24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਹਠੂਰ ਪੁਲਿਸ ਨੇ ਲੁੱਟ-ਖੋਹ ਦੇ ਮਾਮਲੇ ’ਚ 6 ਮੁਲਜ਼ਮ ਕੀਤੇ ਗ੍ਰਿਫ਼ਤਾਰ

Ad Position 21
No active advertisement
ਅਜੀਤ ਡੈਸਕ 22-07-2026

ਹਠੂਰ, 21 ਜੁਲਾਈ (ਜਸਵਿੰਦਰ ਸਿੰਘ ਛਿੰਦਾ)-ਹਠੂਰ ਪੁਲਿਸ ਵਲੋਂ ਲੁੱਟ-ਖੋਹਾਂ ਦੇ ਮਾਮਲੇ ਵਿਚ 6 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਗੁਰਸੇਵਕ ਸਿੰਘ ਐੱਸ.ਆਈ. ਨੇ ਦੱਸਿਆ ਕਿ ਬੀਤੇ ਦਿਨੀਂ ਗੋਲੂ ਕੁਮਾਰ ਪੁੱਤਰ ਬਨਾਰਸੀ ਸਿੰਘ ਵਾਸੀ ਪੁਰੇਣੀ ਕਲਾਂ ਜ਼ਿਲ੍ਹਾ ਭੋਜਪੁਰ ਬਿਹਾਰ ਹਾਲ ਵਾਸੀ ਆਰ.ਐੱਨ.ਸੀ ਪਲਾਂਟ ਗਾਗੇਵਾਲ ਜ਼ਿਲ੍ਹਾ ਬਰਨਾਲਾ ਅਤੇ ਅਜੀਤ ਕੁਮਾਰ ਪੁੱਤਰ ਸਤਰੂਧਨ ਰਾਏ ਵਾਸੀ ਬਜਾਰਬਿਠੀ ਜ਼ਿਲ੍ਹਾ ਛਪਰਾ ਬਿਹਾਰ ਹਾਲ ਵਾਸੀ ਆਰ.ਐੱਮ.ਸੀ ਪਲਾਂਟ ਗਾਗੇਵਾਲ ਜ਼ਿਲ੍ਹਾ ਬਰਨਾਲਾ ਜਦੋਂ ਰਾਤ ਨੂੰ ਉਨ੍ਹਾਂ ਦੀ ਕੰਪਨੀ ਦੀ ਬਲੈਰੋ ਕੈਪਰ ਗੱਡੀ ਨੰਬਰ ਪੀ.ਬੀ. 03 ਬੀ.ਜੇ. 6072 ਵਿਚ ਜਾ ਰਹੇ ਸਨ ਤਾਂ ਛੇ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਦੀ ਮਾਰੂ ਹਥਿਆਰ ਕਿਰਪਾਨਾਂ ਆਦਿ ਨਾਲ ਘੇਰ ਕੇ ਕੁੱਟਮਾਰ ਕੀਤੀ ਅਤੇ ਉਨ੍ਹਾਂ ਨੂੰ ਗੱਡੀ ’ਚ ਅਗਵਾਹ ਕਰਕੇ ਸਮੇਤ ਉਨ੍ਹਾਂ ਦੇ ਮੋਬਾਇਲ ਖੋਹ ਕੇ ਲੈ ਗਏ ਸਨ ਅਤੇ ਉਨ੍ਹਾਂ ਨੂੰ ਹਲਵਾਰੇ ਛੱਡ ਕੇ ਗੱਡੀ ਲੈ ਗਏ ਸਨ। ਇਸ ਸਬੰਧੀ ਮੁਦਈ ਗੋਲੂ ਕੁਮਾਰ ਉਕਤ ਦੇ ਬਿਆਨ ’ਤੇ ਮੁਕੱਦਮਾ ਨੰਬਰ 120 ਮਿਤੀ 15-7-2026 ਅ/ਧ 140(3), 310(2) ਥਾਣਾ ਹਠੂਰ ਵਾਧਾ ਜੁਰਮ ਅ/ਧ 317(2) ਦਰਜ ਰਜਿਸਟਰ ਕੀਤਾ ਗਿਆ ਸੀ। ਹੁਣ ਹਠੂਰ ਪੁਲਿਸ ਵਲੋਂ ਐੱਸ.ਐੱਸ.ਪੀ ਲੁਧਿਆਣਾ ਦਿਹਾਤੀ ਅਤੇ ਉਪ ਕਪਤਾਨ ਪੁਲਿਸ ਸਬ ਡਵੀਜ਼ਨ ਰਾਏਕੋਟ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਉਨ੍ਹਾਂ ਨੇ ਤੁਰੰਤ ਕਾਰਵਾਈ ਕਰਦਿਆਂ ਤਫ਼ਤੀਸ਼ ਦੌਰਾਨ ਸਬੰਧਤ ਮੁਲਜ਼ਮਾਂ ਦੀ ਭਾਲ ਕੀਤੀ, ਜਿਨ੍ਹਾਂ ਵਿਚ ਗੁਰਗਿਆਨ ਸਿੰਘ ਲਾਡੀ ਪੁੱਤਰ ਗੁਰਜੰਟ ਸਿੰਘ, ਜਸਪ੍ਰੀਤ ਸਿੰਘ ਜੱਸੀ ਪੁੱਤਰ ਸੁਰਜੀਤ ਸਿੰਘ, ਜਗਦੀਪ ਸਿੰਘ ਗੱਗ ਪੁੱਤਰ ਬਿੱਕਰ ਸਿੰਘ, ਮਨਜਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ, ਪਰਮਿੰਦਰਜੀਤ ਸਿੰਘ ਵਿੱਕੀ ਪੁੱਤਰ ਸੁਖਵਿੰਦਰ ਸਿੰਘ ਵਾਸੀਅਨ ਪਿੰਡ ਦੇਹੜਕਾ ਅਤੇ ਇਕਬਾਲ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਕੋਠੇ ਰਾਹਲਾਂ ਜਗਰਾਉਂ ਨੂੰ ਕਾਬੂ ਕਰਕੇ ਇਨ੍ਹਾਂ ਤੋਂ ਖੋਹ ਕੀਤੀ ਗੱਡੀ, ਵਾਰਦਾਤ ’ਚ ਵਰਤਿਆ ਛੋਟਾ ਹਾਥੀ ਨੰਬਰ ਪੀ.ਬੀ. 05 ਪੀ 9906 ਅਤੇ ਖੋਹ ਕੀਤੇ ਮੋਬਾਇਲ ਫੋਨ ਸੈੱਟ ਵਰਤੇ ਹਥਿਆਰ ਕਿਰਪਾਨ ਅਤੇ ਪੱਤੀ ਆਦਿ ਬਰਾਮਦ ਕਰਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਨ੍ਹਾਂ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਹੁਣ ਅੱਗੇ ਪੁੱਛਗਿੱਛ ਜਾਰੀ ਹੈ।

Ad Position 22
No active advertisement
ਪਿਛਲੀ ਖ਼ਬਰ ਜਗਰਾਉਂ ਰੈਲੀ 2027 ਦੀਆਂ ਚੋਣਾਂ ਦਾ ਮੁੱਢ ਬੰਨ੍ਹੇਗੀ-ਬਰਮੀ, ਦੇਹੜਕਾ ਅਗਲੀ ਖ਼ਬਰ ਨਗਰ ਕੌਂਸਲ ਦੀ ਹਾਊਸ ਮੀਟਿੰਗ ’ਚ ਇਸਤਰੀ ਕੌਂਸਲਰ ਦੇ ਪਰਿਵਾਰਕ ਮੈਂਬਰ ਹਿੱਸਾ ਨਹੀਂ ਲੈ ਸਕਦੇ
Ad Position 24