11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਪਿੰਡ ਚੌਂਕੀਮਾਨ ਦੇ ਰੇਲਵੇ ਅੰਡਰ ਬ੍ਰਿਜ ’ਤੇ ਸ਼ੈੱਡ ਪੈਣ ਨਾਲ ਇਲਾਕੇ ਦੇ ਲੋਕਾਂ ਨੂੰ ਵੱਡੀ ਮੁਸ਼ਕਿਲ ਤੋਂ ਛੁਟਕਾਰਾ ਮਿਲ ਜਾਵੇਗਾ-ਸਰਪੰਚ ਧਾਲੀਵਾਲ

Ad Position 21
No active advertisement
ਅਜੀਤ ਡੈਸਕ 21-07-2026
ਚੌਂਕੀਮਾਨ, 20 ਜੁਲਾਈ (ਤੇਜਿੰਦਰ ਸਿੰਘ ਚੱਢਾ)-ਪਿੰਡ ਚੌਂਕੀਮਾਨ ਦੇ ਸਰਪੰਚ ਕੇਵਲ ਸਿੰਘ ਫੌਜੀ ਧਾਲੀਵਾਲ ਦੀ ਅਗਵਾਈ ਵਿਚ ਪੰਚ ਬਲਵੀਰ ਸਿੰਘ ਫੌਜੀ, ਪੰਚ ਬੀਬੀ ਗੁਰਪ੍ਰੀਤ ਕੌਰ ਬੋਪਾਰਾਏ, ਪੰਚ ਬੀਬੀ ਜਸਵੀਰ ਕੌਰ ਧਾਲੀਵਾਲ, ਪੰਚ ਬੀਬੀ ਜਸਪ੍ਰੀਤ ਕੌਰ, ਪੰਚ ਹਰਜੀਤ ਸਿੰਘ ਧਾਲੀਵਾਲ ਤੇ ਪੰਚ ਅਮਰਜੀਤ ਸਿੰਘ ਅਮਰਾ ਦੇ ਯਤਨਾਂ ਸਦਕਾ ਚੌਂਕੀਮਾਨ ਰੇਲਵੇ ਅੰਡਰ ਬ੍ਰਿਜ ਦੇ ਸ਼ੈੱਡ ਪਾਉਣ ਦਾ ਕੰਮ ਚੱਲ ਰਿਹਾ ਹੈ ਤੇ ਅੱਜ ਉਨ੍ਹਾਂ ਵੱਲੋਂ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ ਗਿਆ ਤੇ ਸਮੁੱਚੀ ਪੰਚਾਇਤ ਤੇ ਪਤਵੰਤੇ ਸੱਜਣਾਂ ਨੇ ਖੁਸ਼ੀ ਵਿਚ ਲੱਡੂ ਵੰਡੇ ਕਿਉਂਕਿ ਰੇਲਵੇ ਅੰਡਰ ਬ੍ਰਿਜ ਬਾਰਿਸ਼ ਦੇ ਮੌਸਮ ਵਿਚ ਲੋਕਾਂ ਲਈ ਮੁਸ਼ਕਿਲ ਦਾ ਕਾਰਨ ਬਣ ਜਾਂਦਾ ਸੀ ਤੇ ਥੋੜ੍ਹੀ ਜਿਹੀ ਬਾਰਿਸ਼ ਨਾਲ ਰੇਲਵੇ ਅੰਡਰ ਬ੍ਰਿਜ ਭਰ ਜਾਂਦਾ ਸੀ ਜਿਸ ਨਾਲ ਚੌਂਕੀਮਾਨ ਇਲਾਕੇ ਦੇ ਲੋਕਾਂ ਨੂੰ ਆਪਣੇ ਕੰਮਾਂ ਕਾਰਾਂ ਦੇ ਜਾਣ ਲਈ ਤਕਰੀਬਨ 4 ਕਿਲੋਮੀਟਰ ਵੱਧ ਚੱਲ ਕੇ ਅੱਡਾ ਚੌਂਕੀਮਾਨ ’ਤੇ ਪਹੁੰਚਣਾ ਪੈਂਦਾ ਸੀ ਤੇ ਰੇਲਵੇ ਅੰਡਰ ਬ੍ਰਿਜ ’ਤੇ ਸੈੱਡ ਪੈਣ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਇਸ ਮੌਕੇ ਸਰਪੰਚ ਕੇਵਲ ਸਿੰਘ ਫੌਜੀ ਧਾਲੀਵਾਲ ਨੇ ਸਮੁੱਚੀ ਗ੍ਰਾਂਮ ਪੰਚਾਇਤ ਤੇ ਨਗਰ ਨਿਵਾਸੀਆਂ ਵੱਲੋਂ ਕੇਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਧੰਨਵਾਦ ਕੀਤਾ ਜਿੰਨ੍ਹਾਂ ਨੇ ਲੋਕਾਂ ਦੀ ਮੁਸ਼ਕਿਲ ਦਾ ਹੱਲ ਕੀਤਾ। ਸਰਪੰਚ ਧਾਲੀਵਾਲ ਨੇ ਮੁੱਖਬੀਰ ਸਿੰਘ ਧਾਲੀਵਾਲ ਦਾ ਧੰਨਵਾਦ ਕੀਤਾ ਜਿੰਨ੍ਹਾਂ ਨੇ ਆਪਣੇ ਮੀਟਰ ਵਿਚ ਤਾਰ ਲਵਾ ਕੇ ਸੈੱਡ ਪਾਉਣ ਦੇ ਕੰਮ ਵਿਚ ਸਹਿਯੋਗ ਦਿੱਤਾ ਜਿਸ ਨਾਲ ਕੰਮ ਨੂੰ ਨੇਪਰੇ ਚਾੜ੍ਹਿਆ ਜਾ ਸਕੇਗਾ। ਇਸ ਮੌਕੇ ਉਨ੍ਹਾਂ ਨੇ ਸੁਪਰਵਾਈਜਰ ਰਾਹੁਲ ਸਮੇਤ ਸ਼ੈੱਡ ਪਾ ਰਹੇ ਕਾਮਿਆ ਦਾ ਵੀ ਧੰਨਵਾਦ ਕੀਤਾ ਜੋ ਦਿਨ ਰਾਤ ਇੱਕ ਕਰਕੇ ਕੰਮ ਕਰ ਰਹੇ ਹਨ।ਇਸ ਮੌਕੇ ਨੰਬਰਦਾਰ ਇਕਬਾਲ ਸਿੰਘ, ਹਰਬੰਸ ਸਿੰਘ ਮਾਨ, ਅਵਤਾਰ ਸਿੰਘ ਤਾਰੀ ਮਾਨ, ਕਰਮ ਸਿੰਘ ਪੱਪੂ, ਅਮਰ ਸਿੰਘ ਕਾਕਾ ਧਾਲੀਵਾਲ ਆਦਿ ਹਾਜਰ ਸਨ।
Ad Position 22
No active advertisement
ਪਿਛਲੀ ਖ਼ਬਰ ਅਕਾਲਗੜ੍ਹ ’ਚ 150 ਦੇ ਕਰੀਬ ਵਿਅਕਤੀ ਹੋਏ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਅਗਲੀ ਖ਼ਬਰ ਵਿਧਾਇਕ ਠੇਕੇਦਾਰ ਹਾਕਮ ਸਿੰਘ ਵੱਲੋਂ ਪਿੰਡ ਸਹਿਬਾਜ਼ਪੁਰਾ ਤੋਂ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਸੰਗਤਾਂ ਦਾ ਜੱਥਾ ਰਵਾਨ...
Ad Position 24