਾਰਾਏ, ਜੇ.ਈ. ਖੁਸ਼ਵੰਤ ਸਿੰਘ, ਗ੍ਰਾਂਮ ਪੰਚਾਇਤ ਪੱਖੋਵਾਲ ਸਰਪੰਚ ਕੁਲਵਿੰਦਰ ਸਿੰਘ, ਬੀ.ਕੇ.ਯੂ ਡਕੌਂਦਾਂ ਦੇ ਪ੍ਰਧਾਨ ਗੁਰਵਿੰਦਰ ਸਿੰਘ, ਚਰਨਜੀਤ ਸਿੰਘ, ਸਰਬਜੀਤ ਸਿੰਘ ਖਜ਼ਾਨਚੀ, ਹਰਦੀਪ ਸਿੰਘ, ਗੁਰਦੀਪ ਸਿੰਘ ਪੰਚ, ਸੁਖਵਿੰਦਰ ਸਿੰਘ, ਗੁਰਤੇਜ ਸਿੰਘ, ਬਲਵਿੰਦਰ ਸਿੰਘ, ਸੁਖਵਿੰਦਰ ਸਿੰਘ, ਮਨਪ੍ਰੀਤ ਸਿੰਘ, ਇੰਦਰਜੀਤ ਸਿੰਘ ਆਦਿ ਨੇ ਮੰਗ ਕੀਤੀ ਹੈ ਕਿ ਉਕਤ ਦੋਸ਼ੀ ਤੋ ਪੜਤਾਲ ਕਰਕੇ ਇਸ ਪੂਰੇ ਗਰੋਹ ਨੂੰ ਫੜ ਕੇ ਕਿਸਾਨਾਂ ਨੂੰ ਹੋੋ ਰਹੀਆ ਚੋਰੀਆਂ ਤੋਂ ਰਾਹਤ ਦਿੱਤੀ ਜਾਵੇ ਤੇ ਦੋਸ਼ੀਆਂ ਤੇ ਉਨ੍ਹਾਂ ਤੋਂ ਸਮਾਨ ਖਰੀਦਣ ਵਾਲੇ ਕਬਾੜੀਆਂ ਖਿਲਾਫ਼ ਵੀ ਕਰੜੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਗੱਲਬਾਤ ਕਰਦਿਆਂ ਐੱਸ.ਐੱਚ.ਓ ਸਾਹਿਬਮੀਤ ਸਿੰਘ ਨੇ ਦੱਸਿਆ ਕਿ ਪਿੰਡ ਵਾਲਿਆ ਵਲੋਂ ਕਾਬੂ ਕੀਤੇ ਵਿਅਕਤੀ ਨੂੰ ਹਿਰਾਸਤ ’ਚ ਲੈ ਲਿਆ ਹੈ, ਉਸਦੀ ਮੈਡੀਕਲ ਜਾਂਚ ਉਪਰੰਤ ਬਰੀਕੀ ਨਾਲ ਜਾਂਚ ਕਰਕੇ ਬਣਦੀ ਕਾਰਵਾਈ ਅਮਲ ’ਚ ਲਿਆਦੀ ਜਾਵੇਗੀ ਤੇ ਦੋਸ਼ੀਆਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਬਲੈਕਲਿਸਟ ਫਰਮ ਵਲੋਂ ਪਿੰਡ ਮੱਧੇਪੁਰ ਵਿੱਚ ਰੇਤ ਦੀ ਨਾਜਾਇਜ਼ ਮਾਈਨਿੰਗ ਦੇ ਦੋਸ਼ ਅਗਲੀ ਖ਼ਬਰ ਕਬਜ਼ੇ ਦੀ ਕੋਸ਼ਿਸ਼ ਦੌਰਾਨ ਮੱਕੀ ਦੀ ਫ਼ਸਲ ਉਜਾੜੀ; ਜਾਂਚ ’ਚ ਸ਼ਿਕਾਇਤਕਰਤਾ ਹੀ ਨਿਕਲਿਆ ਦੋਸ਼ੀ
Ad Position 24