12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਪੰਜਾਬ ਸਰਕਾਰ ਵੱਲੋਂ ਲਿਆਂਦੀ ਸੋਧੀ ਹੋਈ ਲੈਂਡ ਪੂਲਿੰਗ ਨੀਤੀ ਨੂੰ ਹਰ ਹਾਲਤ ਵਿਚ ਰੱਦ ਕਰਵਾਇਆ ਜਾਵੇਗਾ-ਕਿਸਾਨ ਆਗੂ

Ad Position 21
No active advertisement
ਅਜੀਤ ਡੈਸਕ 21-07-2026
ਚੌਂਕੀਮਾਨ, 20 ਜੁਲਾਈ (ਤੇਜਿੰਦਰ ਸਿੰਘ ਚੱਢਾ)-ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ (ਅੱਡਾ ਚੌਂਕੀਮਾਨ) ਦੀ ਇੱਕ ਅਹਿਮ ਮੀਟਿੰਗ ਜੱਥੇਬੰਦੀ ਦੇ ਦਫ਼ਤਰ ਅੱਡਾ ਚੌਂਕੀਮਾਨ ਵਿਖੇ ਜਥੇਬੰਦੀ ਦੇ ਪ੍ਰਧਾਨ ਸਤਨਾਮ ਸਿੰਘ ਮੋਰਕਰੀਮਾਂ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਪੰਜਾਬ ਦੇ ਭਖਦੇ ਮਸਲਿਆਂ ਸਮੇਤ ਕਿਸਾਨੀਆਂ ਮੁੱਦਿਆਂ ਤੇ ਪੰਜਾਬ ਦੇ ਚੱਲ ਰਹੇ ਮੌਜੂਦਾ ਹਾਲਤਾ ’ਤੇ ਵਿਚਾਰਾਂ ਕੀਤੀਆਂ ਗਈਆਂ। ਇਸ ਮੌਕੇ ਹਾਜ਼ਰੀਨਾਂ ਨੇ ਜੱਥੇਬੰਦੀ ਦੇ ਸਰਗਰਮ ਆਗੂ ਸਾਬਕਾ ਸਰਪੰਚ ਜਗਦੀਸ਼ ਸਿੰਘ ਪੱਬੀਆਂ ਦੀ ਬੇਵਕਤੀ ਮੌਤ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਖੜ੍ਹੇ ਹੋ ਕੇ ਦੋ ਮਿੰਟ ਦਾ ਮੋਨਧਾਰ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਪ੍ਰਧਾਨ ਸਤਨਾਮ ਸਿੰਘ ਮੋਰਕਰੀਮਾਂ, ਮਾ: ਆਤਮਾ ਸਿੰਘ ਬੋਪਾਰਾਏ, ਸਾਬਕਾ ਪੰਚ ਨਿਰਮਲ ਸਿੰਘ ਕੋਠੇ ਹਾਂਸ, ਬਲਦੇਵ ਸਿੰਘ ਗਿੱਲ ਸਵੱਦੀ, ਗੁਰਚਰਨ ਸਿੰਘ ਇਟਲੀ, ਮਾ: ਗੁਰਮਿੰਦਰ ਸਿੰਘ ਦਾਖਾ, ਸਾਬਕਾ ਪੰਚ ਤੇਜਿੰਦਰ ਸਿੰਘ ਭੋਲਾ ਧਾਲੀਵਾਲ, ਪ੍ਰਧਾਨ ਗੁਰਮੇਲ ਸਿੰਘ ਧਾਲੀਵਾਲ, ਪ੍ਰਧਾਨ ਹਰੀ ਸਿੰਘ ਗੁੜੇ ਤੇ ਰਾਜਿੰਦਰ ਸਿੰਘ ਪੁਰਾਣੇਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲਿਆਂਦੀ ਸੋਧੀ ਹੋਈ ਲੈਂਡ ਪੂਲਿੰਗ ਨੀਤੀ ਨੂੰ ਹਰ ਹਾਲਤ ਵਿਚ ਰੱਦ ਕਰਵਾਇਆ ਜਾਵੇਗਾ ਤੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿਚ ਜੱਥੇਬੰਦੀ ਹਰ ਸੰਘਰਸ਼ ਕਰੇਗੀ ਤੇ ਮਿਤੀ 22 ਜੁਲਾਈ ਨੂੰ ਟੋਲ ਪਲਾਜ਼ਾ ਚੌਂਕੀਮਾਨ ਵਿਖੇ ਦਿੱਤੇ ਜਾ ਰਹੇ ਧਰਨੇ ਵਿਚ ਵੱਡੀ ਗਿਣਤੀ ਵਿਚ ਜਥੇਬੰਦੀ ਦੇ ਜੁਝਾਰੂ ਆਗੂ ਸ਼ਮੂਲੀਅਤ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੇਦਰ ਦੇ ਇਸ਼ਾਰੇ ’ਤੇ ਚਲਦੀ ਹੋਈ ਪੰਜਾਬ ਦੀਆਂ ਉਪਜਾਊ ਜ਼ਮੀਨਾਂ ’ਤੇ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਕਰਵਾਉਣਾ ਚਾਹੁੰਦੀ ਹੈ ਪਰ ਪੰਜਾਬ ਦੇ ਅਣਖੀ ਯੋਧੇ ਸਰਕਾਰ ਨੂੰ ਕਾਮਯਾਬ ਨਹੀਂ ਹੋਣ ਦੇਣਗੇ। ਉਕਤ ਬੁਲਾਰਿਆ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਵਾਅਦੇ ਅਨੁਸਾਰ ਕਿਸਾਨ ਵੀਰਾਂ ਨੂੰ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਵੇ ਨਹੀਂ ਤਾਂ ਜੱਥੇਬੰਦੀ ਮਜ਼ਬੂਰ ਹੋ ਕੇ ਲੁਧਿਆਣਾ-ਜਗਰਾਉਂ ਮੁੱਖ ਮਾਰਗ ’ਤੇ ਧਰਨਾ ਦੇਵੇਗੀ ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਤੇ ਬਿਜਲੀ ਵਿਭਾਗ ਦੀ ਹੋਵੇਗੀ। ਇਸ ਮੌਕੇ ਗੁਰਮੇਲ ਸਿੰਘ ਹਾਂਸ ਕਲਾਂ, ਬਲਵਿੰਦਰ ਸਿੰਘ ਕੋਠੇ ਹਾਂਸ, ਹਰਬੰਸ ਸਿੰਘ ਮਾਨ, ਸੂਬੇਦਾਰ ਸੁਖਜੀਤ ਸਿੰਘ ਸੋਹੀਆਂ, ਕਰਮ ਸਿੰਘ ਪੱਪੂ ਮਾਨ, ਜਗਦੀਪ ਸਿੰਘ ਸਿੱਧਵਾਂ ਖੁਰਦ, ਬਲਜਿੰਦਰ ਸਿੰਘ ਸੋਹੀਆਂ, ਜਸਵਿੰਦਰ ਸਿੰਘ ਜਗਰਾਉਂ, ਪਰਮਪਾਲ ਸਿੰਘ ਸਿੱਧਵਾਂ, ਨਿਰਮਲ ਸਿੰਘ ਅਲੀਗੜ੍ਹ, ਬਹਾਦਰ ਸਿੰਘ ਕੁਲਾਰ ਆਦਿ ਹਾਜ਼ਰ ਸਨ।
ਕੈਪਸ਼ਨ: ਅੱਡਾ ਚੌਂਕੀਮਾਨ ਵਿਖੇ ਮੀਟਿੰਗ ਕਰਨ ਸਮੇਂ ਪ੍ਰਧਾਨ ਸਤਨਾਮ ਸਿੰਘ ਮੋਰਕਰੀਮਾਂ, ਮਾ:ਆਤਮਾ ਸਿੰਘ ਬੋਪਾਰਾਏ, ਸਾਬਕਾ ਪੰਚ ਨਿਰਮਲ ਸਿੰਘ ਕੋਠੇ ਹਾਂਸ, ਬਲਦੇਵ ਸਿੰਘ ਗਿੱਲ ਸਵੱਦੀ, ਗੁਰਚਰਨ ਸਿੰਘ ਇਟਲੀ, ਮਾ: ਗੁਰਮਿੰਦਰ ਸਿੰਘ ਦਾਖਾ, ਪ੍ਰਧਾਨ ਹਰੀ ਸਿੰਘ ਗੁੜੇ, ਰਾਜਿੰਦਰ ਸਿੰਘ ਪੁਰਾਣੇਵਾਲ ਅਤੇ ਹੋਰ।
ਤਸਵੀਰ: ਤੇਜਿੰਦਰ ਸਿੰਘ ਚੱਢਾ
Ad Position 22
No active advertisement
ਪਿਛਲੀ ਖ਼ਬਰ ਰਾਜੋਆਣਾ ਖੁਰਦ ਵਿਖੇ ਐੱਨ.ਆਰ.ਆਈ. ਪਰਿਵਾਰ ਵਲੋਂ ਫ਼ਲਦਾਰ ਪੌਦੇ ਵੰਡੇ ਅਗਲੀ ਖ਼ਬਰ ਜਤਿੰਦਰਾ ਗਰੀਨਫੀਲਡ ਸਕੂਲ ਵਿਖੇ ਮਨਾਇਆ ਹਿੰਦੀ ਉਤਸਵ
Ad Position 24